ETV Bharat / state

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਆਸਾਮੀਆਂ ਲਈ ਵਿਭਾਗੀ ਪ੍ਰੀਖਿਆ 22 ਜੁਲਾਈ ਤੋਂ, ਹੋਰ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ - examination for various posts - EXAMINATION FOR VARIOUS POSTS

ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਨਾਅਰੇ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਸੂਬਾ ਸਰਕਾਰ ਨੇ ਵੱਖ-ਵੱਖ ਆਸਾਮੀਆਂ ਲਈ ਵਿਭਾਗੀ ਪ੍ਰੀਖਿਆਵਾਂ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਖੇ ਇਹ ਪ੍ਰੀਖਿਆਵਾਂ 22 ਤੋਂ 26 ਜੁਲਾਈ, 2024 ਤੱਕ ਕਰਵਾਈਆਂ ਜਾਣਗੀਆਂ।

examination for various posts
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਆਸਾਮੀਆਂ ਲਈ ਵਿਭਾਗੀ ਪ੍ਰੀਖਿਆ 22 ਜੁਲਾਈ ਤੋਂ (ਪ੍ਰੈੱਸ ਨੋਟ)
author img

By ETV Bharat Punjabi Team

Published : Jun 15, 2024, 8:02 AM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਖ-ਵੱਖ ਆਸਾਮੀਆਂ ਲਈ ਵਿਭਾਗੀ ਪ੍ਰੀਖਿਆਵਾਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦੀਆਂ ਇਹ ਵਿਭਾਗੀ ਪ੍ਰੀਖਿਆਵਾਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ, ਸੈਕਟਰ-26 ,ਚੰਡੀਗੜ੍ਹ ਵਿਖੇ 22 ਤੋਂ 26 ਜੁਲਾਈ, 2024 ਤੱਕ ਕਰਵਾਈਆਂ ਜਾਣਗੀਆਂ।

ਆਸਾਮੀਆਂ ਲਈ ਪ੍ਰੀਖਿਆਵਾਂ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸੋਨਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ/ ਵਧੀਕ ਸਹਾਇਕ ਕਮਿਸ਼ਨਰ, ਆਈ.ਪੀ.ਐਸ ਅਫ਼ਸਰ, ਤਹਿਸੀਲਦਾਰ/ਮਾਲ ਵਿਭਾਗ ਦੇ ਅਧਿਕਾਰੀਆਂ, ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਖੇਤੀਬਾੜੀ/ਭੌਂ ਸੰਭਾਲ/ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ,ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ, ਜੇਲ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ, ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਐਲ.ਸੀ.ਐਸ, ਕਿਰਤ ਵਿਭਾਗ ਅਤੇ ਰੋਜ਼ਗਾਰ ਵਿਭਾਗ ਦੇ ਅਧਿਕਾਰੀਆਂ ਅਤੇ ਕਰ ਤੇ ਆਬਕਾਰੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀਆਂ ਆਸਾਮੀਆਂ ਲਈ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ।

ਜਾਣਕਾਰੀ ਕੀਤੀ ਗਈ ਸਾਂਝੀ: ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰੀਖਿਆ ਦੇਣ ਦੇ ਇੱਛੁਕ ਅਧਿਕਾਰੀ ਆਪਣੇ ਵਿਭਾਗਾਂ ਰਾਹੀਂ 28 ਜੂਨ, 2024 ਤੱਕ ਸਕੱਤਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐੱਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ। ਬੁਲਾਰੇ ਨੇ ਕਿਹਾ ਕਿ ਸਿੱਧੀ ਭੇਜੀ ਗਈ ਅਰਜ਼ੀ ’ਤੇ ਕਿਸੇ ਵੀ ਸੂਰਤ ਵਿੱਚ ਵਿਚਾਰ ਨਹੀਂ ਕੀਤਾ ਜਾਵੇਗਾ। ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸਬੰਧਤ ਬਿਨੈਕਾਰ ਖ਼ੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਉਮੀਦਵਾਰ ਨੂੰ 12 ਜੁਲਾਈ, 2024 ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦਾ, ਉਹ ਪੀ.ਸੀ.ਐਸ. ਸ਼ਾਖਾ ਨਾਲ ਈਮੇਲ supdt.pcs@punjab.gov.in ਜਾਂ ਟੈਲੀਫੋਨ ਨੰਬਰ 0172-2740553 (ਪੀ.ਬੀ.ਐਕਸ-4648) ’ਤੇ ਸੰਪਰਕ ਕਰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.