ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਰਾਇਪੁਰ ਦੇ ਮੱਧ ਵਰਗੀ ਕਿਸਾਨ ਅਵਤਾਰ ਸਿੰਘ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਕਿਸਾਨ ਨੇ ਅਵਤਾਰ ਸਿੰਘ ਆਪਣੀ ਛੇ ਕਨਾਲ ਜ਼ਮੀਨ ਦੇ ਵਿੱਚ 22 ਸੌ ਦਰਖ਼ਤ 52 ਕਿਸਮਾਂ ਲਗਾ ਕੇ ਮਿੰਨੀ ਜੰਗਲ ਬਣਾਇਆ ਹੈ। ਕਿਸਾਨ ਨੇ ਦੱਸਿਆ ਕਿ ਜਿੱਥੇ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਤੇ ਦਿਨੋ ਦਿਨ ਦਰਖਤਾਂ ਦੀ ਗਿਣਤੀ ਘੱਟ ਰਹੀ ਹੈ। ਇਸ ਤੋਂ ਚਿੰਤਿਤ ਹੋ ਕੇ ਉਹਨਾਂ ਵੱਲੋਂ ਆਪਣੇ ਖੇਤ ਵਿੱਚ ਮਿੰਨੀ ਜੰਗਲ ਲਗਾਇਆ ਗਿਆ ਹੈ।
52 ਕਿਸਮਾਂ ਦਾ ਮਿੰਨੀ ਜੰਗਲ: ਦਿਨੋ ਦਿਨ ਦਰਖਤਾਂ ਦੀ ਘੱਟ ਰਹੀ ਗਿਣਤੀ ਅਤੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਿੱਥੇ ਸਰਕਾਰਾਂ ਵੱਲੋਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਇਪੁਰ ਦੇ ਪੰਜ ਏਕੜ ਜਮੀਨ ਦੇ ਮਾਲਿਕ ਕਿਸਾਨ ਅਵਤਾਰ ਸਿੰਘ ਨੇ ਆਪਣੀ ਜ਼ਮੀਨ ਦੇ ਵਿੱਚ ਛੇ ਕਨਾਲਾਂ ਵਿੱਚ 2200 ਦਰੱਖਤ 52 ਕਿਸਮਾਂ ਦਾ ਮਿੰਨੀ ਜੰਗਲ ਲਗਾਇਆ ਹੈ। ਜਿਨਾਂ ਦੇ ਵਿੱਚ ਨਿੰਮ, ਕਿੱਕਰ, ਵਣ, ਜਾਮਣ, ਤੂਤ, ਬੇਰੀ, ਟਾਹਲੀ, ਬੋਹੜ ਸਫ਼ੈਦਾ ਤੋਂ ਇਲਾਵਾ ਫੁੱਲਦਾਰ ਅਤੇ ਛਾਂਦਾਰ ਦਰਖ਼ਤ ਲਗਾਏ ਹਨ। ਕਿਸਾਨ ਦੀ ਪ੍ਰਸੰਸਾ ਕਰਦੇ ਹੋਏ ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਹਰ ਇੱਕ ਵਿਅਕਤੀ ਨੂੰ ਇੱਕ ਦਰਖਤ ਲਗਾਉਣ ਦੀ ਜਰੂਰਤ ਹੈ। ਉੱਥੇ ਹੀ ਕਈ ਲੋਕ ਦਰਖਤਾਂ ਦੀ ਵੱਡੇ ਪੱਧਰ 'ਤੇ ਆਪਣੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਕਟਾਈ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ।
ਵਾਤਾਵਰਨ ਸਾਫ਼ ਸੁਥਰਾ: ਅੱਜ ਲੋੜ ਹੈ ਵੱਡੇ ਪੱਧਰ 'ਤੇ ਦਰਖ਼ਤ ਲਗਾਉਣ ਦੀ ਤਾਂ ਜੋ ਅਸੀਂ ਸਿਹਤ ਪੱਖੋਂ ਤੰਦਰੁਸਤ ਰਹਿ ਸਕੀਏ ਅਤੇ ਸਾਡਾ ਵਾਤਾਵਰਨ ਦੀ ਸਾਫ਼ ਸੁਥਰਾ ਹੋਵੇ। ਉਹਨਾਂ ਕਿਹਾ ਕਿ ਅੱਜ ਰਾਇਪੁਰ ਪਿੰਡ ਦੇ ਛੋਟੇ ਜਿਹੇ ਕਿਸਾਨ ਅਵਤਾਰ ਸਿੰਘ ਤੋਂ ਹੋਰ ਵੀ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ। ਜਿਸ ਨੇ ਆਪਣੀ ਜ਼ਮੀਨ ਦੇ ਵਿੱਚੋਂ ਛੇ ਕਨਾਲਾਂ ਜਮੀਨ ਦੇ ਵਿੱਚ ਇੱਕ ਮਿੰਨੀ ਜੰਗਲ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ ਹੈ।
- ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਿਆ, ਪਹਿਲੇ ਬਿਆਨ 'ਚ ਆਖੀ ਵੱਡੀ ਗੱਲ.... - sukhbir badal appear akal takht
- ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹੰਭਲੇ ਮਾਰਨੇ ਹੀ ਪੈਣਗੇ: ਸਪੀਕਰ ਸੰਧਵਾਂ - Speaker Kultar Sandhawan
- ਆਟੋ ਚਾਲਕ ਤੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਬਦਮਾਸ਼ ਕਰ ਰਹੇ ਸੀ ਲੁੱਟ,Zomato Boys ਨੇ ਕਾਬੂ ਕਰ ਕੀਤੇ ਪੁਲਿਸ ਹਵਾਲੇ - Attack on Auto Driver for Loot
ਵਾਤਾਵਰਣ ਪ੍ਰੇਮੀਆਂ ਕਿਹਾ ਕਿ ਅੱਜ ਇਸ ਮਿੰਨੀ ਜੰਗਲ ਦੇ ਵਿੱਚ ਜਿੱਥੇ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ ਹਨ, ਉੱਥੇ ਹੀ ਸਾਡੇ ਵਿਰਾਸਤੀ ਅਲੋਪ ਹੋ ਰਹੇ ਦਰੱਖਤਾਂ ਨੂੰ ਵੀ ਇਸ ਮਿੰਨੀ ਜੰਗਲ ਦੇ ਵਿੱਚ ਲਗਾਇਆ ਗਿਆ ਹੈ । ਜਿਨਾਂ ਦੇ ਵਿੱਚ ਵਣ, ਬੋਹੜ, ਫਰਮਾਹ ਆਦਿ ਬੂਟੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਬੂਟਿਆਂ ਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੁੱਖ ਮਿਲੇਗਾ ਅਤੇ ਅਸੀਂ ਖੁਦ ਵੀ ਤੰਦਰੁਸਤ ਰਹਾਂਗੇ, ਉਥੇ ਹੀ ਉਹਨਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਰਖ਼ਤ ਲਗਾਏ ਜਾਣ ਤਾਂ ਕਿ ਅਸੀਂ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖ ਸਕੀਏ।