ETV Bharat / state

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਆਮ ਲੋਕਾਂ ’ਤੇ ਪੈਣ ਲੱਗੀ ਭਾਰੂ, ਕਿਸਾਨਾਂ ਵੱਲੋਂ ਪਾਰਵਕਾਮ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ­ - Strike of electricity employees - STRIKE OF ELECTRICITY EMPLOYEES

ਪੰਜਾਬ ਦੇ ਬਿਜਲੀ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਉੱਤੇ ਹਨ। ਇਸ ਦੌਰਾਨ ਬਰਨਾਲਾ ਦੇ ਲੋਕ ਬਿਜਲੀ ਜਾਣ ਕਾਰਣ ਡਾਹਢੇ ਪਰੇਸ਼ਾਨ ਹਨ। ਤੰਗ ਹੋਏ ਕਿਸਾਨਾਂ ਨੇ ਪਾਵਰਕੌਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ ਹੈ।

DEMONSTRATION BY BKU DAKONDA
ਬਿਜਲੀ ਮੁਲਾਜ਼ਮਾਂ ਦੀ ਹੜਤਾਲ ਆਮ ਲੋਕਾਂ ’ਤੇ ਪੈਣ ਲੱਗੀ ਭਾਰੂ (ETV BHARAT PUNJAB (ਰਿਪੋਟਰ,ਬਰਨਾਲਾ))
author img

By ETV Bharat Punjabi Team

Published : Sep 14, 2024, 7:01 AM IST

ਕਿਸਾਨਾਂ ਵੱਲੋਂ ਪਾਰਵਕਾਮ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ­ (ETV BHARAT PUNJAB (ਰਿਪੋਟਰ,ਬਰਨਾਲਾ))

ਬਰਨਾਲਾ: ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹ ਬਿਜਲੀ ਮੁਲਾਜ਼ਮ ਲਗਾਤਾਰ ਹੜਤਾਲ ਉੱਤੇ ਚੱਲ ਰਹੇ ਹਨ। ਬਿਜਲੀ ਮੁਲਾਜ਼ਮਾਂ ਅਤੇ ਸੂਬਾ ਸਰਕਾਰ ਦਰਮਿਆਨ ਚੱਲ ਰਹੀ ਕਸਮਕਸ਼ ਆਮ ਲੋਕਾਂ ’ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਸ਼ਹਿਰੀ ਫ਼ੀਡਰ ਵਿੱਚ ਨੁਕਸ਼ ਪੈ ਗਿਆ­ ਜਿਸ ਨੂੰ ਬੀਕੇਯੂ ਡਕੌਂਦਾ ਵੱਲੋਂ ਆਪਣੇ ਪੱਧਰ ’ਤੇ ਠੀਕ ਕਰਵਾਇਆ ਗਿਆ।

ਮੁਲਾਜ਼ਮਾਂ ਦੀ ਹੜਤਾਲ ਤੋਂ ਪਰੇਸ਼ਾਨ

ਇਸ ਮੌਕੇ ਕਿਸਾਨ ਜੱਥੇਬੰਦੀ ਵੱਲੋਂ ਪਿੰਡ ਦੇ ਬਿਜਲੀ ਗਰਿੱਡ ਵਿੱਚ ਪਹੁੰਚ ਕੇ ਬਿਜਲੀ ਸਪਲਾਈ ਸਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀ ਹੜਤਾਲ ਹੋਣ ਦਾ ਕਾਰਨ ਦੱਸ ਦਿੱਤਾ ਅਤੇ ਸਮੱਸਿਆ ਦੇ ਹੱਲ ਤੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਸੂਬਾ ਸਰਕਾਰ ਅਤੇ ਪਾਵਰਕਾਮ ਵਿਰੁੱਧ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ ਅਤੇ ਰਾਜਿੰਦਰ ਸਿੰਘ ਭੰਗੂ ਨੇ ਕਿਹਾ ਕਿ ਪਿੰਡ ਵਿੱਚ ਸਵੇਰ ਕਰੀਬ ਸਾਢੇ 7 ਵਜੇ ਘਰਾਂ ਦੀ ਲਾਈਟ ਚਲੀ ਗਈ। ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿਸ ਲਈ ਸਰਕਾਰ ਤੌਰ ’ਤੇ ਕੋਈ ਪ੍ਰਬੰਧ ਨਹੀਂ ਸੀ।

ਆਮ ਲੋਕ ਭੁਗਤ ਰਹੇ ਸਰਕਾਰ ਦੀ ਗਲਤੀ

ਬਿਜਲੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਤੋਂ ਬਾਅਦ ਉਹਨਾਂ ਦੀ ਜਥੇਬੰਦੀ ਨੇ ਆਪਣੇ ਤੌਰ ’ਤੇ ਪ੍ਰਾਈਵੇਟ ਬਿਜਲੀ ਮਕੈਨਿਕ ਦੀ ਮੱਦਦ ਨਾਲ ਬਿਜਲੀ ਸਪਲਾਈ ਠੀਕ ਕੀਤੀ। ਕਰੀਬ 5 ਘੰਟੇ ਦੀ ਮੁਸ਼ੱਕਤ ਉਪਰੰਤ ਨੁਕਸ਼ ਠੀਕ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਬਿਜਲੀ ਮੁਲਾਜ਼ਮਾਂ ਦੇ ਟਕਰਾਅ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਜਦਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਹੜਤਾਲ ਖ਼ਤਮ ਕਰਵਾਉਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਜੇਕਰ ਇਹੀ ਹਾਲਾਤ ਰਹੇ ਤਾਂ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਇਸ ਮੌਕੇ ਜਸਵਿੰਦਰ ਸੋਨੀ­ ਸਾਧੂ ਸਿੰਘ­ ਬੂਰਾ ਸਿੰਘ­ ਲੱਖਾ ਸਿੰਘ­ ਭੋਲਾ ਸਿੰਘ­ ਬਘੇਰਾ ਸਿੰਘ ਅਤੇ ਰੂਪਾ ਸਿੰਘ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.