ETV Bharat / state

ਬਰਸਾਤ ਘੱਟ ਪੈਣ ਕਾਰਣ ਅੱਤ ਦੀ ਗਰਮੀ ਨੇ ਬਜ਼ਾਰ ਕੀਤੇ ਖਾਲੀ, ਦੁਕਾਨਦਾਰਾਂ ਨੂੰ ਪੈ ਰਿਹਾ ਵੱਡਾ ਘਾਟਾ - less rain in Amritsar

author img

By ETV Bharat Punjabi Team

Published : Jul 20, 2024, 12:29 PM IST

ਬਰਸਾਤ ਇਸ ਵਾਰ ਪੰਜਾਬ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਪੈ ਰਹੀ ਹੈ ਅਤੇ ਗਰਮੀ ਨੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਨਾ ਮੁਹਾਲ ਕਰ ਦਿੱਤਾ ਹੈ। ਦੁਕਾਨਦਾਰਾਂ ਅਤੇ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਕਮੀ ਕਾਰਣ ਉਨ੍ਹਾਂ ਦਾ ਕੰਮਕਾਰ ਵੀ ਠੱਪ ਪਿਆ ਹੈ।

EXTREME HEAT
ਬਰਸਾਤ ਘੱਟ ਪੈਣ ਕਾਰਣ ਅੱਤ ਦੀ ਗਰਮੀ ਨੇ ਬਜ਼ਾਰ ਕੀਤੇ ਖਾਲੀ (etv bharat punjab (ਰਿਪੋਟਰ ਅੰਮ੍ਰਿਤਸਰ))
ਦੁਕਾਨਦਾਰਾਂ ਨੂੰ ਪੈ ਰਿਹਾ ਵੱਡਾ ਘਾਟਾ (etv bharat punjab (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦੇ ਨਾਲ ਜੂਝਦੇ ਹੋਏ ਦੇਖਿਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਬਰਸਾਤ ਨਾ ਹੋਣ ਕਾਰਨ ਦਿਨੋ ਦਿਨ ਵੱਧ ਰਹੀ ਭਾਰੀ ਗਰਮੀ, ਹੁੰਮਸ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਅੱਤ ਦੀ ਗਰਮੀ ਦੇ ਕਾਰਨ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹਨ , ਜਿਸ ਕਾਰਨ ਵੱਖ ਵੱਖ ਕਸਬੇ ਅਤੇ ਸ਼ਹਿਰਾਂ ਦੇ ਬਜ਼ਾਰਾਂ ਵਿੱਚੋਂ ਰੌਣਕਾਂ ਗਾਇਬ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਸਨਾਟਾ ਛਾਇਆ ਹੋਣ ਕਾਰਨ ਦੁਕਾਨਦਾਰ ਮੰਦੀ ਦੇ ਚਲਦੇ ਪਰੇਸ਼ਾਨ ਦਿਖਾਈ ਦੇ ਰਹੇ ਹਨ।

ਬਜ਼ਾਰਾਂ ਦੇ ਵਿੱਚ ਮੰਦੀ: ਅੱਤ ਦੀ ਗਰਮੀ ਦੌਰਾਨ ਮੌਸਮ ਦੇ ਹਾਲਾਤ ਅਤੇ ਕਾਰੋਬਾਰ ਦੇ ਬਾਰੇ ਜਾਣਨ ਦੇ ਲਈ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਅਤੇ ਬਿਆਸ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੇਹੱਦ ਗਰਮੀ ਦੇ ਕਾਰਨ ਕਾਰੋਬਾਰ ਕਾਫੀ ਮੱਠੇ ਪੈ ਚੁੱਕੇ ਹਨ ਕਿਉਂਕਿ ਗਰਮੀ ਦੇ ਚੱਲਦੇ ਲੋਕ ਧੁੱਪ ਅਤੇ ਹੁੰਮਸ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ। ਜਿਸ ਕਾਰਨ ਉਹਨਾਂ ਦੇ ਬਜ਼ਾਰ ਸੁੰਨੇ ਹੋ ਚੁੱਕੇ ਹਨ।

ਗਰਮੀ ਦੇ ਨਾਲ ਨਾਲ ਹੁੰਮਸ: ਉਹਨਾਂ ਦੱਸਿਆ ਕਿ ਬੀਤੇ ਕਰੀਬ ਚਾਰ ਤੋਂ ਪੰਜ ਦਿਨ ਪਹਿਲਾਂ ਹਲਕੀ ਫੁਲਕੀ ਬਰਸਾਤ ਹੋਈ ਸੀ। ਜਿਸ ਤੋਂ ਬਾਅਦ ਅਚਾਨਕ ਗਰਮੀ ਦੇ ਨਾਲ ਨਾਲ ਹੁੰਮਸ ਦਾ ਮਾਹੌਲ ਬਣ ਗਿਆ, ਜੋ ਕਿ ਬੇਹੱਦ ਤੰਗ ਅਤੇ ਪਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਭਰਪੂਰ ਬਰਸਾਤ ਨਹੀਂ ਪੈ ਜਾਂਦੀ, ਉਦੋਂ ਤੱਕ ਫਿਲਹਾਲ ਮੌਸਮ ਅਜਿਹਾ ਹੀ ਰਹੇਗਾ ਪਰ ਉਹ ਆਸ ਕਰਦੇ ਹਨ ਕਿ ਜਲਦ ਹੀ ਬਰਸਾਤ ਹੋਵੇ, ਜਿਸ ਨਾਲ ਜਿੱਥੇ ਉਹਨਾਂ ਨੂੰ ਗਰਮੀ ਦੇ ਕੋਲੋਂ ਰਾਹਤ ਮਿਲੇਗੀ, ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਵਾਪਸ ਪਰਤ ਆਉਣ ਦੀ ਉਮੀਦ ਵੀ ਜਾਗੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.