ਬਰਨਾਲਾ/ਸ੍ਰੀ ਫਤਹਿਗੜ੍ਹ ਸਾਹਿਬ : ਬਰਨਾਲਾ ਵਿਖੇ ਧੂਮਧਾਮ ਨਾਲ ਈਦ ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵਲੋਂ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਅਤੇ ਸਭ ਦੇ ਭਲੇ ਦੀ ਦੁਆ ਮੰਗੀ ਗਈ। ਇਸ ਮੌਕੇ ਸਿੱਖ ਅਤੇ ਹਿੰਦੂ ਧਰਮ ਦੇ ਅਹੁਦੇਦਾਰ ਅਤੇ ਰਾਜਸੀ ਪਾਰਟੀਆਂ ਦੇ ਲੋਕ ਵੀ ਈਦ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸਮੂਹ ਪਾਰਟੀਆਂ ਦਾ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਤੇ ਧੰਨਵਾਦ ਕੀਤਾ।
ਰਾਜਸੀ ਪਾਰਟੀਆਂ ਦਾ ਕੀਤਾ ਧੰਨਵਾਦ: ਇਸ ਮੌਕੇ ਗੱਲਬਾਤ ਕਰਦਿਆਂ ਮੁਸਲਿਮ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਮੁਹੰਮਦ ਹਮੀਦ ਅਤੇ ਜਾਮਾ ਮਸਜਿਦ ਬਰਨਾਲਾ ਦੇ ਇਮਾਮ ਮੁਹੰਮਦ ਆਰਿਫ਼ ਨੇ ਕਿਹਾ ਕਿ ਅੱਜ ਈਦ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਸਮੂਹ ਰਾਜਸੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਆਗੂਆਂ ਨੇ ਪਹੁੰਚ ਕੇ ਸਾਡੇ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ ਹੈ। ਜਿਸ ਕਰਕੇ ਉਹ ਸਮੂਹ ਭਾਈਚਾਰੇ ਵਲੋਂ ਸਭ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਈਦ ਦੀ ਨਮਾਜ ਅਦਾ ਕੀਤੀ ਗਈ ਹੈ ਅਤੇ ਸਭ ਦੇ ਭਲੇ ਦੀ ਦੁਆ ਮੰਗੀ ਗਈ ਹੈ।
![Barnala and Sri Fatehgarh Sahib Mithi Eid](https://etvbharatimages.akamaized.net/etvbharat/prod-images/11-04-2024/21199022_cccc.jpg)
ਸਭ ਦੀਆਂ ਖੁਸ਼ੀਆਂ ਦੀ ਮੰਗੀ ਖ਼ੈਰ : ਉਹਨਾਂ ਕਿਹਾ ਕਿ ਈਦ ਦਾ ਤਿਉਹਾਰ ਸਭ ਦੀ ਸਾਂਝ ਦਾ ਤਿਉਹਾਰ ਹੈ। ਇਸਤੋਂ ਇੱਕ ਮਹੀਨਾ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖਦੇ ਹਨ। ਖ਼ੁਦਾ ਦੀਆਂ ਖੁਸ਼ੀਆਂ ਪਾਉਣ ਲਈ ਰੋਟੀ ਪਾਣੀ ਦਾ ਤਿਆਗ ਕੀਤਾ ਜਾਂਦਾ ਹੈ। ਜਿਸਤੋਂ ਬਾਅਦ ਈਦ ਦੇ ਦਿਨ ਖ਼ੁਦਾ ਤੋਂ ਸਭ ਦੀਆਂ ਖੁਸ਼ੀਆਂ ਦੀ ਖ਼ੈਰ ਮੰਗੀ ਜਾਂਦੀ ਹੈੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੋਕ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਜਿਸ ਕਰਕੇ ਸਾਡੇ ਵਰਗਾਂ ਧਰਮਾਂ ਦੇ ਲੋਕ ਈਦ, ਦੀਵਾਲੀ, ਦੁਸਹਿਰਾ ਸਮੇਤ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਹਾਂ। ਉਹਨਾਂ ਕਿਹਾ ਕਿ ਦੁਨੀਆਂ ਦੇ ਸਾਰੇ ਲੋਕ ਇੱਕੋ ਖ਼ੁਦਾ ਦੇ ਬੰਦੇੇ ਹਨ। ਜਿਸ ਕਰਕੇ ਸਾਨੂੰ ਮਿਲ ਜੁਲ ਕੇੇ ਰਹਿਣਾ ਚਾਹੀਦਾ ਹੈ ਅਤੇ ਹਰ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ। ਇਹੀ ਈਦ ਦਾ ਸੰਦੇਸ਼ ਹੈ।
![Barnala and Sri Fatehgarh Sahib Mithi Eid](https://etvbharatimages.akamaized.net/etvbharat/prod-images/11-04-2024/21199022_ddd.jpg)
ਜਿਕਰਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ ਜਿੱਥੇ ਜਾਮਾ ਮਸਜਿਦ ਅਤੇ ਸੰਘੇੜਾ ਰੋਡ ਉਪਰ ਈਦ ਦੀ ਨਮਾਜ ਅਦਾ ਕੀਤੀ ਗਈ। ਉਥੇ ਜਿਲ੍ਹੇੇ ਦੇ ਵੱਖ ਵੱਖ ਪਿੰਡਾਂ ਕਸਬਿਆਂ ਵਿੱਚ ਵੀ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਦੌੜ, ਤਪਾ, ਹੰਡਿਆਇਆ, ਧਨੌਲਾ, ਮਹਿਲ ਕਲਾਂ, ਚੀਮਾ, ਦੀਵਾਨਾ ਅਤੇ ਬੀਹਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇੇ ਪਿੰਡਾਂ ਵਿੱਚ ਈਦ ਸਾਰੇੇ ਵਰਗਾਂ ਦੇੇ ਲੋਕਾਂ ਨੇ ਮਿਲ ਕੇ ਮਨਾਈ।
- ਈਦ ਮੌਕੇ ਇਕੱਠੇ ਹੋਏ ਹਜ਼ਾਰਾਂ ਮੁਸਲਿਮ,ਸੰਗਰੂਰ ਦੀ ਈਦਗਾਹ ਵਿੱਚ ਮਨਾਇਆ ਤਿਉਹਾਰ - occasion of Eid
- ਦੇਸ਼ ਭਰ ਵਿੱਚ ਈਦ ਦਾ ਜਸ਼ਨ, ਦੇਖੋ ਪੰਜਾਬ ਵਿੱਚ ਈਦ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ - Eid Ul Fitar 2024
- ਲੁਧਿਆਣਾ ਦੀ ਜਾਮਾ ਮਸਜਿਦ 'ਚ ਮਨਾਇਆ ਗਿਆ ਈਦ ਦਾ ਤਿਉਹਾਰ; ਸ਼ਾਹੀ ਇਮਾਮ ਨੇ ਦਿੱਤਾ ਭਾਈਚਾਰੇ ਨੂੰ ਸੁਨੇਹਾ, ਵਿਧਾਇਕ ਵੀ ਪੁੱਜੇ - Eid Ul Fitr 2024
ਸ੍ਰੀ ਫਤਹਿਗੜ੍ਹ ਸਾਹਿਬ : ਦੇਸ਼ ਭਰ ਵਿੱਚ ਅੱਜ ਮੁਸਲਿਮ ਭਾਈਚਾਰੇ ਵਲੋਂ ਈਦ ਦਾ ਪਵਿੱਤਰ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰਾ ਹੀ ਰੋਜ਼ਾ ਸ਼ਰੀਫ ਫਤਹਿਗੜ੍ਹ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਦੇ ਵਲੋਂ ਈਦ ਉਲ ਫਿਤਰ ਦਾ ਤਿਉਹਾਰ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ। ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਨ ਤੋਂ ਬਾਅਦ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁਜੱਜਦੀ ਨੇ ਕਿਹਾ ਕਿ ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਰਮਜਾਨ ਮਹੀਨੇ ਦੇ ਰੋਜੇ ਰੱਖਣ ਤੋਂ ਬਾਅਦ ਮਨਾਇਆ ਜਾਂਦਾ ਹੈ। ਈਦ ਦਾ ਤਿਉਹਾਰ ਆਪਸੀ ਪਿਆਰ, ਮੁਹੱਬਤ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ।