ਸੰਗਰੂਰ: ਸੰਗਰੂਰ ਪ੍ਰਸ਼ਾਸਨ ਨਕਲੀ ਸ਼ਰਾਬ ਮਾਮਲੇ ਨੂੰ ਲੈ ਕੇ ਹੋਇਆ ਹੋਰ ਤੇਜ਼, ਡੀਜੀ ਸੰਗਰੂਰ ਅਤੇ ਡੀਆਈਜੀ ਪਟਿਆਲਾ ਰੇਂਜ ਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੋ ਮੁਲਜ਼ਮ ਹੋਰ ਕਾਬੂ ਕੀਤੇ ਗਏ ਹਨ, ਮੁਲਜ਼ਮਾਂ ਦੀ ਗਿਣਤੀ 10 ਦੱਸੀ ਗਈ ਹੈ। ਡੀਸੀ ਸੰਗਰੂਰ ਨੇ ਕਿਹਾ ਕਿ ਸੰਗਰੂਰ ਦੇ ਹਰ ਪਿੰਡ ਦੇ ਵਿੱਚ ਚੈਕਿੰਗ ਹੋ ਰਹੀ ਹੈ।
ਸੰਗਰੂਰ ਦੇ ਦਿੜਬਾ ਦੇ ਪਿੰਡ ਗੁਜਰਾਂ ਵਿਖੇ ਨਕਲੀ ਸ਼ਰਾਬ ਪੀਣ ਨਾਲ ਹੁਣ ਤੱਕ 20 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਬਿਮਾਰ ਹੋਏ ਵਿਅਕਤੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਹਨ ਉਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਪਿੰਡ ਦੇ ਵਿੱਚ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੰਡ ਦੇ ਲੋਕਾਂ ਨਾਲ ਮਿਲ ਕੇ ਗਏ ਹਨ। ਉਸ ਦੇ ਚੱਲਦੇ ਹੀ ਅੱਜ ਡੀਸੀ ਸੰਗਰੂਰ ਅਤੇ ਡੀਆਈਜੀ ਪਟਿਆਲਾ ਰੇਂਜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਨਵੀਂ ਅਪਡੇਟ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਹੋਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਤੱਕ ਮੁਲਜ਼ਮਾਂ ਦੀ ਗਿਣਤੀ 10 ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ 302 ਦੀ ਧਾਰਾ ਹੇਠ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋ ਪੁਲਿਸ ਕਰਮੀ ਵੀ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਂਚ-ਪੜਤਾਲ ਚੱਲੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਿਸੇ ਦੇ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਧੱਕੇ ਨਾਲ ਕੋਈ ਪਰਚਾ ਨਹੀਂ ਕੀਤਾ ਜਾਵੇਗਾ। ਇਹ ਮਾਮਲਾ ਗੰਭੀਰ ਅਤੇ ਵੱਡਾ ਹੈ ਅਤੇ ਇਸ ਦੀ ਪੂਰੀ ਜਾਂਚ ਪੜਤਾਲ ਸਾਫ਼-ਸੁਥਰੇ ਢੰਗ ਨਾਲ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਫੜ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਾਫੀ ਮਾਤਰਾ ਦੇ ਵਿੱਚ ਇਥਾਨੌਲ ਜੋ ਕਿ ਸ਼ਰਾਬ ਬਣਾਉਣ ਦੇ ਲਈ ਕੰਮ ਆਉਂਦਾ ਹੈ ਉਹ ਵੀ ਫੜਿਆ ਗਿਆ ਹੈ। ਜੋ ਸਪਲਾਈ ਇਨ੍ਹਾਂ ਮੁਲਜ਼ਮਾਂ ਵੱਲੋਂ ਠੇਕਿਆਂ ਤੇ ਕੀਤੀ ਗਈ ਸੀ ਉੱਥੋਂ ਉਹ ਸ਼ਰਾਬ ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮੁਸਤੈਦੀ ਨਾਲ ਜੋ ਕੰਮ ਕੀਤਾ ਉਹ ਇਸ ਦੀ ਸ਼ਲਾਂਗਾ ਕਰਦੇ ਹਨ। ਹੁਣ ਵੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਨਕਲੀ ਸ਼ਰਾਬ ਠੇਕਿਆਂ ਤੇ ਹੁਣ ਨਾ ਮਿਲ ਸਕੇ।
ਇਸ ਦੇ ਨਾਲ ਹੀ ਸੰਗਰੂਰ ਦੇ ਡੀਸੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਸੰਗਰੂਰ ਦੇ ਹਰ ਇੱਕ ਪਿੰਡ ਦੇ ਵਿੱਚ ਗਿਆ ਹੈ ਅਤੇ ਜੋ ਵੀ ਵਿਅਕਤੀ ਬਿਮਾਰ ਹੋ ਰਿਹਾ ਹੈ ਉਸ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਐਕਸਾਈਜ਼ ਦੇ ਦੋ ਇੰਸਪੈਕਟਰਾਂ ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਉਨ੍ਹਾਂ ਤੇ ਪ੍ਰਸ਼ਾਸਨਿਕ ਜਾਂਚ-ਪੜਤਾਲ ਕੀਤੀ ਜਾਵੇਗੀ। ਇਸ ਦੇ ਵਿੱਚ ਕਿਸੇ ਨੇ ਵੀ ਢਿੱਲ ਕੀਤੀ ਤਾਂ ਉਸ ਤੇ ਪ੍ਰਸ਼ਾਸਨ ਦੀ ਪੂਰੀ ਨਜ਼ਰ ਹੈ। ਜੋ ਨਕਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਹਨ ਉਨ੍ਹਾਂ ਉੱਪਰ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਸਿਹਤ ਸਹੂਲਤ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੈਡੀਕਲ ਟੀਮਾਂ ਪਿੰਡਾਂ ਦੇ ਵਿੱਚ ਹਨ। ਜੋ ਕੋਈ ਵੀ ਵਿਅਕਤੀ ਬਿਮਾਰ ਹੋ ਰਿਹਾ ਹੈ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਉਨ੍ਹਾਂ ਨੇ ਨਕਲੀ ਸ਼ਰਾਬ ਤਾਂ ਨਹੀਂ ਪੀਤੀ ਸੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰਾ ਚੌਂਕਸ ਹੈ ਅਤੇ ਹਰ ਸੰਭਵ ਕਾਰਜ ਕਰ ਰਿਹਾ ਹੈ।
- ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਸਣੇ ਚਾਰ ਲੋਕਾਂ ਨੂੰ ਕੀਤਾ ਕਾਬੂ - inter state gun running racket
- ਹੋਲੀ ਦੇ ਰੰਗਾਂ ਵਿੱਚ ਰੰਗੀ ਸਰਹੱਦ, ਬੀਐਸਐਫ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਹੋਲੀ - Border painted in colors of Holi
- ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ 'ਤੇ ਕੱਸਿਆ ਤੰਜ਼, ਕਿਹਾ- ਦੋਵੇਂ ਪਾਰਟੀਆਂ ਇੱਕ ਸਿੱਕੇ ਦੇ ਦੋ ਪਹਿਲੂ - Harsimrat kaur badal on Congress