ਲੁਧਿਆਣਾ: ਇਤਿਹਾਸਿਕ ਜਾਮਾ ਮਸਜਿਦ ਵਿੱਚ ਈਦ ਉਲ ਫਿਤਰ ਮੌਕੇ ਪਹੁੰਚੇ ਵਿਧਾਇਕਾਂ ਨੇ ਸ਼ਾਹੀ ਇਮਾਮ ਪੰਜਾਬ ਨੂੰ ਗਲਵੱਕੜੀ ਪਾਕੇ ਈਦ ਦੀਆਂ ਵਧਾਈਆਂ ਦਿੱਤੀਆਂ। ਸ਼ਾਹੀ ਇਮਾਮ ਪੰਜਾਬ ਵੱਲੋਂ ਜਿੱਥੇ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ ਉੱਥੇ ਹੀ ਇਜਰਾਇਲ ਵਿੱਚ ਹੋਏ ਨਰਸੰਹਾਰ ਨੂੰ ਲੈ ਕੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਸਾਦਗੀ ਨਾਲ ਮਨਾਈ ਈਦ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜੋ ਜੰਗ ਵਿੱਚ ਜਾਨ ਗੁਆ ਬੈਠੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਇੱਕ ਦੂਜੇ ਨੂੰ ਗਲਵੱਕੜੀ ਪਾਉਣਾ ਭਾਈਚਾਰਕ ਸਾਂਝ ਦਾ ਸੰਦੇਸ਼ ਹੈ।
ਭਾਈਚਾਰਕ ਸਾਂਝ ਦਾ ਸੰਦੇਸ਼: ਈਦ ਉਲ ਫਿਤਰ ਪੂਰੇ ਦੇਸ਼ ਭਰ ਵਿੱਚ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਲੜੀ ਵਿੱਚ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਅੰਦਰ ਵੀ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਨਮਾਜ਼ ਅਦਾ ਕੀਤੀ ਅਤੇ ਇੱਕ ਦੂਸਰੇ ਨੂੰ ਗਲਵੱਕੜੀ ਪਾਕੇ ਈਦ ਉਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ। ਉੱਥੇ ਹੀ ਵਿਸ਼ੇਸ਼ ਤੌਰ ਉੱਤੇ ਲੁਧਿਆਣਾ ਦੇ ਦੋ ਵਿਧਾਇਕ ਵੀ ਜਾਮਾ ਮਸਜਿਦ ਵਿੱਚ ਪਹੁੰਚੇ ਅਤੇ ਇੱਕ ਦੂਸਰੇ ਨੂੰ ਗਲਵੱਕੜੀ ਪਾਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
- ਲੁਧਿਆਣ ਦੇ ਢੋਲੇਵਾਲ ਪੁਲ ਨੇੜਿਓ ਮਿਲੀ ਸਿਰ ਕਟੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - decapitated body found in Ludhiana
- ਬਰਨਾਲਾ ਵਿਖੇ ਦਿਨ ਦਿਹਾੜੇ ਹੋਈ ਲੱਖਾਂ ਰੁਪਏ ਦੀ ਲੁੱਟ, ਖੜ੍ਹੀ ਗੱਡੀ 'ਚੋਂ 2 ਲੱਖ 70 ਹਜ਼ਾਰ ਦੀ ਨਕਦੀ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ - Cash theft of 2 lakh 70 thousand
ਈਦ ਉਲ ਫਿਤਰ ਸ਼ਹੀਦਾਂ ਨੂੰ ਸਮਰਪਿਤ: ਇਸ ਮੌਕੇ ਉੱਤੇ ਬੋਲਦੇ ਹੋਏ ਸ਼ਾਹੀ ਇਮਾਮ ਪੰਜਾਬ ਨੇ ਜਿੱਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਉੱਥੇ ਹੀ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਸਾਦਗੀ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਜਰਾਇਲ ਵਿੱਚ ਨਰਸੰਹਾਰ ਕੀਤਾ ਗਿਆ ਹੈ ਇਸ ਲਈ ਈਦ ਉਲ ਫਿਤਰ ਸ਼ਹੀਦਾਂ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਇਸ ਦਿਨ ਜੇਕਰ ਤੁਹਾਡੇ ਨਾਲ ਕੋਈ ਰੁਸਿਆ ਹੋਇਆ ਹੈ ਤਾਂ ਉਸ ਨੂੰ ਗਲਵੱਕੜੀ ਪਾਕੇ ਮਨਾਉਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੀਦਾ ਹੈ।