ਤਰਨ ਤਾਰਨ : ਸਰਕਾਰਾਂ ਬਣਨ ਤੋਂ ਪਹਿਲਾਂ ਵਿਧਾਇਕਾਂ ਵੱਲੋਂ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਹਨ ਕਿ ਵਿਕਾਸ ਕਾਰਜ ਕਰਵਾਏ ਜਾਣਗੇ, ਪਰ ਸ਼ਾਇਦ ਇਹ ਵਿਕਾਸ ਕਾਰਜ ਤਰਨ ਤਾਰਨ ਦੇ ਲੋਕਾਂ ਦੇ ਲਈ ਨਹੀਂ ਬਣੇ ਹਨ। ਜਿਸ ਕਾਰਨ ਪਿਛਲੀਆਂ ਸਰਕਾਰਾਂ ਅਤੇ ਮੌਜੁਦਾ ਸਰਕਾਰ ਦੀ ਅਗਵਾਈ ਵਿੱਚ ਵੀ 15 ਸਾਲ ਤੋਂ ਟੁੱੱਟੀ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇਲਾਕਾ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਸਕੂਲ ਜਾਂਦੇ ਹੋਏ ਵੀ ਮੁਸ਼ਕਿਲਾਂ ਨਾਲ ਜੁਝਣਾਂ ਪੈਂਦਾ ਹੈ।
15 ਸਾਲ ਤੋਂ ਨਹੀਂ ਬਣੀ ਸੜਕ : ਅਜਿਹੇ ਹਲਾਤਾਂ ਦਾ ਸਾਹਮਣਾ ਕਰ ਰਹੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਨਾਗੋਕੇ ਘਰਾਟ ਦੇ ਲੋਕਾਂ ਨੇ ਕਿਹਾ ਕਿ ਪਿੰਡ ਤੋਂ ਸੜਕ ਗੋਇੰਦਵਾਲ ਸਾਹਿਬ, ਫਤਿਹਾਬਾਦ, ਚੋਹਲਾ ਸਾਹਿਬ ਆਦਿ ਕਸਬਿਆਂ ਨੂੰ ਜਾਂਦੀ ਸਿੰਗਲ ਸੜਕ ਦੀ ਹਾਲਤ ਬਹੁਤ ਖ਼ਰਾਬ ਹੋਣ ਕਰਕੇ ਥਾਂ ਥਾਂ ਵੱਡੇ ਵੱਡੇ ਟੋਏ ਪਏ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਇਹ ਸੜਕ ਤਕਰੀਬਨ 15 ਸਾਲ ਤੋਂ ਉੱਪਰ ਸਮੇਂ ਦੀ ਟੁੱਟੀ ਹੋਈ ਹੈ, ਪਰ ਇਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ।
- ਸ੍ਰੀ ਦਰਬਾਰ ਸਾਹਿਬ 'ਚ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਹੋਈ ਮੌਤ, ਕੜਾਹੇ 'ਚ ਡਿੱਗਣ ਕਰਕੇ ਹੋਇਆ ਸੀ ਹਾਦਸਾ - sewadar of sri darbar sahib died
- ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੰਗਾਮਾ, ਹੋਸਟਲ ਦੇ ਖਾਣੇ ਚੋਂ ਸੁੰਡੀ ਨਿਕਲਣ ਦਾ ਇਲਜ਼ਾਮ, ਮੀਡੀਆ ਸਾਹਮਣੇ ਬੋਲਣ ਤੋਂ ਡੀਨ ਨੇ ਕੀਤਾ ਇਨਕਾਰ - PUNJABi UNIVERSITY PATIALA
- MLA ਗੁਰਪ੍ਰੀਤ ਗੋਗੀ ਨੇ ਕਾਰੋਬਾਰੀਆਂ ਨੂੰ ਦਿੱਤੀ ਚਿਤਾਵਨੀ, ਸਮਾਜ ਸੇਵੀ ਸੰਸਥਾਵਾਂ ਨੇ ਵੱਡਾ ਕੀਤਾ ਐਲਾਨ - Gurpreet Gogi warning businessmen
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਛੱਡ ਕੇ ਆਉਣ ਲਈ 3 ਕਿਲੋਮੀਟਰ ਦੂਰ ਸਕੂਲ ਬੱਸ ਤੇ ਝੜਾ ਕੇ ਆਉਣਾ ਪੈਂਦਾ ਹੈ, ਕਿਉਂਕਿ ਸੜਕ ਦੀ ਇਸ ਹਾਲਤ ਕਾਰਨ ਸਕੂਲ ਬੱਸਾਂ ਵੀ ਇੱਧਰ ਨਹੀਂ ਆਉਂਦੀਆ।ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਹ ਸੰਤਾਪ ਭੋਗ ਰਹੇ ਹਨ ਅਤੇ ਟੁੱਟੀ ਸੜਕ ਕਾਰਨ ਇੱਥੇ ਲੋਕਾਂ ਨਾਲ ਲੁੱਟ ਖੋਹ ਦੀਆਂ ਘਟਨਾਵਾਂ ਵੀ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ। ਉਸਨੂੰ ਪੁਰਾ ਕਰਨਾ ਚਾਹੀਦਾ ਹੈ ਅਤੇ ਇਸ ਸੜਕ ਦੀ ਮੁਰੰਮਤ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਲੋਕ ਇੰਝ ਹੀ ਮੁਸ਼ਕਿਲਾਂ 'ਚ ਘਿਰੇ ਰਹਿਣਗੇ। ਇਸ ਦੇ ਨਾਲ ਹੀ ਲੋਕਾਂ ਨੇ ਸਰਕਾਰਾਂ ਨੂੰ ਲਾਹਨਤਾਂ ਵੀ ਪਾਈਆਂ ਕਿ ਵੋਟਾਂ ਵੇਲੇ ਆਏ ਲੋਕ ਹੁਣ ਮੁੰਹ ਵੀ ਨਹੀਂ ਦਿਖਾਉਂਦੇ।