ETV Bharat / state

ਕੰਸਟਰਕਸ਼ਨ ਦੌਰਾਨ ਰਿਮਟ ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ’ਤੇ ਡਿੱਗੀ ਲੋਹੇ ਦੀ ਪਲੇਟ, ਮੌਕੇ 'ਤੇ ਹੋਈ ਮੌਤ - Rimt University Incident

Rimt University : ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਬਤੌਰ ਲਾਇਬ੍ਰੇਰੀਅਨ ਦਾ ਕੰਮ ਕਰਦੀ ਅਮਨਦੀਪ ਕੌਰ (31) ਉੱਪਰ ਲੋਹੇ ਦੀ ਪਲੇਟ ਡਿੱਗਣ ਕਾਰਨ ਮੌਤ ਹੋ ਗਈ ਹੈ। ਸੂਚਨਾ ਅਨੁਸਾਰ ਯੂਨੀਵਰਸਿਟੀ ਵਿਚ ਠੇਕੇਦਾਰ ਵੱਲੋਂ ਕਰੇਨ ਰਾਹੀਂ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਜਿਉਂ ਹੀ ਅਮਨਦੀਪ ਯੂਨੀਵਰਸਿਟੀ ਦੀ ਲਾਅ ਬਿਲਡਿੰਗ ਕੋਲੋਂ ਲੰਘਣ ਲੱਗੀ ਤਾਂ ਲੋਹੇ ਦੀ ਪਲੇਟ ਉਸ ਉੱਪਰ ਡਿੱਗ ਗਈ, ਜਿਸ ਕਾਰਨ ਉਸ ਦੀ ਮੋਤ ਹੋ ਗਈ।

Rimt University
ਲਾਇਬ੍ਰੇਰੀਅਨ ’ਤੇ ਡਿੱਗੀ ਲੋਹੇ ਦੀ ਪਲੇਟ, ਮੌਕੇ 'ਤੇ ਹੋਈ ਮੌਤ (ਫਤਿਹਗੜ੍ਹ ਸਾਹਿਬ ਪੱਤਰਕਾਰ)
author img

By ETV Bharat Punjabi Team

Published : Jul 27, 2024, 12:17 PM IST

ਰਿਮਟ ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ਦੀ ਮੌਤ (ਫਤਿਹਗੜ੍ਹ ਸਾਹਿਬ ਪੱਤਰਕਾਰ)

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ਵਿੱਚ ਬਿਲਡਿੰਗ ਨੂੰ ਬਿਨਾਂ ਖਾਲੀ ਕਰਵਾਏ ਉੱਥੇ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਭਾਰੀ ਲੋਹੇ ਦੀ ਪਲੇਟ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਇੱਕ ਲੜਕੀ ਉੱਤੇ ਡਿੱਗ ਗਈ, ਜਿਸ ਨਾਲ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਮਨਦੀਪ ਕੌਰ ਵਾਸੀ ਖੰਨਾ ਦੇ ਤੌਰ 'ਤੇ ਹੋਈ ਹੈ। ਜਿਸ ਦੇ ਪਿਤਾ ਦੇਸ਼ ਦੇ ਲਈ ਸ਼ਹੀਦ ਹੋਏ। ਉਥੇ ਹੀ ਪਰਿਵਾਰ ਦੇ ਵਿੱਚ ਵਿਧਵਾ ਮਾਤਾ ਤੇ ਇੱਕ ਛੋਟੀ ਭੈਣ ਰਹਿ ਗਏ ਹਨ।

ਪਰਿਵਾਰ ਨੇ ਲਗਾਏ ਗੰਭੀਰ ਦੋਸ਼ : ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਰਿਮਟ ਯੂਨੀਵਰਸਿਟੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਸਰਹਿੰਦ ਵਿਖੇ ਇਕੱਠੇ ਹੋਏ ਪਰਿਵਾਰ ਅਤੇ ਉਹਨਾਂ ਦੇ ਨਾਲ ਪਹੁੰਚੇ ਮੁਹਤਵਾਰਾਂ ਨੇ ਰੋਸ ਪ੍ਰਗਟ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਿਮਟ ਯੂਨੀਵਰਸਿਟੀ ਵਾਲਿਆਂ ਨੇ ਉਹਨਾਂ ਦੀ ਧੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ,ਪਹਿਲਾਂ ਉਹਨਾਂ ਨੇ ਕਿਹਾ ਕਿ ਮਹਿਜ਼ ਸੱਟ ਵੱਜੀ ਹੈ ਪਰ ਬਾਅਦ ਵਿਚ ਤਕਰੀਬਨ ਤਿੰਨ ਘੰਟੇ ਤੱਕ ਉਹ ਇਲਾਜ ਕਰਦੇ ਰਹੇ ਇਸ ਦੌਰਾਨ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ। ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਉਹਨਾਂ ਨੇ ਡਾਕਟਰਾਂ ਨੂੰ ਵੀ ਕਿਹਾ ਕਿ ਮੁਲਾਕਾਤ ਕਰਨ ਦਿਓ ਪਰ ਉਹਨਾਂ ਨੇ ਨਹੀਂ ਮੰਨੀ। ਮੌਕੇ 'ਤੇ ਮੌਜੂਦ ਰੁੰਡਿਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਮੈਡੀਕਲ ਟੀਮ ਦੇ ਬੰਦੇ ਇੰਨੇ ਮਾਹਿਰ ਨਹੀਂ ਹਨ ਕਿ ਅਜਿਹੇ ਹਾਲਾਤਾਂ ਨੂੰ ਸਨਹਬਾਲ ਸਕਣ। ਜੇਕਰ ਟੀਮ ਨੇ ਸਾਨੂ ਹੀ ਦੱਸਿਆ ਹੁੰਦਾ ਤਾਂ ਅਸੀਂ ਮੌਕੇ ਉੱਤੇ ਵਧੀਆ ਹਸਪਤਾਲ ਲੈਕੇ ਜਾਂਦੇ ਤਾਂ ਹੋ ਸਕਦਾ ਅੱਜ ਅਮਨਦੀਪ ਕੌਰ ਦੀ ਜਾਨ ਬਚ ਜਾਂਦੀ।

ਪੈਸੇ ਦੀ ਧੌਂਸ ਦਿਖਾ ਕੇ ਮਾਮਲਾ ਦੱਬਣਾ ਚਾਹੁੰਦੀ ਯੂਨੀਵਰਸਿਟੀ : ਇਸ ਮੌਕੇ ਨਾਲ ਹੀ ਪਰਿਵਾਰ ਨੇ ਮੰਡੀ ਗੋਬਿੰਦਗੜ੍ਹ ਦੀ ਰਿਮਤ ਯੂਨੀਵਰਸਿਟੀ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਰਿਵਾਰ ਨੂੰ ਪੈਸੇ ਦੀ ਧੌਂਸ ਦਿਖਾ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਦੀ ਲੜਕੀ ਦੀ ਮੌਤ ਲਈ ਕ੍ਰੇਨ ਆਪਰੇਟਰ ਨਹੀਂ ਯੂਨੀਵਰਸਿਟੀ, ਬਲਕਿ ਯੂਨੀਵਰਸਿਟੀ ਮਾਲਕ ਤੇ ਪ੍ਰਬੰਧਕ ਜ਼ਿੰਮੇਵਾਰ ਹਨ, ਜਿਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਥੇ ਹੀ ਇਸ ਮਾਮਲੇ ਬਾਰੇ ਡੀ.ਐਸ.ਪੀ. ਸੁਖਨਾਜ਼ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.