ਬਰਨਾਲਾ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਅਤੇ ਚੋਰੀ ਦੇ ਮਾਮਲੇ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ 8 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਬਰਨਾਲਾ ਦੇ ਥਾਣਾ ਸਿਟੀ ਦੀ ਪੁਲਿਸ ਨੇ 4 ਮੁਲਜ਼ਮਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 50 ਗ੍ਰਾਮ ਹੈਰੋਇਨ, 50 ਗ੍ਰਾਮ ਨਸ਼ੇ ਦੀਆਂ ਗੋਲੀਆਂ, ਇੱਕ ਲੱਖ ਰੁਪਏ ਡਰੱਗ ਮਨੀ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਥਾਣਾ ਧਨੌਲਾ ਦੀ ਪੁਲਿਸ ਨੇ ਵੇਅਰਹਾਊਸ ਵਿੱਚੋਂ ਜੀਰੀ ਚੋਰੀ ਦੇ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਕੁੱਝ ਦਿਨ ਪਹਿਲਾਂ ਧਨੌਲਾ ਵਿਖੇ ਇੱਕ ਵੇਅਰਹਾਊਸ ਵਿੱਚੋਂ 50-50 ਕਿੱਲੋ ਦੇ 94 ਗੱਟੇ ਜੀਰੀ ਚੋਰੀ ਕੀਤੀ ਸੀ। ਸਾਰੇ ਮੁਲਜ਼ਮ ਪਟਿਆਲਾ ਜਿਲ੍ਹੇ ਨਾਲ ਸਬੰਧਤ ਹਨ। ਪੁਲਿਸ ਨੇ ਮੁਲਜ਼ਮਾਂ ਤੋਂ ਦੋ ਬੋਲੈਰੋ ਗੱਡੀਆਂ ਅਤੇ ਚੋਰੀ ਕੀਤੇ ਗਏ 20 ਗੱਟੇ ਜੀਰੀ ਬਰਾਮਦ ਕੀਤੀ ਹੈ।
ਵੱਖ-ਵੱਖ ਮਾਮਲਿਆਂ 'ਚ ਮੁਲਜ਼ਮ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਨੇ ਚੋਰੀਆਂ ਅਤੇ ਨਸ਼ੇ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਨਸ਼ੇ ਤਸਕਰ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਅਜੇ ਸ਼ਰਮਾ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸੁਖਦੇਵ ਰਾਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬਰਨਾਲਾ ਸ਼ਹਿਰ ਵਿੱਚ ਨਸ਼ਾ ਤਸਕਰੀ ਕਰਦੇ ਸਨ। ਇਹ ਸਾਰੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਹਨ। ਇਹਨਾਂ ਤੋਂ ਪੁਲਿਸ ਨੇ 50 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ, ਇੱਕ ਵਰਨਾ ਕਾਰ ਅਤੇ 1 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਰਿਆਂ ਵਿਰੁੱਧ ਕੇਸ ਦਰਜ਼ ਕਰਨ ਤੋਂ ਬਾਅਦ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
- ਪਟਵਾਰੀਆਂ ਦੀ ਮੀਟਿੰਗ 'ਚ ਉੱਠੇ ਅਹਿਮ ਮੁੱਦੇ, ਖਾਲੀ ਅਸਾਮੀਆਂ ਭਰਨ ਦੀ ਕੀਤੀ ਗਈ ਮੰਗ - PATWARIS MEETING
- ਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ, ਜਾਣੋ ਕਦੋਂ ਪੈਣਗੀਆਂ ਵੋਟਾਂ ਤੇ ਕਦੋਂ ਆਉਣਗੇ ਨਤੀਜੇ, ਇਸ ਵਾਰ ਦੀਆਂ ਵੋਟਾਂ 'ਚ ਕੀ ਹੈ ਖ਼ਾਸ? ਜਾਣਨ ਲਈ ਕਰੋ ਕਲਿੱਕ - Panchayat Elections Announced
- ਬਠਿੰਡਾ 'ਚ ਦਰਦਨਾਕ ਸੜਕ ਹਾਦਸਾ, ਮਹਿਲਾ ਸਮੇਤ 2 ਲੋਕਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ - road accident in Bathinda
ਕੁੱਲ੍ਹ 8 ਮੁਲਜ਼ਮ ਕੀਤੇ ਕਾਬੂ
ਦੂਜੇ ਮਾਮਲੇ, ਸਬੰਧੀ ਡੀਐਸਪੀ ਨੇ ਦੱਸਿਆ ਕਿ ਥਾਣਾ ਧਨੌਲਾ ਦੀ ਪੁਲਿਸ ਨੇ ਗੋਦਾਮਾਂ, ਸ਼ੈਲਰਾਂ ਅਤੇ ਵੇਅਰ ਹਾਊਸਾਂ ਵਿੱਚੋਂ ਜ਼ੀਰੀ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਕੋਲ ਕਰਨ ਗਰਗ ਵਾਸੀ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਧਨੌਲਾ ਵਿਖੇ ਸੰਗਰੂਰ ਰੋਡ ਉੱਪਰ ਇਹਨਾਂ ਦੇ ਵੇਅਰ ਹਾਊਸ ਵਿੱਚੋਂ 50 ਕਿਲੋ ਦੀਆਂ 94 ਬੋਰੀਆਂ ਜੀਰੀ ਦੀਆਂ ਕੁੱਝ ਅਣਪਛਾਤੇ ਲੋਕਾਂ ਨੇ ਚੋਰੀ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਹਰਪ੍ਰੀਤ ਸਿੰਘ ਅਤੇ ਪਰਮਿੰਦਰ ਦਾਸ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਦੌਰਾਨ ਵਰਤੀ ਗਈ ਬੋਲੈਰੋ ਗੱਡੀ ਬਰਾਮਦ ਕੀਤੀ ਸੀ। ਇਹਨਾਂ ਮੁਲਜ਼ਮਾਂ ਦੀ ਪੁੱਛਗਿੱਛ ਤੇ 6 ਹੋਰ ਮੁਲਜ਼ਮਾਂ ਸਤਗੁਰ ਦਾਸ, ਰੌਬਿਨ ਕੁਮਾਰ, ਮਾਨ, ਜੰਗਲੂ, ਰਣਜੀਤ ਕੁਮਾਰ ਅਤੇ ਤਰਨਵੀਰ ਸਿੰਘ ਦੇ ਨਾਮ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹਨ। ਪੁਲਿਸ ਨੇ ਇਹਨਾਂ ਵਿੱਚੋਂ ਰਣਜੀਤ ਕੁਮਾਰ ਅਤੇ ਰੌਬਿਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਤੋਂ ਇੱਕ ਹੋਰ ਬੋਲੈਰੋ ਗੱਡੀ ਅਤੇ ਚੋਰੀ ਕੀਤੇ ਹੋਏ 20 ਗੱਟੇ ਜ਼ੀਰੀ ਬਰਾਮਦ ਕੀਤੇ ਗਏ ਹਨ। ਇਹ ਦੋਸ਼ੀ ਪਟਿਆਲਾ ਜਿਲ੍ਹੇ ਨਾਲ ਸਬੰਧਤ ਹਨ। ਉਹਨਾਂ ਕਿਹਾ ਕਿ ਰਹਿੰਦੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।