ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਅਜਿਹੇ 'ਚ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਦੇਸ਼ ਅਤੇ ਦੁਨੀਆ ਭਰ ਦੇ ਲੋਕ ਮੋਦੀ ਨੂੰ ਵਧਾਈ ਦੇ ਰਹੇ ਹਨ। ਇਸੇ ਸਿਲਸਿਲੇ ਵਿੱਚ ਜਿਲ੍ਹਾ ਅੰਮ੍ਰਿਤਸਰ ਚ ਵੀ ਇੱਕ ਅਨੋਖੀ ਤਸਵੀਰ ਦੇਖਣ ਨੂੰ ਮਿਲੀ। ਮਸ਼ਹੂਰ ਪੇਂਟਿੰਗ ਆਰਟਿਸ ਡਾ. ਜਗਜੋਤ ਸਿੰਘ ਰੂਬਲ ਨੇ ਆਪਣੇ ਅਨੋਖੇ ਅੰਦਾਜ਼ 'ਚ ਪੀਐੱਮ ਮੋਦੀ ਨੂੰ ਵਧਾਈ ਦਿੱਤੀ ਹੈ। ਇਸ ਅਦਭੁਤ ਨਜ਼ਾਰਾ 'ਤੇ ਜਿਸ ਦੀ ਵੀ ਨਜ਼ਰ ਪਈ, ਉਸ ਦੀ ਨਜ਼ਰ ਟਿਕੀ ਰਹਿ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੱਲ ਪ੍ਰਧਾਨ ਮੰਤਰੀ ਦੀ ਸੌਂਹ ਚੁੱਕਣ ਜਾ ਰਹੇ ਹਨ। ਇਸ ਪੇਂਟਰ ਵੱਲੋਂ ਨਰਿੰਦਰ ਮੋਦੀ ਦੀ ਤਕਰੀਬਨ 8 ਫੁੱਟ ਦੀ ਤਸਵੀਰ ਤਿਆਰ ਕੀਤੀ ਹੈ। ਦੱਸ ਦਈਏ ਕਿ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇਸ ਸ਼ਾਨਦਾਰ ਪੇਂਟਿੰਗ ਆਰਟਿਸ ਡਾ ਜਗਜੋਤ ਸਿੰਘ ਰੂਬਲ ਨੂੰ ਸਨਮਾਨਿਤ ਕਰ ਚੁੱਕੀਆਂ ਹਨ।
ਡਾ ਜਗਜੋਤ ਸਿੰਘ ਰੂਬਲ ਨੇ ਦੱਸਿਆ, 'ਮੈਂ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਹਾਂ। ਮੈਂ ਆਪਣੀ ਕਲਾ ਰਾਹੀਂ ਸਮਾਜ ਨੂੰ ਹਰ ਸੰਭਵ ਤਰੀਕੇ ਨਾਲ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਇਸੇ ਸਿਲਸਿਲੇ ਵਿੱਚ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਨੂੰ ਪਹਿਲਾਂ ਤੋਂ ਹੀ ਵਧਾਈ ਦੇਣ ਦਾ ਅਨੋਖਾ ਉਪਰਾਲਾ ਕੀਤਾ ਹੈ। ਦੱਸ ਦਈਏ ਕਿ ਉਹਨਾਂ ਵੱਲੋਂ ਦੇਸ਼ ਦੇ ਹੁਣ ਤੱਕ ਦੇ ਸਾਰੇ 15 ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ, ਕਾਬਲਿਗੌਰ ਹੈ ਕਿ ਪੇਂਟਰ ਜਗਜੋਤ ਰੂਬਲ ਵੱਲੋਂ ਇਹ ਤਸਵੀਰ ਦੋ ਮਹੀਨੇ ਪਹਿਲਾਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਇਸ ਤਸਵੀਰ ਨੂੰ ਤਿਆਰ ਕਰਨ ਲਈ ਪੂਰੇ 2 ਮਹੀਨਿਆਂ ਦਾ ਸਮਾਂ ਲੱਗਾ ਹੈ। ਪੇਂਟਰ ਜਗਜੋਤ ਰੂਬਲ ਦੇ ਦੱਸਣ ਅਨੁਸਾਰ ਲੋਕ ਸਭਾ ਦੇ ਨਤੀਜਿਆਂ ਦਾ ਇੰਤਜਾਰ ਕੀਤਾ ਜਾ ਰਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੀ 4 ਜੂਨ ਨੂੰ ਨਤੀਜੇ ਸਾਹਮਣੇ ਆਏ ਤਾਂ ਮੇਰੇ ਵੱਲੋ ਇਹ ਪੇਂਟਿੰਗ ਮੁੰਕਮਲ ਕੀਤੀ ਗਈ।
ਪੇਂਟਰ ਰੂਬਲ ਦਾ ਕਹਿਣਾ ਹੈ ਕਿ ਉਸਦੇ ਦਿਲ ਦੀ ਇੱਛਾ ਹੈ ਕਿ ਇਹ ਪੇਂਟਿੰਗ ਦੇਸ਼ ਦੇ ਪਾਰਲੀਮੈਂਟ 'ਚ ਸਜਾਈ ਜਾਵੇ ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 2019 ਚ ਵੀ ਨਰਿੰਦਰ ਮੋਦੀ ਦੀ ਤਸਵੀਰ ਬਣਾਉਣ 'ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਸ਼ੰਸ਼ਾ ਪੱਤਰ ਮਿਲਿਆ ਸੀ। ਦੱਸ ਦਈਏ ਕਿ ਹੁਣ ਤੱਕ ਪੇਂਟਰ ਰੂਬਲ ਦੇਸ਼ ਦੇ 2 ਰਾਸ਼ਟਰਪਤੀਆਂ ਤੋਂ ਵੀ ਪ੍ਰਸ਼ੰਸਾਂ ਪੱਤਰ ਹਾਸਿਲ ਕਰ ਚੁੱਕਿਆ ਹੈ।
- ਪੰਜਾਬ 'ਚ ਲਗਾਤਾਰ ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ, ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ PAU ਵੱਲੋਂ ਉਪਰਾਲਾ - Direct sowing of paddy
- ਕੇਂਦਰ ਵਿੱਚ ਤੀਸਰੀ ਵਾਰ ਭਾਜਪਾ ਸਰਕਾਰ ਬਣਨ ਤੇ ਵਿਕਾਸ ਦੀ ਲਹਿਰ ਹੋਵੇਗੀ ਹੋਰ ਵੀ ਤੇਜ਼ - BJP government for the third time
- ਜਗਰਾਓ 'ਚ ਨੌਜਵਾਨ ਦਾ ਕਤਲ, ਵਾਰਦਾਤ ਨੂੰ ਹਾਦਸਾ ਬਣਾਉਣ ਦੀ ਕੀਤੀ ਗਈ ਕੋਸ਼ਿਸ਼, ਪੁਲਿਸ ਕਰ ਰਹੇ ਮਾਮਲੇ ਦੀ ਜਾਂਚ - A young man burned alive
ਉਹਨਾਂ ਕਿਹਾ ਕਿ ਉਹਨਾਂ ਦੀ ਪੇਂਟਿੰਗ ਨੂੰ ਲਿਮਕਾ ਬੁੱਕ ਆਫ਼ ਰਿਕਾਰਡਸ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡਸ ਚ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਗਜੋਤ ਸਿੰਘ ਰੂਬਲ ਵੱਲੋ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਇਆ ਜਾ ਚੁੱਕੀਆਂ ਹਨ। ਜਗਜੋਤ ਸਿੰਘ ਰੂਬਲ ਨੂੰ ਕਈ ਪ੍ਰਸੰਸਾ ਪੱਤਰ ਅਤੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।