ਅੰਮ੍ਰਿਤਸਰ: ਲੋਕ ਸਭਾ ਚੋਣਾਂ 'ਚ ਜਿਥੇ ਸਿਆਸੀ ਲੀਡਰਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ ਤਾਂ ਉਥੇ ਹੀ ਕਈ ਅਜਿਹੇ ਨਵੇਂ ਚਿਹਰੇ ਵੀ ਹਨ, ਜੋ ਇੰਨ੍ਹਾਂ ਚੋਣਾਂ 'ਚ ਆਪਣੀ ਛਾਪ ਲੋਕਾਂ ਤੱਕ ਛੱਡਣਾ ਚਾਹੁੰਦੇ ਹਨ। ਜਿਸ ਦੇ ਚੱਲਦੇ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਢਾਬੇ ਦੇ ਮਾਲਕ ਬਾਲ ਕਿਸ਼ਨ ਸ਼ਰਮਾ ਆਜ਼ਾਦ ਉਮੀਦਵਾਰ ਵਜੋਂ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਆਪਣੀ ਨਾਮਜ਼ਦਗੀ ਵੀ ਦਾਖਲ ਕਰਵਾ ਦਿੱਤੀ ਹੈ। ਇਸ ਦੇ ਚੱਲਦੇ ਉਹ ਇਸ ਵਾਰ ਢਾਬੇ ਦਾ ਸੰਚਾਲਨ ਕਰਨ ਦੇ ਨਾਲ-ਨਾਲ ਚੋਣ ਪ੍ਰਚਾਰ ਵੀ ਕਰ ਰਹੇ ਹਨ।
ਲੋਕ ਦੇਣਗੇ ਜ਼ਰੂਰ ਮੌਕਾ: ਢਾਬਾ ਮਾਲਕ ਬਾਲ ਕਿਸ਼ਨ ਸ਼ਰਮਾ ਇੱਸ ਵਾਰ ਫ਼ਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ ਚਾਰ ਵਾਰ ਲੋਕ ਸਭਾ ਅਤੇ ਪੰਜ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਨੂੰ ਆਸ ਹੈ ਕਿ ਲੋਕ ਇਸ ਵਾਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਜ਼ਰੂਰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਉਹ ਇੱਕ ਸਮਾਜ ਸੇਵਕ ਵੀ ਹਨ। ਉਹਨਾਂ ਨੇ ਕਾਫੀ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਹਨ। ਉਹਨਾਂ ਦੇ ਦਰ 'ਤੇ ਕੋਈ ਖਾਲੀ ਨਹੀਂ ਗਿਆ। ਬਾਲ ਕਿਸ਼ਨ ਸ਼ਰਮਾ ਨੇ ਕਿਹਾ ਕਿ 70 ਸਾਲ ਜਿਹੜੀਆਂ ਪਾਰਟੀਆਂ ਨੇ ਪੰਜਾਬ 'ਤੇ ਰਾਜ ਕੀਤਾ ਹੈ, ਉਹਨਾਂ ਪੰਜਾਬ ਦੇ ਲੋਕਾਂ ਦੇ ਲਈ ਕੁਝ ਨਹੀਂ ਕੀਤਾ, ਇਸ ਲਈ ਇਕ ਵਾਰ ਸਾਨੂੰ ਮੌਕਾ ਦੇ ਕੇ ਜ਼ਰੂਰ ਦੇਖਣ।
ਗਰੀਬ ਪਰਿਵਾਰ ਤੇ ਬਜ਼ੁਰਗਾਂ ਲਈ ਉਪਰਾਲੇ: ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਲੋਕ ਸਭਾ ਚੋਣ ਜਿੱਤਦਾ ਹਾਂ ਤਾਂ ਹਰੇਕ ਗਰੀਬ ਪਰਿਵਾਰ ਨੂੰ 250 ਗਜ ਦਾ ਮਕਾਨ ਤੇ 40 ਤੋਂ 50 ਹਜ਼ਾਰ ਰੁਪਏ ਤੱਕ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹੇ ਸਰਕਾਰ ਕੋਈ ਟੈਕਸ ਲੱਗਾ ਦੇਵੇ ਲੋਕ ਟੈਕਸ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਬੁਢਾਪੇ ਵਿੱਚ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਬਾਲ ਕਿਸ਼ਨ ਸ਼ਰਮਾ ਨੇ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਸੀ, ਉਹਨਾਂ ਵੀ ਸੋਚਿਆ ਹੋਵੇਗਾ ਕਿ ਅਸੀਂ ਇਥੋਂ ਕਦੇ ਨਹੀਂ ਜਾਣਾ ਪਰ ਲੋਕਾਂ ਨੇ ਸ਼ਹੀਦਾਂ ਦਾ ਸਾਥ ਦੇ ਕੇ ਇਥੋਂ ਅੰਗਰੇਜ਼ ਭਜਾਏ ਸਨ।
ਪੜ੍ਹੇ ਲਿਖੇ ਵੋਟਰ ਦੇਣਗੇ ਸਾਥ: ਉਨ੍ਹਾਂ ਕਿਹਾ ਕਿ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਪੜ੍ਹੀ-ਲਿਖੀ ਤੇ ਸਮਝਦਾਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟ ਪਾ ਕੇ ਹੀ ਸਭ ਨੂੰ ਸਿੱਧੇ ਰਾਹ 'ਤੇ ਲੈਕੇ ਆਉਣਗੇ। ਬਾਲ ਕਿਸ਼ਨ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜੇ ਮੁੱਦੇ ਲੱਭਣ ਜਾਈਏ ਤਾਂ ਬਹੁਤ ਅਜਿਹੇ ਮੁੱਦੇ ਹਨ, ਜਿੰਨ੍ਹਾਂ 'ਤੇ ਕਦੇ ਕੰਮ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਕਈ ਅਜਿਹੇ ਪੁੱਲ ਹਨ, ਜੋ ਟੁੱਟਣ ਵਾਲੇ ਹਨ। ਉਨ੍ਹਾਂ ਦਾ ਮੁੜ ਤੋਂ ਸਹੀ ਨਿਰਮਾਣ ਕਰਵਾਉਣ ਦੀ ਲੋੜ ਹੈ। ਕਈ ਅਜਿਹੀਆਂ ਸੜਕਾਂ ਜਿੰਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੀ ਅੰਮ੍ਰਿਤਸਰ ਦੇ ਕਈ ਕੰਮ ਹਨ, ਜੋ ਹੋਣ ਵਾਲੇ ਹਨ।
- ਚੋਣਾਂ ਦਾ ਸਿਆਸੀ ਰੰਗ: ਧੀ ਪਰਪਾਲ ਕੌਰ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ ਵਿਰਧ ਮਾਂ - Lok Sabha Elections
- ਫਰੀਦਕੋਟ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗੋਲਡੀ ਬਰਾੜ ਤੇ ਬੰਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਹੋਇਆ ਝਗੜਾ, ਮਾਮਲਾ ਦਰਜ - Faridkot court clashed
- ਪੰਜਾਬ ਸਰਕਾਰ ਵੱਲੋਂ IAS ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਪਰ ਨਹੀਂ ਮਿਲਣਗੇ ਇਹ ਲਾਭ - Parampal Kaur Resignation accepted