ETV Bharat / state

ਝੋਨੇ ਦੀ ਖਰੀਦ ਨੂੰ ਲੈ ਕੇ ਡੀਸੀ ਤੇ ਆੜ੍ਹਤੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਅਲੱਗ-ਅਲੱਗ ਦਾਅਵੇ - PURCHASE OF PADDY

ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਬਰਨਾਲਾ ਵੱਲੋਂ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ।

DC AND SSP BARNALA
ਡੀਸੀ ਤੇ ਆੜ੍ਹਤੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਅਲੱਗ-ਅਲੱਗ ਦਾਅਵੇ (Etv Bharat (ਪੱਤਰਕਾਰ , ਬਰਨਾਲਾ))
author img

By ETV Bharat Punjabi Team

Published : Oct 27, 2024, 1:48 PM IST

ਬਰਨਾਲਾ: ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਬਰਨਾਲਾ ਵੱਲੋਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਦਾਣਾ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉੱਥੇ ਅਧਿਕਾਰੀਆਂ ਅਤੇ ਆੜਤੀਆਂ ਨੇ ਪ੍ਰਬੰਧਾਂ ਨੂੰ ਲੈ ਕੇ ਅਲੱਗ-ਅਲੱਗ ਦਾਅਵੇ ਕੀਤੇ ਗਏ ਹਨ। ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਖਰੀਦੀ ਗਈ ਫਸਲ ਦੀ 50 ਫੀਸਦੀ ਲਿਫਟਿੰਗ ਦਾ ਦਾਅਵਾ ਕੀਤਾ ਹੈ, ਜਦਕਿ ਆੜ੍ਹਤੀਆਂ ਅਨੁਸਾਰ ਸਿਰਫ਼ 4-5 ਫੀਸਦੀ ਲਿਫਟਿੰਗ ਹੀ ਹੋਈ ਹੈ, ਜਿਸ ਕਰਕੇ ਵੱਡੀ ਸਮੱਸਿਆ ਬਣੀ ਹੋਈ ਹੈ।

ਡੀਸੀ ਤੇ ਆੜ੍ਹਤੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਅਲੱਗ-ਅਲੱਗ ਦਾਅਵੇ (Etv Bharat (ਪੱਤਰਕਾਰ , ਬਰਨਾਲਾ))

ਪਰਾਲੀ ਨੁੰ ਅੱਗ ਲਗਾਉਣ ਵਾਲਿਆਂ ਤੇ' ਕਾਨੂੰਨੀ ਕਾਰਵਾਈ

ਡੀਸੀ ਅਤੇ ਐਸਐਸਪੀ ਨੇ ਕਿਹਾ ਕਿ ਖ਼ਰੀਦ ਪ੍ਰਬੰਧ ਸਹੀ ਚੱਲ ਰਹੇ ਹਨ, 43 ਹਜ਼ਾਰ ਮੀਟਰਕ ਟਨ ਫ਼ਸਲ ਮੰਡੀਆਂ ਵਿੱਚ ਆ ਚੁੱਕੀ ਹੈ, ਜਿਸ ਵਿੱਚੋਂ 20 ਹਜ਼ਾਰ ਮੀਟਰਕ ਟਨ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਉੱਥੇ ਐਸਐਸਪੀ ਨੇ ਕਿਹਾ ਕਿ ਪਰਾਲੀ ਨੁੰ ਅੱਗ ਲਗਾਉਣ ਵਾਲਿਆਂ ਉਪਰ ਕਾਨੂੰਨੀ ਕਾਰਵਾਈ ਹੋਵੇਗੀ। ਜਦਕਿ ਆੜ੍ਹਤੀਆਂ ਨੇ ਕਿਹਾ ਕਿ 17 ਫੀਸਦੀ ਨਮੀ ਵਾਲਾ ਝੋਨਾ ਲਗਾਤਾਰ ਖਰੀਦਿਆ ਜਾ ਰਿਹਾ ਹੈ, ਜਦਕਿ ਖਰੀਦੀ ਗਈ ਫਸਲ ਦੀ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਹੈ।

17 ਫ਼ੀਸਦੀ ਨਮੀ ਤੋਂ ਘੱਟ ਝੋਨਾ

ਇਸ ਮੌਕੇ ਡਿਪਟੀ ਕਮਿਸ਼ਨ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਅੱਜ ਉਹ ਐਸਐਸਪੀ ਬਰਨਾਲਾ ਨੂੰ ਨਾਲ ਲੈ ਕੇ ਦਾਣਾ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਵਲੋਂ ਮੰਡੀਆਂ ਵਿੱਚ ਜਾ ਕੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀਆ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 43 ਹਜ਼ਾਰ ਮੀਟਰਕ ਟਨ ਫ਼ਸਲ ਆ ਚੁੱਕੀ ਹੈ, ਜਿਸ ਵਿੱਚੋਂ 20 ਹਜ਼ਾਰ ਮੀਟਰਕ ਟਨ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਲੈ ਕੇ 17 ਫੀਸਦੀ ਨਮੀ ਨਿਰਧਾਰਤ ਕੀਤੀ ਗਈ ਹੈ। ਜਿਸ ਕਰਕੇ ਕਿਸਾਨ 17 ਫੀਸਦੀ ਨਮੀ ਤੋਂ ਘੱਟ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ ਵਿੱਚ ਕਿਸੇ ਵੀ ਕਿਸਮ ਤਰ੍ਹਾਂ ਦਾ ਕੱਟ ਨਹੀਂ ਲਗਾਇਆ ਜਾ ਰਿਹਾ, ਇਹ ਸਿਰਫ਼ ਅਫ਼ਵਾਹ ਹੀ ਫੈਲਾਈ ਜਾ ਰਹੀ ਹੈ।

ਵੱਡੇ ਪੱਧਰ 'ਤੇ ਟੀਮਾਂ ਬਣਾਈਆਂ

ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਲੈ ਕੇ ਲਗਾਤਾਰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਕੰਮ ਕਰ ਰਿਹਾ ਹੈ। ਜਿਸ ਤਹਿਤ ਅੱਜ ਡੀਸੀ ਮੈਡਮ ਨਾਲ ਉਹ ਦਾਣਾ ਮੰਡੀ ਬਰਨਾਲਾ ਵਿੱਚ ਦੌਰਾ ਕਰ ਰਹੇ ਹਨ। ਇਸ ਦੌਰਾਨ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਸਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਟੀਮਾਂ ਬਣਾਈਆਂ ਗਈਆਂ ਹਨ। ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਹੈ ਤਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਜੇਕਰ ਫੇਰ ਵੀ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੰਡੀ ਵਿੱਚ ਵੱਡੀ ਸਮੱਸਿਆ ਝੋਨੇ ਦੀ ਨਮੀ

ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਦਾਣਾ ਮੰਡੀ ਵਿੱਚ ਫਸਲ ਦੀ ਲਿਫਟਿੰਗ ਦੀ ਵੱਡੀ ਸਮੱਸਿਆ ਰਹੀ ਹੈ। ਜਿਸ ਸਬੰਧੀ ਉਨ੍ਹਾਂ ਨੇ ਡੀਸੀ ਮੈਡਮ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 17 ਫੀਸਦੀ ਨਮੀ ਵਾਲੇ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇਸ ਵੇਲੇ ਵੱਡੀ ਸਮੱਸਿਆ ਸਿਰਫ਼ ਤੇ ਸਿਰਫ਼ ਲਿਫਟਿੰਗ ਦੀ ਹੀ ਹੈ। ਉਨ੍ਹਾਂ ਕਿਹਾ ਕਿ ਖਰੀਦ ਹੋ ਚੁੱਕੀ ਫਸਲ ਦੀ ਸਿਰਫ਼ 4-5 ਫੀਸਦੀ ਹੀ ਲਿਫਟਿੰਗ ਹੋਈ ਹੈ ਅਤੇ ਬਾਕੀ ਬੋਰੀਆਂ ਮੰਡੀ ਵਿੱਚ ਹੀ ਪਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਮੰਡੀ ਵਿੱਚ ਵੱਡੀ ਸਮੱਸਿਆ ਝੋਨੇ ਦੀ ਨਮੀ ਦੀ ਵੀ ਹੈ, ਕਿਉਂਕਿ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਪਿਆ ਹੈ, ਜਦਕਿ ਖਰੀਦ ਸਿਰਫ਼ 17 ਫੀਸਦੀ ਨਮੀ ਦੀ ਹੀ ਹੋਣੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਮਾਂ ਸਰਕਾਰ ਦੀ ਸ਼ੈਲਰ ਮਾਲਕਾਂ ਨਾਲ ਕੋਈ ਸੈਟਿੰਗ ਨਹੀਂ ਹੁੰਦੀ, ਉਨਾਂ ਸਮਾਂ ਲਿਫਟਿੰਗ ਦੀ ਸਮੱਸਿਆ ਦਾ ਹੱਲ ਹੋਣ ਦੀ ਸੰਭਾਵਨਾ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.