ETV Bharat / state

ਅਸਾਮ ਡੀਜੀਪੀ ਦਾ ਬਿਆਨ, ਐਨਐਸਏ ਸੈੱਲ ਤੋਂ ਹੋਇਆ ਇਹ ਕੁਝ ਬਰਾਮਦ ਤਾਂ ਵਕੀਲ ਖਾਰਾ ਨੇ ਵੀ ਲਾਏ ਇਹ ਇਲਜ਼ਾਮ - ਡਿਬਰੂਗੜ੍ਹ ਜੇਲ੍ਹ ਅੰਮ੍ਰਿਤਪਾਲ ਸਿੰਘ

ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਐਨਐਸਏ ਸੈੱਲ ਤੋਂ ਇਲੈਕਟਰੋਨਿਕ ਡਿਵਾਇਜ਼ਾਂ ਸਣੇ ਮੋਬਾਈਲ ਫਨ ਮਿਲਣ ਦੀ ਗੱਲ ਸਾਹਮਣੇ ਆਈ ਹੈ। ਜਦਕਿ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਪੰਜਾਬ ਅਤੇ ਕੇਂਦਰ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ।

ਐਨਐਸਏ ਸੈਲ ਤੋਂ ਵਿਡਾਇਜ਼ ਬਰਾਮਦ
ਐਨਐਸਏ ਸੈਲ ਤੋਂ ਵਿਡਾਇਜ਼ ਬਰਾਮਦ
author img

By ETV Bharat Punjabi Team

Published : Feb 17, 2024, 10:40 PM IST

ਚੰਡੀਗੜ੍ਹ/ਅਸਾਮ: ਪੰਜਾਬ ਸਰਕਾਰ ਵਲੋਂ ਬੀਤੇ ਸਾਲ ਕੌਮੀ ਸੁਰੱਖਿਆ ਐਕਟ (ਐਨਐਸਏ) ਤਹਿਤ ਗ੍ਰਿਫ਼ਤਾਰ ਕੀਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਬੈਰਕ ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੂੰ ਸਮਾਰਟ ਯੰਤਰ ਪ੍ਰਾਪਤ ਹੋਏ ਹਨ। ਡੀਜੀਪੀ ਅਸਾਮ ਜੀਪੀ ਸਿੰਘ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਅਨੁਸਾਰ ਪੁਲਿਸ ਨੂੰ ਐਨਐਸਏ ਸੈੱਲ ਵਿੱਚ ਅਪਰਾਧਿਕ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਜਿਸ ਦੇ ਚੱਲਦੇ ਜਾਂਚ ਦੌਰਾਨ ਕਾਫ਼ੀ ਕੁਝ ਬਰਾਮਦ ਹੋਇਆ ਹੈ।

ਡੀਜੀਪੀ ਅਸਾਮ ਨੇ ਦਿੱਤੀ ਜਾਣਕਾਰੀ: ਇਸ ਸਬੰਧੀ ਜੀਪੀ ਸਿੰਘ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਕੈਦੀਆਂ ਦੇ ਸੈੱਲ ਵਿੱਚ ਅਣਅਧਿਕਾਰਤ ਗਤੀਵਿਧੀਆਂ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਐਨਐਸਏ ਬਲਾਕ ਦੇ ਜਨਤਕ ਖੇਤਰ ਵਿੱਚ ਵਾਧੂ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਅਣਅਧਿਕਾਰਤ ਗਤੀਵਿਧੀਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਐਨਐਸਏ ਸੈੱਲ ਵਿੱਚ ਜਾਂਚ ਸ਼ੁਰੂ ਕਰ ਦਿੱਤੀ।

ਐਨਐਸਏ ਸੈਲ ਤੋਂ ਮੋਬਾਈਲ ਅਤੇ ਹੋਰ ਸਮਾਨ ਬਰਾਮਦ: ਐਨਐਸਏ ਸੈੱਲ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸਿਮ ਵਾਲਾ ਸਮਾਰਟਫੋਨ, ਕੀਪੈਡ ਫੋਨ, ਕੀਬੋਰਡ ਵਾਲਾ ਟੀਵੀ ਰਿਮੋਟ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰ ਬਰਾਮਦ ਹੋਏ ਹਨ। ਇਸ ਦੇ ਨਾਲ, ਇੱਕ ਸਮਾਰਟ ਵਾਚ ਅਤੇ ਜਾਸੂਸੀ-ਕੈਮ ਪੈੱਨ ਵੀ ਮਿਲਿਆ ਹੈ। ਇਹ ਉਹੀ ਸੈੱਲ ਹੈ ਜਿੱਥੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀਆਂ ਨੂੰ ਐਨਐਸਏ ਲਗਾਉਣ ਤੋਂ ਬਾਅਦ ਰੱਖਿਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਜੇਲ੍ਹ ਸਟਾਫ਼ ਨੇ ਸਾਰੀਆਂ ਵਸਤਾਂ ਨੂੰ ਕਾਨੂੰਨੀ ਤੌਰ 'ਤੇ ਜ਼ਬਤ ਕਰ ਲਿਆ ਹੈ। ਇਹ ਅਣਅਧਿਕਾਰਤ ਵਸਤੂਆਂ ਜੇਲ੍ਹ ਅਤੇ ਐਨਐਸਏ ਸੈੱਲ ਵਿੱਚ ਕਿੱਥੋਂ ਪਹੁੰਚੀਆਂ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਐਨਐਸਏ ਸੈਲ ਤੋਂ ਵਿਡਾਇਜ਼ ਬਰਾਮਦ
ਐਨਐਸਏ ਸੈਲ ਤੋਂ ਵਿਡਾਇਜ਼ ਬਰਾਮਦ

ਅੰਮ੍ਰਿਤਪਾਲ ਦੇ ਵਕੀਲ ਨੇ ਚੁੱਕੇ ਸਵਾਲ: ਉਧਰ ਇਸ ਸਬੰਧੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜੇ ਕੀਤੇ ਹਨ। ਇਸ ਸਬੰਧੀ ਵਕੀਲ ਖਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਗੁਰਮੀਤ ਸਿੰਘ ਬੁੱਕਣਵਾਲਾ ਦਾ ਫੋਨ ਆਇਆ ਸੀ, ਜਿਸ 'ਚ ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਐਨਐਸਏ ਤਹਿਤ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਦਸ ਹੀ ਆਗੂ ਭੁੱਖ ਹੜਤਾਲ 'ਤੇ ਬੈਠੇ ਹਨ।

ਬਾਥਰੂਮਾਂ 'ਚ ਕੈਮਰੇ ਲਾਉਣ ਦੇ ਇਲਜ਼ਾਮ: ਵਕੀਲ ਖਾਰਾ ਨੇ ਕਿਹਾ ਕਿ ਬੁੱਕਣਵਾਲਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਸਾਰਿਆਂ ਦੀਆਂ ਬੈਰਕਾਂ ਦੇ ਨਾਲ ਜੋ ਅਟੈਚ ਬਾਥਰੂਮ ਹਨ, ਉਨ੍ਹਾਂ 'ਚ ਸਪਾਈ ਕੈਮਰਾ ਬਰਾਮਦ ਹੋਏ ਹਨ, ਜਿਸ 'ਚ ਨਿੱਜੀ ਕੰਪਨੀ ਦੀ ਡੋਂਗਲ ਵੀ ਨਾਲ ਮਿਲੀ ਹੈ। ਜਿਸ 'ਚ ਉਨ੍ਹਾਂ ਸਾਰਿਆਂ ਦਾ ਕਹਿਣਾ ਕਿ ਬਾਥਰੂਮ ਸਣੇ ਬੈਰਕ 'ਚ ਅਰਾਮ ਕਰਨ ਦੀਆਂ ਉਨ੍ਹਾਂ ਦੀਆਂ ਫੋਟੋਆਂ ਜਾਂ ਤਾਂ ਪੰਜਾਬ ਸਰਕਾਰ ਕੋਲ ਜਾ ਰਹੀਆਂ ਹਨ ਜਾਂ ਕੇਂਦਰ ਦੀਆਂ ਏਜੰਸੀਆਂ ਨੇ ਆਪਣੇ ਕੋਲ ਰੱਖੀਆਂ ਹਨ ਤਾਂ ਜੋ ਐਨਐਸਏ ਜਦੋਂ ਅਗਲੇ ਮਹੀਨੇ ਖਤਮ ਹੋਣ ਵਾਲੀ ਹੋਵੇ, ਉਨ੍ਹਾਂ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਇਆ ਜਾ ਸਕੇ।

ਪੰਜਾਬ ਸਰਕਾਰ ਤੇ ਕੇਂਦਰੀ ਏਜੰਸੀਆਂ 'ਤੇ ਨਿਸ਼ਾਨਾ: ਵਕੀਲ ਖਾਰਾ ਨੇ ਕਿਹਾ ਕਿ ਇਸ ਦੇ ਚੱਲਦੇ ਉਨ੍ਹਾਂ ਸਾਰਿਆਂ ਨੇ ਉਥੇ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਬਹੁਤ ਭਾਰੀ ਫੋਰਸ ਕੇਂਦਰੀ ਜੇਲ੍ਹ ਡਿਬਰੂਗੜ੍ਹ ਵਿਖੇ ਤੈਨਾਤ ਕਰ ਦਿੱਤੀ ਗਈ ਹੈ। ਖਾਰਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਜ਼ਬਤ ਕੀਤੇ ਸਪਾਈ ਕੈਮਰੇ ਦੇਣ ਲਈ ਕਹਿ ਰਿਹਾ ਹੈ ਪਰ ਉਸ ਸਾਰੇ ਇਸ ਗੱਲ ਤੋਂ ਮੁਨਕਰ ਹੋ ਰਹੇ ਕਿ ਪਹਿਲਾਂ ਪੰਜਾਬ ਸਰਕਾਰ ਇਸ ਸਭ 'ਤੇ ਜਵਾਬ ਦੇਣੇ ਕਿ ਕਿਉਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਕਿਉਂ ਉਨ੍ਹਾਂ ਦੇ ਨਹਾੳਂਦਿਆਂ ਦੀਆਂ ਤਸਵੀਰਾਂ ਪੰਜਾਬ ਸਰਕਾਰ ਜਾਂ ਕੇਂਦਰੀ ਏਜੰਸੀਆਂ ਦੇਖਣਾ ਚਾਹੁੰਦੀਆਂ ਹਨ।

ਅੰਮ੍ਰਿਤਪਾਲ ਤੇ ਸਾਥੀਆਂ ਦੀ ਜਾਨ ਨੂੰ ਖ਼ਤਰਾ ਦੱਸਿਆ: ਇਸ ਦੇ ਨਾਲ ਹੀ ਵਕੀਲ ਖਾਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਇਤਰਾਜ਼ ਜਾਹਿਰ ਕੀਤਾ ਕਿ ਉਹ ਡਿਬਰੂਗੜ੍ਹ ਜੇਲ੍ਹ 'ਚ ਸੁਰੱਖਿਅਤ ਮਹਿਸੂਰ ਨਹੀਂ ਕਰ ਰਹੇ, ਜਿਸ ਦੇ ਚੱਲਦੇ ਉਨ੍ਹਾਂ ਦੀ ਜੇਲ੍ਹ ਬਦਲੀ ਜਾਵੇ ਕਿਉੇਂਕਿ ਇਥੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਥਰੂਮਾਂ 'ਚ ਕੈਮਰੇ ਲੱਗ ਸਕਦੇ ਹਨ ਤਾਂ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਿਆ ਵੀ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.