ETV Bharat / state

ਬਰਨਾਲਾ ਵਿੱਚ ਛਾਈ ਸੰਘਣੀ ਧੁੰਦ, ਵਿਜ਼ੀਬਿਲਟੀ ਘਟਣ ਕਾਰਣ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਹੋਈ ਹੌਲੀ - DENSE FOG IN BARNALA

ਬਰਨਾਲਾ ਵਿੱਚ ਸੰਘਣੀ ਧੁੰਦ ਪੈਣ ਕਾਰਣ ਸੜਕਾਂ ਉੱਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਵੇਂ ਠੰਢ ਜ਼ਿਆਦਾ ਨਹੀਂ ਹੈ ਪਰ ਕੋਹਰਾ ਪੈਣਾ ਸ਼ੁਰੂ ਹੋ ਚੁੱਕਾ ਹੈ।

FOG IN BARNALA
ਬਰਨਾਲਾ ਵਿੱਚ ਛਾਈ ਸੰਘਣੀ ਧੁੰਦ (ETV BHARAT PUNJAB (ਰਿਪੋਟਰ,ਬਰਨਾਲਾ))
author img

By ETV Bharat Punjabi Team

Published : Nov 12, 2024, 10:38 AM IST

ਬਰਨਾਲਾ: ਪੰਜਾਬ ਵਿੱਚ ਠੰਢ ਦਾ ਮੌਸਮ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ। ਅੱਜ ਬਰਨਾਲਾ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਜ਼ਿੰਦਗੀ ਦੀ ਰਫਤਾਰ ਹੌਲੀ ਹੋ ਗਈ। ਸਵੇਰ ਤੋਂ ਹੀ ਸੰਘਣੀ ਧੁੰਦ ਕਾਰਨ ਸੜਕਾਂ ਉੱਤੇ ਆਵਾਜਾਈ ਘੱਟ ਦੇਖਣ ਨੂੰ ਮਿਲ ਰਹੀ ਹੈ। ਉੱਥੇ ਪਾਰਾ ਵੀ ਥੱਲੇ ਡਿੱਗ ਪਿਆ ਹੈ। ਬਰਨਾਲਾ ਵਿੱਚ ਰਾਤ ਸਮੇਂ ਤਾਪਮਾਨ 12 ਡਿਗਰੀ ਤੱਕ ਪਹੁੰਚ ਗਿਆ ਜਦਕਿ ਅੱਜ ਸਵੇਰੇ 16 ਡਿਗਰੀ ਤੱਕ ਦਰਜ ਕੀਤਾ ਗਿਆ। ਜਿਸ ਕਾਰਨ ਠੰਡ ਦੀ ਆਹਟ ਸ਼ੁਰੂ ਹੋ ਗਈ ਹੈ।

ਵਿਜ਼ੀਬਿਲਟੀ ਘਟਣ ਕਾਰਣ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਹੋਈ ਹੌਲੀ (ETV BHARAT PUNJAB (ਰਿਪੋਟਰ,ਬਰਨਾਲਾ))

ਧੁੰਦ ਹੋਰ ਵਧਣ ਦੀ ਸੰਭਾਵਨਾ

ਦੇਰੀ ਨਾਲ ਹੀ ਸਹੀ ਪਰ ਹੁਣ ਠੰਢ ਅਤੇ ਧੁੰਦ ਦੇ ਮੌਸਮ ਤੋਂ ਹੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ। ਧੁੰਦ ਦੇ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਘੱਟ ਹੀ ਦੇਖਣ ਨੂੰ ਮਿਲਿਆ ਉੱਥੇ ਸੜਕਾਂ ਉੱਪਰ ਵਹੀਕਲਾਂ ਦੀ ਗਿਣਤੀ ਵੀ ਬਹੁਤ ਘੱਟ ਦੇਖਣ ਨੂੰ ਮਿਲੀ। ਜਦਕਿ ਵਹੀਕਲਾਂ ਦੀ ਰਫਤਾਰ ਬਹੁਤ ਘੱਟ ਗਈ ਹੈ। ਸੜਕਾਂ ਉੱਪਰ ਵਿਜੀਬਿਲਟੀਸ 100 ਮੀਟਰ ਤੋਂ ਵੀ ਘੱਟ ਹੈ। ਆਉਣ ਵਾਲੇ ਦਿਨਾਂ ਵਿੱਚ ਠੰਢ ਦਾ ਮੌਸਮ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਉੱਥੇ ਪਰਾਲੀ ਦੇ ਧੂਏ ਕਾਰਨ ਧੁੰਦ ਹੋਰ ਵਧਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ।

ਕਿਸਾਨਾਂ ਦੀ ਵਧੀ ਚਿੰਤਾ
ਪੰਜਾਬ ਵਿੱਚ ਮੌਸਮ ਬਦਲਣ ਨਾਲ ਕਿਸਾਨਾਂ ਲਈ ਵੱਡੀ ਚਿੰਤਾ ਸ਼ੁਰੂ ਹੋ ਗਈ ਹੈ ਕਿਉਂਕਿ ਝੋਨੇ ਦਾ ਸੀਜ਼ਨ ਅਜੇ ਜਾਰੀ ਚੱਲ ਰਿਹਾ ਹੈ ਅਤੇ ਫਸਲ ਵਿੱਚ ਨਮੀਂ ਦੀ ਮਾਤਰਾ ਕਰਕੇ ਖਰੀਦ ਨਹੀਂ ਹੋ ਰਹੀ। ਉੱਥੇ ਹੁਣ ਧੁੰਦ ਅਤੇ ਠੰਢ ਸ਼ੁਰੂ ਹੋਣ ਨਾਲ ਝੋਨੇ ਵਿੱਚ ਨਮੀਂ ਦੀ ਮਾਤਰਾ ਹੋਰ ਵਧੇਗੀ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਖਰੀਦ ਹੋਰ ਠੰਢੀ ਹੋ ਸਕਦੀ ਹੈ ਅਤੇ ਕਿਸਾਨਾਂ ਨੂੰ ਹੋਰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਨਾਲ ਹੀ ਜੇਕਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਧੁੰਦ ਹੋਰ ਵਧੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.