ETV Bharat / state

ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਦੇ 'ਚ ਜਬਰਨ ਲਿਜਾਣ ਦਾ ਮਾਮਲਾ, ਮੌਕੇ 'ਤੇ ਪਹੁੰਚੀ ਪੁਲਿਸ - MONEY TRANSACTION ISSUE

ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਸੁਰਜੀਤ ਦਿਨਕਰ ਗੁਜਰਾਤ ਤੋਂ ਆਪਣਾ ਕਾਰੋਬਾਰ ਛੱਡ ਕੇ ਆਇਆ ਸੀ।

MONEY TRANSACTION ISSUE
ਵਿਅਕਤੀ ਨੂੰ ਕੀਤਾ ਅਗਵਾ (ETV Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Nov 21, 2024, 11:03 PM IST

ਲੁਧਿਆਣਾ: ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਗੁਜਰਾਤ ਤੋਂ ਚਾਰ ਪੰਜ ਮਹੀਨੇ ਪਹਿਲਾਂ ਆਏ ਇੱਕ ਵਿਅਕਤੀ ਜਿਸ ਦੀ ਸ਼ਨਾਖਤ ਸੁਰਜੀਤ ਦਿਨਕਰ ਨਾਂ ਦਾ ਵਿਅਕਤੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸੁਰਜੀਤ ਦਿਨਕਰ ਜੋ ਕਿ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਹ ਗੁਜਰਾਤ ਤੋਂ ਆਪਣਾ ਕਾਰੋਬਾਰ ਛੱਡ ਕੇ ਲੁਧਿਆਣਾ ਆਇਆ ਸੀ ਅਤੇ ਇੱਥੇ ਉਸ ਨੇ ਕੁਝ ਮਹੀਨੇ ਪਹਿਲਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।

ਵਿਅਕਤੀ ਨੂੰ ਕੀਤਾ ਅਗਵਾ (ETV Bharat (ਪੱਤਰਕਾਰ, ਲੁਧਿਆਣਾ))

ਕੋਈ ਅਗਵਾ ਕਰਕੇ ਲੈ ਗਿਆ

ਦੱਸ ਦੇਈਏ ਕਿ ਅੱਜ ਦੇਰ ਸ਼ਾਮ ਜਦੋਂ ਦਿਨਕਰ ਆਪਣੀ ਦੁਕਾਨ ਦੇ ਵਿੱਚ ਸੀ ਤਾਂ ਕੁਝ ਲੋਕ ਆਏ ਤੇ ਉਸ ਨੂੰ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਗਏ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਉਸ ਨੂੰ ਕੋਈ ਅਗਵਾਹ ਕਰਕੇ ਲੈ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

ਕੁਛ ਲੋਕਾਂ ਨਾਲ ਪੈਸੇ ਦਾ ਲੈਣ ਦੇਣ

ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਚਾਰ ਤੋਂ ਪੰਜ ਮਹੀਨੇ ਪਹਿਲਾਂ ਹੀ ਇਹ ਵਿਅਕਤੀ ਗੁਜਰਾਤ ਤੋਂ ਇੱਥੇ ਆਇਆ ਸੀ ਅਤੇ ਦੁਕਾਨ ਖੋਲੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਦਾ ਪਿੱਛੇ ਕੁਛ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਸਾਨੂੰ ਜੋ ਜਾਣਕਾਰੀ ਮਿਲੀ ਹੈ। ਇਹੀ ਪਤਾ ਲੱਗਿਆ ਹੈ ਕਿ ਉਹ ਸ਼ਖਸ ਇੱਥੇ ਉਸ ਨੂੰ ਲੱਭਦੇ ਲੱਭਦੇ ਕਿਊਂ ਆਏ ਸਨ ਅਤੇ ਇਸ ਨੂੰ ਜਬਰਦਸਤੀ ਆਪਣੇ ਨਾਲ ਬਿਠਾ ਕੇ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਾਕੀ ਅਸੀਂ ਕਿਹੜੀ ਕਾਰ ਵਿੱਚ ਲੈ ਕੇ ਗਏ ਹਨ ਇਸ ਦੀ ਪੂਰੀ ਜਾਂਚ ਕਰ ਰਹੇ ਹਨ। ਜਾਂਚ ਕਰਨ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾਵੇਗਾ।

ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਅਗਵਾਹ ਕਰਕੇ ਨਾਲ ਲੈ ਕੇ ਗਏ ਹਨ ਉਸ ਦੇ ਪਰਿਵਾਰਿਕ ਮੈਂਬਰ ਵੀ ਇੱਥੇ ਨਹੀਂ ਦਿੰਦੇ ਉਹ ਇਕੱਲਾ ਹੀ ਇੱਥੇ ਰਹਿ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਸ ਸਬੰਧੀ ਜਾਣਕਾਰੀ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.