ਕਪੂਰਥਲਾ: ਭੁੱਲਥ ਤੋਂ ਬੇਗੋਵਾਲ ਭਦਾਸ ਨਜ਼ਦੀਕ ਖੇਤਾਂ ਦੇ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਿਸੇ ਲਈ ਕਾਲ ਦਾ ਰੂਪ ਬਣ ਗਈ। ਜਿਸ ਦੇ ਚੱਲਦੇ ਸੜਕ 'ਤੇ ਜਾ ਰਿਹਾ ਮੋਟਰਸਾਇਕਲ ਸਵਾਰ ਨਾਮਾਲੂਮ ਵਿਅਕਤੀ ਅੱਗ ਦੀ ਚਪੇਟ ਵਿਚ ਆ ਗਿਆ। ਜਿਸ ਦੇ ਚੱਲਦਿਆਂ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਥੇ ਹੀ ਅਜੇ ਤੱਕ ਉਕਤ ਮੋਟਰਸਾਈਕਲ ਸਵਾਰ ਦੀ ਪਹਿਚਾਣ ਨਹੀਂ ਹੋ ਸਕੀ, ਜਦਕਿ ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੱਗ ਦੀ ਲਪੇਟ 'ਚ ਆਇਆ ਨੌਜਵਾਨ: ਇਸ ਸਬੰਧੀ ਜਾਣਕਾਰੀ ਮੁਤਾਬਿਕ ਬੇਗੋਵਾਲ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨਾਮਾਲੂਮ ਵਿਅਕਤੀ ਭੁੱਲਥ ਤੋਂ ਬੇਗੋਵਾਲ ਆ ਰਿਹਾ ਸੀ ਤਾਂ ਜਦੋਂ ਉਹ ਭਦਾਸ ਨਜ਼ਦੀਕ ਪੁੱਜਿਆ ਤਾਂ ਖੇਤਾਂ ਵਿਚ ਲੱਗੀ ਅੱਗ ਦੇ ਧੂੰਏ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਸੜਕ ਕਿਨਾਰੇ ਮੋਟਰਸਾਈਕਲ ਡਿੱਗਣ ਕਾਰਣ ਉਹ ਅੱਗ ਦੇ ਵਿੱਚ ਜਾ ਡਿੱਗਿਆ, ਜੋ ਉਸ ਦੀ ਮੌਤ ਦਾ ਕਾਰਣ ਬਣ ਗਈ। ਹਾਲਾਂਕਿ ਪ੍ਰਸਾਸ਼ਨ ਵਲੋਂ ਨਾਲ ਦੀ ਨਾਲ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਫਿਲਹਾਲ ਸਥਿਤੀ ਉੱਥੇ ਦੀ ਉੱਥੇ ਹੀ ਹੈ। ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਮੁਸੀਬਤ ਤੇ ਡਰ ਖੌਫ ਬਣਿਆ ਹੋਇਆ ਹੈ। ਇਸ ਹਾਦਸੇ ਮਗਰੋਂ ਮੋਟਰਸਾਈਕਲ 'ਤੇ ਲੱਗੀ ਅੱਗ ਨੂੰ ਕਾਬੂ ਪਾਇਆ ਗਿਆ।
ਲਾਸ਼ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ: ਉਥੇ ਹੀ ਘਟਨਾ ਸਥਾਨ 'ਤੇ ਪੁੱਜੀ ਬੇਗੋਵਾਲ ਪੁਲਿਸ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ। ਬੇਗੋਵਾਲ ਪੁਲਿਸ ਦੇ ਐੱਸ.ਐੱਚ.ਓ ਅਮਰਜੀਤ ਕੌਰ ਮੌਕੇ 'ਤੇ ਪੁਲਿਸ ਪਾਰਟੀ ਨੂੰ ਲੈਕੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਪਹਿਚਾਣ ਕਰਨ ਲਈ ਤਫਤੀਸ਼ ਸੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਜੋ ਵੀ ਮੁਲਜ਼ਮ ਹੋਵੇਗਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੂੰ ਕੀਤੀ ਅਪੀਲ: ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਾੜ ਨੂੰ ਅੱਗ ਨਾ ਲਾਉਣ, ਜਿਸ ਨਾਲ ਹੋਰ ਵੀ ਹਾਦਸੇ ਵਾਪਰ ਸਕਦੇ ਹਨ। ਉੱਥੇ ਇਸ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾ ਅਕਸਰ ਹੀ ਵਾਪਰਦੀਆਂ ਹਨ ਪਰ ਇਸ ਲਈ ਜਿੰਮੇਵਾਰ ਲੋਕਾਂ ਨੂੰ ਅੱਗ ਲਗਾਉਣ ਤੋਂ ਪਹਿਲਾ ਕੁਝ ਸੋਚਣਾ ਚਾਹੀਦਾ।
- ਮਿੱਟੀ ਹੋਏ ਸਰਕਾਰ ਦੇ 92 ਕਰੋੜ ਦੇ ਪ੍ਰੌਜੈਕਟ ਨੂੰ ਸਭਾਂਲਣ ਦੀ ਤਿਆਰੀ ਸ਼ੁਰੂ - 92 crore project have started
- ਸ਼ਾਰਟ ਸਰਕਟ ਨਾਲ ਫਰਨੀਚਰ ਦੇ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਫਰਨੀਚਰ ਸੜ ਕੇ ਹੋਇਆ ਸੁਆਹ - fire broke out in showroom
- ਭਾਜਪਾ ਉਮੀਦਵਾਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ: ਸੁਰੱਖਿਆ ਕਰਮਚਾਰੀਆਂ 'ਤੇ ਧੱਕਾ-ਮੁੱਕੀ ਦੇ ਇਲਜ਼ਾਮ, ਸੁਣੋ ਸੁਨੀਲ ਜਾਖੜ ਦਾ ਕੀ ਕਹਿਣਾ - Farmer Death in Patiala