ਖੰਨਾ/ਲੁਧਿਆਣਾ: ਸਮਰਾਲਾ ਬੀਤੀ ਦੇਰ ਰਾਤ ਨੂੰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਨੀਲੋਂ ਪੁਲ ਨੂੰ ਜਾਂਦੀ ਸੜਕ ’ਤੇ ਪਿੰਡ ਪਾਲ ਮਾਜਰਾ ਨੇੜੇ ਖੰਨਾ ਪੁਲਿਸ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿਚ ਇੱਕ ਕ੍ਰਿਸ਼ਨਾ ਸਾਹਨੀ ਨਾਮਲ ਬਦਮਾਸ਼ ਜਖ਼ਮੀ ਹੋ ਗਿਆ, ਜਦਕਿ ਦੂਜੇ ਸਾਥੀ ਜਤਿਨ ਮੌਂਗਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਖੰਨਾ ਕਾਲਜ ਬਾਹਰ ਚਲਾਈ ਸੀ ਗੋਲੀ: ਬੀਤੀ ਦੇਰ ਰਾਤ ਗੈਂਗਸਟਰਾਂ ਨਾਲ ਹੋਏ ਐਨਕਾਊਂਟਰ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖੰਨਾ ਪੁਲਿਸ ਦੇ ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਏ.ਐੱਸ ਕਾਲਜ ਖੰਨਾ ਵਿਚ ਬਦਮਾਸ਼ਾਂ ਨੇ ਫਾਈਰਿੰਗ ਕੀਤੀ ਸੀ ਜਿਸ ਵਿਚ ਇੱਕ ਵਿਅਕਤੀ ਜਖ਼ਮੀ ਹੋ ਗਿਆ ਸੀ ਅਤੇ ਫਿਰ ਇੰਨ੍ਹਾਂ ਬਦਮਾਸ਼ਾਂ ਨੇ ਪੈਟਰੋਲ ਪੰਪ ’ਤੇ ਲੁੱਟ ਕੀਤੀ ਸੀ। ਪੁਲਿਸ ਨੇ ਇਸ ਗਿਰੋਹ ਦੇ ਇੱਕ ਵਿਅਕਤੀ ਅਜੇ ਰਾਠੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਦੀ ਭਾਲ ’ਚ ਪਿੱਛਾ ਕੀਤਾ ਜਾ ਰਿਹਾ ਸੀ।
ਨਾਕਾਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼: ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਖੰਨਾ ਦੀ ਟੀਮ ਵਲੋਂ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਰਹਿੰਦ ਨਹਿਰ ਕਿਨਾਰੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 1 ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ 2 ਨੌਜਵਾਨਾਂ ਨੂੰ ਪੁਲਿਸ ਨੇ ਰੋਕਿਆ ਪਰ ਇਹ ਦੋਵੇਂ ਸੜਕ ਕਿਨਾਰੇ ਮੋਟਰਸਾਈਕਲ ਛੱਡ ਕੇ ਨਹਿਰ ਵਾਲੇ ਜੰਗਲੀ ਖੇਤਰ ਵਿਚ ਭੱਜ ਗਏ। ਪੁਲਿਸ ਟੀਮ ਵਲੋਂ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਦੋਵਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਇੱਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ’ਤੇ ਵੀ ਲੱਗੀ।
ਪੁਲਿਸ 'ਤੇ ਚਲਾਈ ਗੋਲੀ, ਤਾਂ ਜਵਾਬੀ ਕਾਰਵਾਈ 'ਚ ਜ਼ਖਮੀ: ਐੱਸ.ਐੱਸ.ਪੀ. ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ’ਤੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਈਰਿੰਗ ਕੀਤੀ, ਜਿਸ ਵਿਚ ਇੱਕ ਗੋਲੀ ਕ੍ਰਿਸ਼ਨਾ ਸਾਹਨੀ ਦੀ ਲੱਤ ਵਿਚ ਲੱਗੀ ਤੇ ਉਹ ਡਿੱਗ ਗਿਆ। ਪੁਲਿਸ ਟੀਮ ਨੇ ਤੁਰੰਤ ਮੁਸ਼ਤੈਦੀ ਵਰਤਦਿਆਂ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਇੰਨ੍ਹਾਂ ਦੀ ਪਹਿਚਾਣ ਕ੍ਰਿਸ਼ਨਾ ਸਾਹਨੀ ਤੇ ਜਤਿਨ ਮੌਂਗਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਖ਼ਮੀ ਕ੍ਰਿਸ਼ਨਾ ਸਾਹਨੀ ਨੂੰ ਸਿਵਲ ਹਸਪਤਾਲ ਸਮਰਾਲਾ ਵਿਚ ਦਾਖਲ ਕਰਵਾ ਦਿੱਤਾ ਹੈ ਜਦਕਿ ਜਤਿਨ ਮੌਂਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਕੋਲੋਂ 2 ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਏ ਹਨ। ਇਸ ਐਂਨਕਾਊਂਟਰ ਵਿਚ ਦੋਵੇਂ ਪਾਸਿਓਂ ਕੁੱਲ 5 ਤੋਂ 6 ਗੋਲੀਆਂ ਚੱਲੀਆਂ ਦੱਸੀਆਂ ਜਾ ਰਹੀਆਂ ਹਨ। ਐੱਸ.ਐੱਸ.ਪੀ. ਕੌਂਡਲ ਨੇ ਕਿਹਾ ਕਿ ਖੰਨਾ ਪੁਲਿਸ ਦੀ ਇਹ ਵੱਡੀ ਪ੍ਰਾਪਤੀ ਹੈ ਅਤੇ ਏ.ਐੱਸ. ਕਾਲਜ ਵਿਚ ਜੋ ਵੀ ਫਾਈਰਿੰਗ ਕਰਨ ਵਾਲੇ ਲੋੜੀਂਦੇ ਬਦਮਾਸ਼ ਜਾਂ ਗੈਂਗਸਟਰ ਹਨ ਉਹ ਜਲਦ ਕਾਬੂ ਕਰ ਲਏ ਜਾਣਗੇ।
ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ :ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੈਂਗਸਟਰ ਕ੍ਰਿਸ਼ਨਾ ਸਾਹਨੀ ’ਤੇ ਪਹਿਲਾਂ ਵੀ 6 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿਚ ਨਸ਼ਾ ਤਸਕਰੀ ਤੇ ਕਾਤਲਾਨਾ ਹਮਲੇ ਦੇ ਸ਼ਾਮਲ ਹਨ। ਦੂਸਰਾ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਜਤਿਨ ਮੌਂਗਾ ’ਤੇ ਨਸ਼ਾ ਤਸਕਰੀ, ਡਕੈਤੀ ਅਤੇ ਕਈ ਹੋਰ ਅਪਰਾਧਿਕ ਕਿਸਮ ਦੇ 4 ਮਾਮਲੇ ਦਰਜ ਹਨ। ਇਨ੍ਹਾਂ ਦੋਵਾਂ ਦਾ ਪਿਛੋਕੜ ਅਪਰਾਧਿਕ ਹੈ। ਇਹ ਦੋਵੇਂ ਏ.ਐੱਸ. ਕਾਲਜ ਖੰਨਾ ਵਿਖੇ ਫਾਈਰਿੰਗ ਕਰਨ ਦੇ ਮੁੱਖ ਦੋਸ਼ੀ ਸਨ ਅਤੇ ਉੱਥੇ ਲੜਕਿਆਂ ਦੀ ਆਪਸੀ ਤਕਰਾਰਬਾਜ਼ੀ ਹੋਈ ਸੀ, ਜਿਸ ਇਹ ਉੱਥੇ ਇੱਕ ਧੜੇ ਵਲੋਂ ਆਏ ਸਨ ਤੇ ਫਾਈਰਿੰਗ ਕੀਤੀ ਸੀ।
- ਨਵੇਂ ਕੇਂਦਰੀ ਬਜਟ 'ਚ ਆਮ ਆਦਮੀ ਅਤੇ ਨੌਕਰੀ ਪੇਸ਼ਾ ਲੋਕਾਂ ਲਈ ਨਵੇਂ ਨਿਯਮ, ਜਾਣੋ ਕਿੰਨਾ ਹੋਵੇਗਾ ਫਾਇਦਾ ਅਤੇ ਕਿੰਨ੍ਹਾ ਹੋਵੇਗਾ ਨੁਕਸਾਨ - central budget 2024
- ਤਰਨਤਾਰਨ 'ਚ ਭਾਰੀ ਮੀਂਹ ਦਾ ਕਹਿਰ, ਕਮਰੇ ਵਿੱਚ ਸੁੱਤੇ ਪਰਿਵਾਰ 'ਤੇ ਡਿੱਗੀ ਛੱਤ, ਇੱਕ ਔਰਤ ਦੀ ਹੋਈ ਮੌਤ, ਚਾਰ ਗੰਭੀਰ ਜਖ਼ਮੀ - Fury of heavy rain in Tarn Taran
- ਬਠਿੰਡਾ 'ਚ ਜਮੀਨ ਦੇ ਝਗੜੇ ਦੇ ਚਲਦਿਆਂ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ - Brother brought brother to death