ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦੋ ਦਿਨੀ ਕਿਸਾਨ ਮੇਲੇ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ ਪਹੁੰਚ ਕੇ ਖੇਤੀ ਵਿਭਿੰਨਤਾ, ਨਵੀਆਂ ਫਸਲਾਂ ਦੇ ਬੀਜਾਂ ਅਤੇ ਹੋਰ ਤਕਨੀਕਾਂ ਬਾਰੇ ਜਾਣਕਾਰੀ ਲੈ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਅੱਜ ਖੁਦ ਸਾਰੇ ਹੀ ਸਟਾਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਉਹਨਾਂ ਨਵੀਆਂ ਤਕਨੀਕਾਂ ਨਵੀਆਂ ਬੀਜਾ ਬਾਰੇ ਜਾਣਕਾਰੀ ਸਾਡੀ ਟੀਮ ਨਾਲ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਖਾਸ ਕਰਕੇ ਇਸ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਅੱਜ ਨੌਜਵਾਨ ਵੀ ਪਹੁੰਚੇ ਹਨ। ਉਹਨਾਂ ਕਿਹਾ ਕਿ ਨੌਜਵਾਨ ਹੁਣ ਖੇਤੀ ਨੂੰ ਵਪਾਰ ਦੇ ਤੌਰ ਤੇ ਵਰਤ ਰਹੇ ਹਨ ਅਤੇ ਉਹ ਕੋਈ ਹੋਰ ਬਿਜ਼ਨਸ ਕਰਨ ਨਾਲੋਂ ਖੇਤੀ ਨਾਲ ਜੁੜਿਆ ਹੋਇਆ ਵਪਾਰ ਕਰਨ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹਨ। ਇਸੇ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਕਿਸਾਨ ਮੇਲੇ ਦੇ ਵਿੱਚ ਪਹੁੰਚ ਕੇ ਜਾਣਕਾਰੀ ਹਾਸਿਲ ਕਰ ਰਹੇ ਹਨ।
ਕਿਸਾਨ ਵੱਡੀ ਗਿਣਤੀ ਦੇ ਵਿੱਚ ਬੀਜ ਖਰੀਦ ਰਹੇ: ਵੀ.ਸੀ. ਕਿਹਾ ਕਿ ਖੇਤੀ ਨੂੰ ਵਪਾਰ ਦੇ ਨਾਲ ਜੁੜਨਾ ਸਮੇਂ ਦੀ ਲੋੜ ਹੈ। ਵੀਸੀ ਲੁਧਿਆਣਾ ਨੇ ਕਿਹਾ ਕਿ ਸਾਡੇ ਵੱਲੋਂ ਝੋਨੇ ਦੀਆਂ ਦੋ ਕਿਸਮਾਂ ਪਿਛਲੇ ਸਾਲ ਲਾਂਚ ਕੀਤੀਆਂ ਗਈਆਂ ਸਨ। ਜਿਨਾਂ ਵਿੱਚ ਪੀਆਰ 126 ਕਾਫੀ ਪ੍ਰਚਲਿਤ ਹੋਈ ਇਸ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਰੀਦ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੀਜ ਖਰੀਦ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਰ ਬੀਜ ਵੀ ਭਰਪੂਰ ਮਾਤਰਾ ਦੇ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਹੈ ਜਿੰਨੀ ਉਹਨਾਂ ਨੂੰ ਲੋੜ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਜ ਲੈ ਕੇ ਜਾ ਰਹੇ ਹਨ।
ਮੋਟੇ ਅਨਾਜ ਦੀ ਵੀ ਕਿੱਟ ਬਣਾਈ ਗਈ : ਵੀਸੀ ਸਤਬੀਰ ਗੋਸਲ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਤੇ ਮੋਟੇ ਅਨਾਜ ਨੂੰ ਵੀ ਵੱਡੀ ਪੱਧਰ ਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਵਾਰ ਤਿੰਨ ਮੋਟੇ ਨੇ ਅੱਜ ਦੀਆਂ ਵੀ ਨਵੀਆਂ ਕਿਸਮਾਂ ਕਿਸਾਨਾਂ ਨੂੰ ਰੂਬਰੂ ਕਰਵਾਈਆਂ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵੱਖ-ਵੱਖ ਬੀਜਾਂ ਦੀ ਕਿੱਟ ਬਣਾਈ ਗਈ ਹੈ। ਉਸੇ ਤਰ੍ਹਾਂ ਇਸ ਵਾਰ ਮੋਟੇ ਅਨਾਜ ਦੀ ਵੀ ਕਿੱਟ ਬਣਾਈ ਗਈ ਹੈ ਤਾਂ ਜੋ ਕਿਸਾਨ ਵੱਡੇ ਪੱਧਰ 'ਤੇ ਮੋਟੇ ਅਨਾਜ ਦੀ ਵੀ ਵਰਤੋਂ ਕਰ ਸਕਣ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਮੋਟੇ ਅਨਾਜ ਵੱਡੇ ਪੱਧਰ ਤੇ ਲਗਾਇਆ ਵੀ ਜਾਂਦਾ ਸੀ ਅਤੇ ਖਾਇਆ ਵੀ ਜਾਂਦਾ ਸੀ ਪਰ ਉਸ 'ਤੇ ਐਮਐਸਪੀ ਨਹੀਂ ਸੀ। ਜਿਸ ਕਰਕੇ ਕਿਸਾਨਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਝੋਨੇ 'ਤੇ ਐਮਐਸਪੀ ਮਿਲਦੀ ਹੈ। ਕਿਸਾਨਾਂ ਨੂੰ ਕਾਫੀ ਮੁਨਾਫਾ ਉਹਨਾਂ ਕਿਹਾ ਕਿ ਮੋਟਾ ਅਨਾਜ ਵੀ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਲੱਗਦਾ ਹੈ। ਇਸ ਕਰਕੇ ਕਿਸਾਨ ਝੋਨੇ ਨੂੰ ਜਿਆਦਾ ਤਰਜੀਹ ਦਿੰਦੇ ਹਨ ਪਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੁਣ ਮੋਟੇ ਅਨਾਜ ਦੀ ਵੀ ਲੋੜ ਵਧੀ ਹੈ ਉਸ ਦੇ ਮੁਤਾਬਕ ਹੁਣ ਕਿਸਾਨਾਂ ਨੂੰ ਮੋਟੇ ਅਨਾਜ ਵਾਲੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।