ਕਪੂਰਥਲਾ: ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵੱਲ ਜਾਂਦੇ ਹਨ। ਕਈ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਜਾ ਕੇ ਸਫਲ ਹੋ ਜਾਂਦੇ ਹਨ ਅਤੇ ਕਈ ਸਫਲ ਨਹੀਂ ਹੁੰਦੇ ਜਦਕਿ ਕਈ ਨੌਜਵਾਨਾਂ ਨਾਲ ਹਾਦਸੇ ਵਾਪਰ ਜਾਂਦੇ ਹਨ ਜਾਂ ਸਿਹਤ ਵਿਗੜਨ ਨਾਲ ਉਨ੍ਹਾਂ ਦੀ ਵਿਦੇਸ਼ਾਂ ਵਿੱਚ ਹੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸਤਾਬਗ੍ਹੜ ਦੇ ਰਹਿਣ ਵਾਲੇ 20 ਸਾਲ ਦੇ ਅਕਾਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਦੀ ਇੰਗਲੈਂਡ ਵਿੱਚ ਕੁੱਝ ਦਿਨ ਬਿਮਾਰ ਹੋਣ ਕਾਰਨ ਮੌਤ ਹੋ ਗਈ।
ਬਿਮਾਰ ਹੋਣ ਮਗਰੋਂ ਹੋਈ ਮੌਤ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰ ਅਕਾਸ਼ਦੀਪ ਸਿੰਘ ਦੇ ਪਿਤਾ ਦਿਲਬਾਗ ਸਿੰਘ ਅਤੇ ਦਾਦਾ ਬਹਾਦਰ ਸਿੰਘ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਨੂੰ ਕੁੱਝ ਦਿਨ ਪਹਿਲਾਂ ਖੰਘ ਅਤੇ ਜ਼ੁਖ਼ਾਮ ਹੋ ਗਿਆ ਸੀ ਅਤੇ ਉਸ ਨੂੰ ਥੋੜ੍ਹਾ ਬੁਖਾਰ ਵੀ ਸੀ। ਜਿਸ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਉੱਥੇ ਆਪਣੀ ਮਾਤਾ ਰਜਵੰਤ ਕੌਰ ਨਾਲ ਇੰਡੀਆ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਹੀ ਟੂਰਿਸਟ ਵੀਜੇ ਉੱਤੇ ਗਿਆ ਸੀ । ਉਸ ਦੀ ਮਾਤਾ ਰਜਵੰਤ ਕੌਰ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਈ ਸੀ।
- ਮਾਨਸਾ ਦੀ ਅਨਾਜ ਮੰਡੀ ’ਚੋਂ ਸੰਸਥਾ ਨੇ ਵੱਡਿਆ ਪੁਰਾਣਾ ਦਰੱਖ਼ਤ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ - The residents of the city protested
- ਲੁਧਿਆਣਾ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਦੀ ਅਗਵਾਈ 'ਚ ਕੱਢਿਆ ਗਿਆ ਫਲੈਗ ਮਾਰਚ, ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ - Lok Sabha Elections 2024
- ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, ਕਿਹਾ- ਗੈਂਗਸਟਰਾਂ ਨਾਲ ਮੇਰੇ ਪੁੱਤ ਦਾ ਸਬੰਧ ਕਰੋ ਸਾਬਿਤ, ਮੈਂ ਨਹੀਂ ਕਰਾਂਗਾ ਇਨਸਾਫ ਦੀ ਮੰਗ - Moosewala murder case
ਅਕਾਸ਼ਦੀਪ ਸਿੰਘ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਲੜਕੇ ਦਾ ਅਤੇ ਉਸ ਦਾ ਵੀਜ਼ਾ ਲੱਗਿਆ ਸੀ ਅਤੇ ਉਹ ਮੇਰੇ ਨਾਲ ਗਿਆ ਸੀ ।ਉਸ ਦਾ ਹੈਲਥ ਕਾਰਡ ਵੀ ਨਹੀਂ ਬਣਿਆ ਸੀ ਅਤੇ ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਸਾਰਿਆਂ ਤੋਂ ਦੂਰ ਚਲਾ ਗਿਆ। ਇਸ ਮੌਕੇ ਅਕਾਸ਼ਦੀਪ ਸਿੰਘ ਦੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
ਮ੍ਰਿਤਕ ਦੇਹ ਵਾਪਿਸ ਲਿਆਉਣ ਦੀ ਮੰਗ: ਪਿੰਡ ਦੇ ਸਰਪੰਚ ਹਰਬੀਰ ਸਿੰਘ ਅਤੇ ਮ੍ਰਿਤਕ ਦੇ ਦਾਦਾ ਜੀ ਅਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਕੋਲੋਂ ਮ੍ਰਿਤਕ ਨੋਜਵਾਨ ਦੀ ਇੰਗਲੈਂਡ ਵਿੱਚੋਂ ਡੈਡਬਾਡੀ ਲਿਆਉਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ। ਇਸ ਨੋਜਵਾਨ ਦੀ ਇੰਗਲੈਂਡ ਵਿੱਚ ਅਚਾਨਕ ਮੌਤ ਹੋਣ ਨਾਲ ਇਲਾਕੇ ਵਿੱਚ ਸੌਗ ਦੀ ਲਹਿਰ ਹੈ।