ਹੁਸ਼ਿਆਰਪੁਰ : ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਅੱਜ ਸਵੇਰੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਥੇ ਦਸੂਹਾ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ ਵਿੱਚ ਨਸ਼ਾ ਤਸਕਰ ਸੁੱਚਾ ਸਿੰਘ ਢੇਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰ ਨੂੰ ਜਵਾਬੀ ਕਾਰਵਾਈ ਵਿੱਚ ਉਸ ਸਮੇਂ ਗੋਲੀ ਲੱਗ ਗਈ, ਜਦੋਂ ਉਹ ਪਿੰਡ ਮਿੰਆਣੀਆਂ ਵਿਖੇ ਰੇਡ ਮਾਰਨ ਗਈ ਦਸੂਹਾ ਪੁਲਿਸ ਟੀਮ 'ਤੇ ਫਾਇਰਿੰਗ ਕਰ ਰਿਹਾ ਸੀ। ਛਾਪਾ ਮਾਰਨ ਗਈ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਦਸੂਹਾ ਅਤੇ ਐਸਐਚਓ ਦਸੂਹਾ ਕਰ ਰਹੇ ਸਨ। ਇਸ ਦੋਰਾਨ ਤਸਕਰ ਵੱਲੋਂ ਆਪਣੇ ਬਚਾਅ ਲਈ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ ਤਾਂ ਪੁਲਿਸ ਨਾ ਜਵਾਬੀ ਕਾਰਵਾਈ ਕਰਦਿਆਂ ਤਸਕਰ ਨੂੰ ਢੇਰ ਕਰ ਦਿੱਤਾ।
ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।ਨਾਲ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਫਰਾਰ ਹੋਏ ਤਸਕਰਾਂ ਦੀ ਭਾਲ ਕੀਤੀ ਦਾ ਰਹੀ ਹੈ।
ਕੀ ਪੰਜਾਬ 'ਚ ਭਾਜਪਾ ਨੂੰ 2024 ਲੋਕ ਸਭਾ ਚੋਣ ਇਕੱਲਿਆਂ ਲੜਣ 'ਤੇ ਮਿਲੇਗੀ ਸਫ਼ਲਤਾ ? ਵੇਖੋ ਸਪੈਸ਼ਲ ਰਿਪੋਰਟ
ਪਹਿਲਾਂ ਵੀ ਸਾਹਮਣੇ ਆਏ ਕਈ ਮਾਮਲੇ : ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਪੁਲਿਸ ਅਤੇ ਗੁੰਡਾ ਅਨਸਰਾਂ ਵਿਚਾਲੇ ਝੜਪ ਦੋਰਾਨ ਬਦਾਮਸ਼ਾਂ ਨੂੰ ਢੇਰ ਕੀਤਾ ਗਿਆ ਹੈ। ਪਿਛਲੇ ਦਿਨੀਂ ਹੀ ਮੋਹਾਲੀ ਵਿੱਚ ਵੀ ਪੁਲਿਸ ਐਨਕਾਉਂਟਰ ਦੋਰਾਨ ਗੈਂਗਸਟਰ ਦੇ ਗੋਲੀ ਲੱਗੀ ਸੀ। ਉੱਥੇ ਹੀ, ਜਨਵਰੀ ਮਹੀਨੇ ਵਿੱਚ ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਕਰਾਸ ਫਾਇਰਿੰਗ ਵਿੱਚ ਸੰਦੀਪ ਅਤੇ ਗੋਰਾ ਨਾਮਕ ਤਸਕਰ ਦੀ ਮੌਤ ਹੋ ਗਈ। ਅਨਮੋਲ ਨਾਂਅ ਦਾ ਤਸਕਰ ਜ਼ਖਮੀ ਹੋ ਗਿਆ ਸੀ। ਬਦਮਾਸ਼ਾਂ ਕੋਲੋਂ ਤਿੰਨ ਪਿਸਤੌਲ ਵੀ ਬਰਾਮਦ ਹੋਏ ਸਨ।