ETV Bharat / state

ਨਗਰ ਕੌਂਸਲ ਦੇ ਦਫ਼ਤਰ ਮੂਹਰੇ ਧਰਨਾ, ਮਜ਼ਬੂਰਨ ਕੌਂਸਲਰ ਨੇ ਹੀ ਕੀਤੀ ਭੁੱਖ ਹੜਤਾਲ - Municipal Council Office - MUNICIPAL COUNCIL OFFICE

Hunger strike by councillor: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨਗਰ ਕੌਂਸਲ ਦਫ਼ਤਰ ਵਿਖੇ ਭੁੱਖ ਹੜਤਾਲ ‘ਤੇ ਬੈਠ ਗਏ। ਇਸ ਮੌਕੇ ਉਨ੍ਹਾਂ ਦਾ ਹੋਰ ਕੌਂਸਲਰਾਂ ਨੇ ਵੀ ਸਾਥ ਦਿੱਤਾ ਹੈ। ਪੜ੍ਹੋ ਪੂਰੀ ਖਬਰ...

Hunger strike by councillor
ਨਗਰ ਕੌਂਸਲ ਦੇ ਦਫ਼ਤਰ ਮੂਹਰੇ ਧਰਨਾ (ETV Bharat (ਸ੍ਰੀ ਮੁਕਤਸਰ ਸਾਹਿਬ, ਪੱਤਰਕਾਰ))
author img

By ETV Bharat Punjabi Team

Published : Aug 15, 2024, 5:39 PM IST

ਨਗਰ ਕੌਂਸਲ ਦੇ ਦਫ਼ਤਰ ਮੂਹਰੇ ਧਰਨਾ (ETV Bharat (ਸ੍ਰੀ ਮੁਕਤਸਰ ਸਾਹਿਬ, ਪੱਤਰਕਾਰ))

ਸ੍ਰੀ ਮੁਕਤਸਰ ਸਾਹਿਬ: ਦੋ ਵਾਰ ਕਾਂਗਰਸ ਪਾਰਟੀ ਤੋਂ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਹੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਕੱਲ ਤੋਂ ਇਨ੍ਹਾਂ ਵੱਲੋਂ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਇਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਮੇਰੇ ਵਾਰਡ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ। 2021 ਤੋਂ ਮੇਰੇ ਵਾਰਡ ਦੇ ਵਿਕਾਸ ਪਾਸ ਹੋਏ ਹਨ ਪਰ ਪਤਾ ਨਹੀਂ ਕਿਉਂ ਨਹੀਂ ਪਾਸ ਕੀਤੇ ਜਾ ਰਹੇ।

ਨਰਕ ਵਿੱਚ ਆਉਣ ਤੋਂ ਬਾਅਦ ਚੰਗਾ ਤੁਸੀਂ ਸਾਡੇ ਘਰ ਆ ਜਾਓ: ਮੇਰੇ ਵਾਰਡ ਵਿੱਚ ਗਰੀਬ ਤਬਕਾ ਜਿਆਦਾ ਰਹਿੰਦਾ ਹੈ, ਉਨ੍ਹਾਂ ਦਾ ਜਿਉਂਣਾ ਵੀ ਦੁੱਬਰ ਹੋਇਆ ਪਿਆ ਹੈ ਅਤੇ ਘਰਾਂ ਤੋਂ ਵੀ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਮੇਰੇ ਵਾਰਡ ਵਿੱਚ ਤਾਂ ਮੇਰੇ ਮਹੱਲੇ ਵਾਸੀਆਂ ਦੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਕਈ ਵਾਰ ਤਾਂ ਉਹ ਕਹਿੰਦੇ ਹਨ ਕਿ ਅਸੀਂ ਇੱਥੇ ਹੀ ਚੰਗੇ ਆ। ਨਰਕ ਵਿੱਚ ਆਉਣ ਤੋਂ ਬਾਅਦ ਚੰਗਾ ਤੁਸੀਂ ਸਾਡੇ ਘਰ ਆ ਜਾਓ ਤੁਹਾਡੇ ਵਾਰਡ ਵਿੱਚ ਤਾਂ ਹਮੇਸ਼ਾ ਗੰਦਗੀ ਫੈਲੀ ਰਹਿੰਦੀ ਹੈ, ਨਾਲ ਹੀ ਇਨ੍ਹਾਂ ਦਾ ਕਹਿਣਾ ਕਿ ਮੈਂ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਮੈਂ ਉਦੋਂ ਵੀ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਸੀ ਕਿ ਮੇਰੇ ਵਾਰਡ ਵਿੱਚ ਵਿਕਾਸ ਨਹੀਂ ਹੁੰਦਾ ਮੈਨੂੰ ਕੋਈ ਧਰਨੇ ਲਗਾਉਣ ਦਾ ਜਾਂ ਭੁੱਖ ਹੜਤਾਲ 'ਤੇ ਬੈਠਣ ਦਾ ਸ਼ੌਂਕ ਨਹੀਂ।

ਲੋਕਾਂ ਲਈ ਧਰਨੇ ਅਤੇ ਭੁੱਖ ਹੜਤਾਲ 'ਤੇ ਬੈਠਾ: ਮੈਂ ਤਾਂ ਆਪਣੇ ਲੋਕਾਂ ਲਈ ਧਰਨੇ ਅਤੇ ਭੁੱਖ ਹੜਤਾਲ 'ਤੇ ਬੈਠਾ ਕਿਉਂਕਿ ਮੇਰੇ ਉੱਤੇ ਮੁਹੱਲਾ ਵਾਸੀਆਂ ਨੇ ਵਿਸ਼ਵਾਸ ਕੀਤਾ ਹੈ ਅਤੇ ਮੈਂ ਉਨ੍ਹਾਂ ਦਾ ਵਿਸ਼ਵਾਸ ਤੋੜਨਾ ਨਹੀਂ ਚਾਹੁੰਦਾ। ਮੈਨੂੰ ਤਾਂ ਮੇਰੇ ਵਾਰਡ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਧਰਨੇ ਵਿੱਚ ਸ਼ਾਮਿਲ ਹੋ ਜਾਈਏ ਪਰ ਮੈਂ ਉਨ੍ਹਾਂ ਨੂੰ ਕਿਹਾ ਮੈਂ ਨਹੀਂ ਚਾਹੁੰਦਾ ਕਿ ਆਪਾਂ ਲੋਕਾਂ ਨੂੰ ਜਾਂ ਆਮ ਜਨਤਾ ਨੂੰ ਖਰਾਬ ਕਰੀਏ।

ਵਾਰਡ ਦੇ ਵਿਕਾਸ ਹੁਣ ਸ਼ੁਰੂ ਨਾ ਹੋਏ ਤਾਂ ਮੈਂ ਭੁੱਖ ਹੜਤਾਲ 'ਤੇ ਬੈਠਾਂਗਾ ਰਹਾਂਗਾ: ਇਹ ਸਿਰਫ ਇੱਕ ਅਧਿਕਾਰਾ ਦੀ ਲੜਾਈ ਹੈ ਜੋ ਮੈਂ ਇਕੱਲਾ ਲੜਾਂਗਾ ਵਾਰਡ ਦੇ ਵੀ ਲੋਕ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਹਨ। ਮੈਂ ਉਨ੍ਹਾਂ ਲਈ ਆਪਣਾ ਫਰਜ਼ ਨਿਭਾ ਰਿਹਾ ਹਾਂ ਅਗਰ ਮੇਰੇ ਵਾਰਡ ਦੇ ਵਿਕਾਸ ਹੁਣ ਸ਼ੁਰੂ ਨਾ ਹੋਏ ਤਾਂ ਓਨਾ ਟਾਈਮ ਹੀ ਮੈਂ ਭੁੱਖ ਹੜਤਾਲ 'ਤੇ ਬੈਠਾਂਗਾ ਰਹਾਂਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.