ETV Bharat / state

ਬੇਕਰੀ ਦਾ ਸਾਮਾਨ ਖਾ ਕੇ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ; ਮਾਂਪਿਓ ਨੂੰ ਪਈ ਹੱਥਾਂ ਪੈਰਾ ਦੀ, ਲੈ ਕੇ ਭੱਜੇ ਹਸਪਤਾਲ - Bakery Food - BAKERY FOOD

Deteriorated health by eating stale food: ਪਟਿਆਲਾ ਦੇ ਰਾਘੋਮਾਜਰਾ ਦੀ ਪੀਲੀ ਸੜਕ 'ਤੇ ਏ ਟੈਂਕ ਛੋਟੀ ਸਬਜੀ ਮੰਡੀ ਨੇੜੇ ਸਥਿਤ ਇੱਕ ਬੇਕਰੀ ਖਾਣਾ ਖਾਣ ਨਾਲ ਲਗਭਗ 13 ਬੱਚਿਆ ਦੀ ਸਿਹਤ ਖਰਾਬ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਰਾਘੋਮਾਜਰਾ ਵਿਖੇ ਸਥਿਤ ਸਹਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੜ੍ਹੋ ਪੂਰੀ ਖਬਰ...

Deteriorated health by eating stale food
ਬਾਸਾ ਭੋਜਨ ਖਾ ਕੇ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ, (ETV Bharat (ਪੱਤਰਕਾਰ, ਪਟਿਆਲਾ))
author img

By ETV Bharat Punjabi Team

Published : Sep 11, 2024, 9:04 AM IST

Updated : Sep 11, 2024, 9:31 AM IST

ਬਾਸਾ ਭੋਜਨ ਖਾ ਕੇ ਦਰਜਨ ਤੋਂ ਵੱਧ ਬੱਚਿਆਂ ਦੀ ਵਿਗੜੀ ਸਿਹਤ, (ETV Bharat (ਪੱਤਰਕਾਰ, ਪਟਿਆਲਾ))

ਪਟਿਆਲਾ: ਸ਼ਹਿਰ ਦੀ ਇੱਕ ਬੇਕਰੀ ਤੋਂ ਬਾਸਾ ਫੂਡ ਖਾਣ ਕਾਰਨ ਦਰਜਨ ਤੋਂ ਵੱਧ ਬੱਚਿਆਂ ਦੀ ਲੰਘੀ ਰਾਤ ਨੂੰ ਅਚਨਚੇਤ ਸਿਹਤ ਵਿਗੜ ਗਈ। ਜਿਸਤੋਂ ਬਾਅਦ ਉਨ੍ਹਾਂ ਨੂੰ ਰਾਘੋਮਾਜਰਾ ਚੌਂਕ ਵਿੱਚ ਸਥਿਤ ਇੱਕ ਪ੍ਰਾਈਵੇਟ ਨਾਮਵਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਬੱਚਿਆਂ ਦੀ ਜਾਨ ਖਤਰੇ ਤੋਂ ਬਾਹਰ ਸੀ।

ਬੇਕਰੀ ਦਾ ਬਾਸਾ ਤੇ ਘਟੀਆ ਫੂਡ

ਲੰਘੀ ਦੇਰ ਰਾਤ ਇੱਕ ਬੱਚੇ ਦੇ ਜਨਮ ਦਿਨ ਮੌਕੇ ਸਾਰੇ ਬੱਚੇ ਇੱਕਠੇ ਹੋਏ ਪਏ ਸਨ ਅਤੇ ਇਨਾ ਨੇ ਰਾਘੋਮਾਜਰਾ ਦੀ ਪੀਲੀ ਸੜਕ 'ਤੇ ਏ ਟੈਂਕ ਛੋਟੀ ਸਬਜੀ ਮੰਡੀ ਨੇੜੇ ਸਥਿਤ ਇੱਕ ਬੇਕਰੀ ਤੋਂ ਖਾਣ ਦਾ ਸਮਾਨ ਜਿਸ ਤਰ੍ਹਾਂ ਕੇਕ, ਪੇਸਟਰੀ, ਪੈਟੀਜ ਆਦਿ ਲਿਆ ਕੇ ਆਪਣਾ ਜਨਮ ਦਿਨ ਮਨਾਇਆ। ਪਰ ਇਨਾ ਬੱਚਿਆਂ ਨੂੰ ਨਹੀ ਪਤਾ ਸੀ ਕਿ ਇਸ ਬੇਕਰੀ ਤੋਂ ਉਨ੍ਹਾਂ ਨੂੰ ਇਹ ਬਾਸਾ ਤੇ ਘਟੀਆ ਫੂਡ ਮਿਲਿਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਇਨਾ ਸਾਰੇ ਬੱਚਿਆਂ ਦੀ ਸਿਹਤ ਵਿਗੜ ਗਈ ਤੇ ਲਗਭਗ 13 ਬੱਚਿਆਂ ਨੂੰ ਰਾਘੋਮਾਜਰਾ ਵਿਖੇ ਸਥਿਤ ਸਹਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਬੱਚਿਆਂ ਦੇ ਮਾਪਿਆਂ ਅੰਦਰ ਹਫੜਾ ਦਫੜੀ ਮੱਚ ਗਈ

ਬੱਚਿਆਂ ਦੇ ਮਾਪਿਆਂ ਅਨੁਸਾਰ ਬੱਚਿਆ ਦੀ ਤਬੀਅਤ ਇੱਕ ਦਮ ਵਿਗੜ ਗਈ ਤੇ ਉਨ੍ਹਾਂ ਨੂੰ ਲੂਜ ਮੋਸ਼ਨ ਤੇ ਉਲਟੀਆਂ ਦੀ ਵੱਡੀ ਸ਼ਿਕਾਇਤ ਦੇ ਨਾਲ-ਨਾਲ ਕਾਂਬਾ ਵੀ ਛਿੜ ਗਿਆ। ਜਿਸ ਨਾਲ ਬੱਚਿਆਂ ਦੇ ਮਾਪਿਆਂ ਅੰਦਰ ਹਫੜਾ ਦਫੜੀ ਮੱਚ ਗਈ। ਸਹਾਰਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਪੂਰੀ ਕੋਸ਼ਿਸ਼ਾਂ ਦੇ ਨਾਲ ਬੱਚਿਆਂ ਨੂੰ ਸਹੀ ਇਲਾਜ ਦਿੱਤਾ ਤੇ ਸਾਰੀ ਰਾਤ ਇਨ੍ਹਾਂ ਬੱਚਿਆਂ ਦੀ ਦੇਖ-ਰੇਖ ਕਰਨ ਤੋਂ ਬਾਅਦ ਸਵੇਰੇ ਇਹ ਬੱਚੇ ਠੀਕ ਹੋਏ।

ਸਿਹਤ ਵਿਭਾਗ ਨਹੀਂ ਜਾਗਿਆ

ਬੇਕਰੀ ਦੇ ਮਾਲਕ ਨੇ ਆਪਣੀ ਪੂਰੀ ਤਾਕਤ ਲਾਈ ਕਿ ਇਸ ਖਬਰ ਨੂੰ ਬਾਹਰ ਨਾ ਨਿਕਲਨ ਦਿੱਤਾ ਜਾਵੇ ਪਰ ਫਿਰ ਵੀ ਗੱਲ ਲੀਕ ਹੋ ਗਈ। ਬੇਕਰੀ ਦੇ ਮਾਲਕ ਅਜੇ ਤੱਕ ਵੀ ਇਸ ਖਬਰ ਨੂੰ ਦਬਾਉਣ ਲਈ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ ਪਰ ਹੈਰਾਨੀ ਹੈ ਕਿ ਸ਼ਹਿਰ ਦੇ 13 ਬੱਚੇ ਇੰਨੇ ਜਿਆਦਾ ਗੰਭੀਰ ਬਿਮਾਰ ਹੋਏ ਪਰ ਫਿਰ ਵੀ ਸਿਹਤ ਵਿਭਾਗ ਨਹੀਂ ਜਾਗਿਆ।

ਟੀਮ ਨੇ ਆਪਣਾ ਫਰਜ ਨਿਭਾਇਆ

ਇਸ ਸਬੰਧੀ ਜਦੋਂ ਸਹਾਰਾ ਹਸਪਤਾਲ ਦੇ ਇੰਚਾਰਜ ਡਾ. ਅਸ਼ੋਕ ਜੋਸ਼ੀ ਨਾਲ ਰਾਬਤਾ ਬਣਾਇਆ ਤਾਂ ਉਨ੍ਹਾ ਖੁਲਕੇ ਬੋਲਣ ਤੋਂ ਤਾਂ ਇਨਕਾਰ ਕਰ ਦਿੱਤਾ। ਪਰ ਇਹ ਜਰੂਰ ਆਖਿਆ ਕਿ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਨੇ ਆਪਣਾ ਫਰਜ ਨਿਭਾਇਆ ਹੈ ਅਤੇ ਹੁਣ ਤੱਕ ਬਚਿਆਂ ਦਾ ਸਹੀ ਇਲਾਜ ਕੀਤਾ ਹੈ, ਜਿਸਤੋਂ ਬਾਅਦ ਬੱਚੇ ਬਿਲਕੁਲ ਠੀਕ ਹਨ।

ਵੱਡੀ ਜਾਂਚ ਦੀ ਲੋੜ ਆਖਿਰ ਕਿਉਂ ਸੁੱਤਾ ਹੈ ਸਿਹਤ ਵਿਭਾਗ ਤੇ ਪੁਲਿਸ ਵਿਭਾਗ

ਇਸ ਬਾਸਾ ਖਾਣਾ ਦੇ ਲੋਕਾਂ ਨੂੰ ਖਲਾਉਣ ਦੇ ਮਾਮਲੇ ਵਿੱਚ ਇੱਕ ਵੱਡੀ ਜਾਂਚ ਦੀ ਲੋੜ ਹੈ ਆਖਿਰ ਕਿਉ ਇਸ ਤਰ੍ਹਾਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ। ਵੱਡਾ ਸਵਾਲ ਇਹ ਵੀ ਹੈ ਕਿ ਪਟਿਆਲਾ ਦਾ ਸਿਹਤ ਵਿਭਾਗ ਦੇ ਪੁਲਿਸ ਵਿਭਾਗ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸੁੱਤਾ ਪਿਆ ਹੈ। ਆਖਿਰ ਕਿਉ ਰੂਟੀਨ ਚੈਕਿੰਗ ਨਹੀਂ ਹੁੰਦੀ ਕਿ ਇਹ ਲੋਕ ਬਾਸਾ ਤੇ ਘਟੀਆ ਖਾਣਾ ਸਪਲਾਈ ਕਰਦੇ ਹਨ। ਜੇਕਰ ਪੁਲਿਸ ਤੇ ਸਿਹਤ ਵਿਭਾਗ ਨਾ ਜਾਗਿਆ ਤਾਂ ਵੱਡਾ ਕਾਂਡ ਹੋ ਸਕਦਾ ਹੈ।

ਕੁੱਝ ਸਮਾਂ ਪਹਿਲਾਂ ਬੇਕਰੀ ਦਾ ਕੇਕ ਖਾਣ ਕਾਰਨ ਹੋਈ ਸੀ ਬੱਚੀ ਦੀ ਮੌਤ

ਪਟਿਆਲਾ ਸ਼ਹਿਰ ਵਿੱਚ ਕੁੱਝ ਮਹੀਨੇ ਪਹਿਲਾਂ ਵੀ ਇਸੇ ਇਲਾਕੇ ਅੰਦਰ ਸਥਿਤ ਇੱਕ ਹੋਰ ਬੇਕਰੀ ਦਾ ਕੇਕ ਖਾਣ ਕਾਰਨ ਬੱਚੀ ਦੀ ਮੌਤ ਹੋ ਗਈ ਸੀ। ਉਸ ਸਮੇ ਵੀ ਬਹੁਤ ਵੱਡਾ ਬਵਾਲ ਹੋਇਆ ਸੀ ਤੇ ਵੱਡੇ ਬਵਾਲ ਤੋਂ ਬਾਅਦ ਹੀ ਪੁਲਿਸ ਕੇਸ ਰਜਿਟਰਡ ਹੋਇਆ ਸੀ। ਹੁਣ ਇਸ ਤਰ੍ਹਾ ਲੱਗ ਰਿਹਾ ਹੈ ਕਿ ਸਿਹਤ ਵਿਭਾਗ ਵੀ ਕੋਈ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ।

Last Updated : Sep 11, 2024, 9:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.