ਲੁਧਿਆਣਾ: ਲੁਧਿਆਣਾ ਦੇ ਆਜ਼ਮਨਗਰ ਵਿੱਚ ਬਿਜਲੀ ਗੁੱਲ ਹੋਣ ਕਾਰਨ ਸਥਾਨਕ ਲੋਕਾਂ ਵੱਲੋਂ ਦੇਰ ਰਾਤ ਤੱਕ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ ਅਤੇ ਮਜਬੂਰ ਹੋ ਕੇ ਬੀਤੀ ਦੇਰ ਰਾਤ ਲੋਕਾਂ ਨੇ ਬਿਜਲੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ। ਬੀਤੇ ਇੱਕ ਡੇਢ ਮਹੀਨੇ ਤੋਂ ਲਗਾਤਾਰ ਹੀ ਸਵੇਰੇ 6 ਵਜੇ ਬਿਜਲੀ ਚਲੀ ਜਾਂਦੀ ਹੈ ਅਤੇ ਦੇਰ ਸ਼ਾਮ ਤੱਕ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ 5 ਵਜੇ ਦੀ ਬਿਜਲੀ ਗਈ ਹੋਈ ਹੈ ਅਤੇ ਨਹੀਂ ਆਈ, ਜਿਸ ਕਰਕੇ ਮਹੱਲੇ ਦੇ ਲੋਕ ਇਕੱਠੇ ਹੋਏ ਹਨ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਹੈ।
ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕ : ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਉਹ ਇੰਨੇ ਪਰੇਸ਼ਾਨ ਹਨ ਕਿ ਪਾਣੀ ਦੀ ਵੀ ਵੱਡੀ ਸਮੱਸਿਆ ਦਾ ਸਾਹਮਣਾ ਉਨ੍ਹਾਂ ਨੂੰ ਬਿਜਲੀ ਨਾ ਆਉਣ ਕਰਕੇ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦਾ ਇੱਕ ਫੇਸ ਜ਼ਿਆਦਾ ਖਰਾਬ ਹੈ। ਜਿਸ ਕਰਕੇ ਕੁਝ ਇਲਾਕਾ ਇਸ ਦੀ ਲਪੇਟ ਵਿੱਚ ਆਉਣ ਕਰਕੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੈ। ਸਥਾਨਕ ਲੋਕਾਂ ਦੇ ਮੁਤਾਬਕ ਉਨ੍ਹਾਂ ਨੂੰ ਕੰਮਾਂ ਕਾਰਾਂ 'ਤੇ ਜਾਣਾ ਵੀ ਮੁਹਾਲ ਹੋ ਗਿਆ ਹੈ ਕਿਉਂਕਿ ਨਾ ਹੀ ਸਮੇਂ ਸਿਰ ਸੋ ਪਾਉਂਦੇ ਹਨ ਅਤੇ ਨਾ ਹੀ ਸਮੇਂ ਸਿਰ ਕੰਮ ਕਰ ਪਾਉਂਦੇ ਹਨ।
ਮਹਿਲਾਵਾਂ ਨੇ ਕੀਤਾ ਪਿੱਟ ਸਿਆਪਾ: 30 ਘੰਟੇ ਤੋਂ ਮਨਜੀਤ ਨਗਰ ਅਤੇ ਜਨਤਾ ਨਗਰ 'ਚ ਬਿਜਲੀ ਨਹੀਂ ਆਈ। ਲੋਕਾਂ ਨੂੰ ਗੁੱਸਾ ਚੜਿਆ ਅਤੇ ਮੌਕੇ 'ਤੇ ਪਹੁੰਚੇ ਹਲਕੇ ਦੇ ਐਮ.ਐਲ.ਏ. ਨੇ ਬਿਜਲੀ ਵਿਭਾਗ ਨੂੰ ਫੋਨ ਲਾਇਆ। ਸਥਾਨਕ ਲੋਕਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਨੂੰ ਮੰਤਰੀ ਬਣਾ ਕੇ ਪਛਤਾ ਰਹੇ ਹਾਂ। ਗੁੱਸੇ ਵਿੱਚ ਆ ਕੇ ਇਲਾਕੇ ਦੀਆਂ ਮਹਿਲਾਵਾਂ ਨੇ ਪਿੱਟ ਸਿਆਪਾ ਵੀ ਕੀਤਾ।
ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ: ਲੋਕਾਂ ਨੇ ਕਿਹਾ ਕਿ ਜਦੋਂ ਇੱਕ ਮਹੀਨਾ ਅਸੀਂ ਉਡੀਕ ਕਰਦੇ ਰਹੇ ਉਸ ਤੋਂ ਬਾਅਦ ਅੱਜ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਲਗਾਤਾਰ ਹਲਕੇ ਦੇ ਐਮ.ਐਲ.ਏ. ਨੂੰ ਅਤੇ ਦੂਜੇ ਪਾਸੇ ਸੀਨੀਅਰ ਪਾਵਰਕੋਮ ਦੇ ਅਧਿਕਾਰੀਆਂ ਨੂੰ ਚਿੱਠੀ ਵੀ ਲਿਖ ਚੁੱਕੇ ਹਨ। ਪਰ ਹਾਲੇ ਤੱਕ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦਫਤਰ ਫੋਨ ਕਰਦੇ ਹਨ ਤਾਂ ਕੋਈ ਫੋਨ ਨਹੀਂ ਚੁੱਕਦਾ।
ਬਿਜਲੀ ਸਬੰਧੀ ਸ਼ਿਕਾਇਤ ਲੈਣ ਲਈ ਬੈਠੇ ਮੁਲਾਜ਼ਮ ਨੇ ਦੱਸਿਆ ਕਿ ਉਹ ਸ਼ਿਕਾਇਤਾਂ ਲੈਣ ਲਈ ਬੈਠਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਦੀ ਜੋ ਵੀ ਸਮੱਸਿਆ ਹੈ ਅੱਗੇ ਸੰਬੰਧਿਤ ਜੇਈ ਨੂੰ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਦਫਤਰ ਪਹੁੰਚ ਕੇ ਇਸ ਦਾ ਹੱਲ ਕਰ ਰਹੇ ਹਨ।
- ਅੰਤਰ ਜਾਤੀ ਵਿਆਹ ਕਾਰਨ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ, ਪੂਰਾ ਪਰਿਵਾਰ ਖੂਨ ਨਾਲ ਲੱਥਪੱਥ - Inter caste marriage controversy
- ਪਠਾਨਕੋਟ 'ਚ ਨਾਕੇ 'ਤੇ ਡਿਊਟੀ ਦੇ ਰਹੇ ASI 'ਤੇ ਪੁਲਿਸ ਵਾਲੇ ਨੇ ਹੀ ਕੀਤਾ ਹਮਲਾ, ਜਾਣੋਂ ਮਾਮਲਾ - Police Fight
- ਪੰਜਾਬ ਵੱਲੋਂ ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ: ਚੀਮਾ - one time settlement scheme