ਕਪੂਰਥਲਾ: ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਇਸੇ ਮਾਮਲੇ ਨੂੰ ਲੈ ਕੇ ਹੁਣ ਕਿਸਾਨ ਜੱਥੇਬੰਦੀਆਂ ਵੀ ਖੁੱਲ੍ਹ ਕੇ ਕੁਲਵਿੰਦਰ ਕੌਰ ਦੇ ਹੱਕ 'ਚ ਆਈਆਂ ਹਨ। ਕਿਸਾਨੀ ਅੰਦੋਲਨ ਦਾ ਵੱਡਾ ਚਿਹਰਾ ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਆਗੂ ਹਰਿੰਦਰ ਤਾਊ ਯੂਪੀ ਤੋਂ ਪੰਜਾਬ ਪਹੁੰਚੇ ਅਤੇ ਕੁਲਵਿੰਦਰ ਕੌਰ ਦੇ ਪੇਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਵਾਇਆ ਕਿ ਕੁਲਵਿੰਦਰ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ, ਸਾਰੀਆਂ ਜਥੇਬੰਦੀਆਂ ਇੱਕ ਮੰਚ 'ਤੇ ਰਕੇਸ਼ ਟਕੈਤ ਜਲਦ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ।
- CISF ਜਵਾਨ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ - Kangana Ranaut Slap Case
- ਕੰਗਨਾ ਰਣੌਤ 'ਤੇ ਕੇਸ ਕਰਨ ਵਾਲੀ ਬੀਬੀ ਨੇ ਸਾਧਿਆ ਨਿਸ਼ਾਨਾ, ਕਹਿੰਦੀ ਕੰਗਨਾ ਮੋਟੇ ਦਿਮਾਗ ਦੀ ਹੈ, ਕੁਝ ਵੀ ਬੋਲਦੀ ਰਹਿੰਦੀ - Kangana Ranaut slap incident
- ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਦਮਦਮੀ ਟਕਸਾਲ ਦੇ ਆਗੂ,-ਕਿਹਾ 'ਕੰਗਨਾ ਰਣੌਤ ਫੈਲਾ ਰਹੀ ਨਫਰਤ' - Damdami Taksal in favor of Kulwinder Kaur
ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ: ਹਰਿੰਦਰ ਤਾਊ ਨੇ ਕੰਗਣਾ 'ਤੇ ਜੰਮ ਕੇ ਨਿਸਾਨੇ ਸਾਧੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਨਸਾਫ ਦਵਾਇਆ ਜਾਵੇ, ਕਿਉਂਕਿ ਅਜੇ ਤੱਕ ਕੰਗਣਾ ਦੇ ਥੱਪੜ ਮਾਰਨ ਦੀ ਵੀਡੀਓ ਜਨਤਕ ਨਹੀਂ ਹੋਈ ਹੈ। ਜਿਸ ਤੋਂ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਸਭ ਕੁਝ ਰਾਜਨੀਤਿਕ ਦਬਾਅ ਹੇਠ ਹੋ ਰਿਹਾ ਹੈ। ਪਹਿਲਾਂ ਇੱਕ ਉਹ ਅਦਾਕਾਰਾ ਸੀ ਪਰ ਹੁਣ ਉਹ ਰਾਜਨੀਤਿਕ ਵਿੱਚ ਆ ਚੁੱਕੇ ਹਨ ਉਹਨਾਂ ਨੂੰ ਅਜਿਹੇ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ। ਕਾਬਲੇਜ਼ਿਕਰ ਹੈ ਕਿ ਪਿਛਲੇ ਦਿਨੀਂ ਕੁਲਵਿੰਦਰ ਕੌਰ ਨੇ ਏਅਰਪੋਟ 'ਤੇ ਕੰਗਣਾ ਨੂੰ ਥੱਪੜ ਮਾਰਨ ਦੀ ਗੱਲ ਸਾਹਮਣੇ ਆਈ ਸੀ ਪਰ ਕਿਸੇ ਵੀ ਵੀਡੀਓ 'ਚ ਕੰਗਣਾ ਦੇ ਥੱਪੜ ਮਾਰਨ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ।