ਫਰੀਦਕੋਟ: ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ 40ਵੀਂ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ ਫਤਿਹ ਨੇ ਫਰੀਦਕੋਟ ਸ਼ਹਿਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ।ਇਸ ਦੌਰਾਨ ਫਰੀਦਕੋਟ ਦੇ ਮੁੱਖ ਚੌਂਕ ਵਿੱਚ ਖੜ੍ਹ ਕੇ ਕਿਸਾਨਾਂ, ਸਮੂਹ ਭਾਈਚਾਰੇ ਦੇ ਲੋਕਾਂ ਅਤੇ ਨੌਜਵਾਨਾਂ ਨੇ ਕਾਲੀਆਂ ਪੱਗਾਂ, ਕਾਲੀਆਂ ਪੱਟੀਆਂ ਬੰਨ੍ਹ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਚੜ੍ਹਦੀਕਲਾ ਦੇ ਜੈਕਾਰੇ ਲਗਾਏ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਏ।
ਇਸ ਦੌਰਾਨ ਕਿਸਾਨ ਯੂਨੀਅਨ ਫਤਿਹ ਦੇ ਆਗੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜਿਹੜੇ ਉਸ ਸਮੇਂ ਸਿੱਖ ਸ਼ਹੀਦ ਹੋ ਗਏ ਸੀ, ਉਨ੍ਹਾਂ ਨੂੰ ਅੱਜ ਯਾਦ ਕੀਤਾ ਗਿਆ ਅਤੇ ਜਿਹੜਾ ਸਰਕਾਰਾਂ ਵੱਲੋਂ ਉਸ ਸਮੇਂ ਜ਼ੁਲਮ ਢਾਇਆ ਗਿਆ ਸੀ, ਉਸ ਦੇ ਰੋਸ ਵਿੱਚ ਅੱਜ ਕਾਲੀਆਂ ਪੱਟੀਆਂ ਬੰਨੀਆਂ ਗਈਆਂ।
- ਸਾਂਸਦ ਅੰਮ੍ਰਿਤਪਾਲ ਸਿੰਘ ਕਿਸ ਪਾਰਟੀ ਨੂੰ ਦੇ ਸਕਦੇ ਹਨ ਸਮਰਥਨ, ਪਰਿਵਾਰ ਨੇ ਦੱਸੀ ਸਾਰੀ ਗੱਲ - Amritpal Singh News
- ਚੰਡੀਗੜ੍ਹ ਏਅਰਪੋਰਟ 'ਤੇ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ CISF ਦੀ ਮਹਿਲਾ ਨੇ ਮਾਰਿਆ ਥੱਪੜ ! ਦੇਖੋ ਵੀਡੀਓ..... - CISF Official Slapped Kangana Ranaut
- ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਥੱਪੜ ਕਾਂਡ ਤੋਂ ਬਾਅਦ ਦਿੱਲੀ ਪਹੁੰਚੀ ਕੰਗਨਾ ਰਣੌਤ - Kangana Ranaut Slapping Incident
ਉਨ੍ਹਾਂ ਕਿਹਾ ਕਿ ਜਦੋਂ ਜੂਨ ਮਹੀਨਾ ਸ਼ੁਰੂ ਹੋ ਜਾਂਦਾ ਹੈ ਤਾਂ ਸਿੱਖਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾਂਦਾ ਹੈ, ਇੱਕ ਜੂਨ ਤੋਂ ਲੈ ਕੇ ਛੇ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਸੀ, ਉਹਦੇ ਸੰਬੰਧ ਵਿੱਚ ਹਰ ਸਿੱਖ ਨੌਜਵਾਨ ਅਤੇ ਹਰ ਹਿੰਦੂ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ ਹੋਵੇ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਉਲੇਖਯੋਗ ਹੈ ਕਿ ਇਸ ਦੌਰਾਨ ਕਿਸਾਨ ਆਗੂ ਨੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਬਾਰੇ ਕਾਫੀ ਗੱਲਾਂ ਕੀਤੀਆਂ।