ETV Bharat / state

ਲੁਧਿਆਣਾ 'ਚ ਡਾਂਸਰ ਲੜਕੀ ਅਤੇ ਡੀਜੇ ਗਰੁੱਪ 'ਚ ਵਧਿਆ ਵਿਵਾਦ, ਡੀਜੇ ਗਰੁੱਪ ਪੰਜਾਬ ਪ੍ਰਧਾਨ ਨੇ ਕਿਹਾ ਲੜਕੀ ਦੀ ਸੀ ਗਲਤੀ, ਲੜਕੀ ਨੇ ਨਕਾਰੇ ਇਲਜ਼ਾਮ - dancer girl and DJ group Ludhiana - DANCER GIRL AND DJ GROUP LUDHIANA

ਬੀਤੇ ਦਿਨ ਇੱਕ ਡਾਂਸਰ ਦੀ ਵੀਡੀਓ ਸਟੇਜ ਤੋਂ ਵਾਇਰਲ ਹੋਣ ਦੇ ਮਾਮਲੇ ਦਾ ਵਿਵਾਦ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਹੈ, ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ, ਅੱਜ ਡੀਜੇ ਗਰੁੱਪ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਗਲਤੀ ਲੜਕੀ ਦੀ ਹੀ ਸੀ। ਪੜ੍ਹੋ ਪੂਰੀ ਖਬਰ...

Controversy increased between dancer girl and DJ group in Ludhiana
ਲੁਧਿਆਣਾ 'ਚ ਡਾਂਸਰ ਲੜਕੀ ਅਤੇ ਡੀਜੇ ਗਰੁੱਪ 'ਚ ਵਿਵਾਦ ਵਧਿਆ, ਡੀਜੇ ਗਰੁੱਪ ਪੰਜਾਬ ਪ੍ਰਧਾਨ ਨੇ ਕਿਹਾ ਲੜਕੀ ਦੀ ਸੀ ਗਲਤੀ, ਲੜਕੀ ਨੇ ਨਕਾਰੇ ਇਲਜ਼ਾਮ
author img

By ETV Bharat Punjabi Team

Published : Apr 2, 2024, 10:01 PM IST

ਲੁਧਿਆਣਾ 'ਚ ਡਾਂਸਰ ਲੜਕੀ ਅਤੇ ਡੀਜੇ ਗਰੁੱਪ 'ਚ ਵਿਵਾਦ ਵਧਿਆ, ਡੀਜੇ ਗਰੁੱਪ ਪੰਜਾਬ ਪ੍ਰਧਾਨ ਨੇ ਕਿਹਾ ਲੜਕੀ ਦੀ ਸੀ ਗਲਤੀ, ਲੜਕੀ ਨੇ ਨਕਾਰੇ ਇਲਜ਼ਾਮ

ਲੁਧਿਆਣਾ: ਸਮਰਾਲਾ ਵਿੱਚ ਬੀਤੇ ਦਿਨ ਇੱਕ ਡਾਂਸਰ ਦੀ ਵੀਡੀਓ ਸਟੇਜ ਤੋਂ ਵਾਇਰਲ ਹੋਣ ਦੇ ਮਾਮਲੇ ਦਾ ਵਿਵਾਦ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਹੈ, ਇਸ ਮਾਮਲੇ 'ਚ ਜਿੱਥੇ ਪੁਲਿਸ ਨੇ ਪਹਿਲਾਂ ਹੀ ਇੱਕ ਪੁਲਿਸ ਮੁਲਾਜ਼ਮ ਸਣੇ ਚਾਰ 'ਤੇ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਅੱਜ ਡੀਜੇ ਗਰੁੱਪ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਗਲਤੀ ਲੜਕੀ ਦੀ ਹੀ ਸੀ, ਉਹਨਾਂ ਕਿਹਾ ਕਿ ਲੜਕੀ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਸ ਨੇ ਪਹਿਲਾਂ ਵੀ ਕਾਫੀ ਹੰਗਾਮਾ ਕੀਤਾ ਸੀ । ਉਸਨੇ ਮਾਈਕ ਦੇ ਵਿੱਚ ਵੀ ਕਾਫੀ ਕੁਝ ਬੋਲਿਆ ਸੀ ਉਹਨੇ ਕਿਹਾ ਕਿ ਇੱਕ ਮਿੰਟ ਦੀ ਵੀਡੀਓ ਵੇਖ ਕੇ ਕਿਸੇ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ।

ਮਾਮਲੇ ਦੀ ਜਾਂਚ : ਇਸ ਮਾਮਲੇ 'ਚ ਪੰਜਾਬ ਡੀਜੇ ਐਸੋਸੀਏਸ਼ਨ ਪ੍ਰਧਾਨ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ । ਉਹਨਾਂ ਨੇ ਕਿਹਾ ਕਿ ਲੜਕੇ ਵਾਲਿਆਂ ਦੀ ਕੋਈ ਗਲਤੀ ਨਹੀਂ ਸੀ ਸਗੋਂ ਉਹਨਾਂ ਨੇ ਸਾਡੀ ਪੇਮੈਂਟ ਪੂਰੀ ਕੀਤੀ ਅਤੇ ਉਹ ਪਰਿਵਾਰ ਸ਼ਰੀਫ ਸੀ ਜਿਨਾਂ ਨੇ ਲੜਕੀ 'ਤੇ ਕੋਈ ਅੱਗੇ ਕਾਰਵਾਈ ਨਹੀਂ ਕੀਤੀ। ਪੰਜਾਬ ਡੀਜੇ ਐਸੋਸੀਏਸ਼ਨ ਪੰਜਾਬ ਪ੍ਰਧਾਨ ਵੱਲੋਂ ਇਹ ਜਾਣਕਾਰੀ ਮੀਡੀਆ ਦੇ ਵਿੱਚ ਸਾਂਝੀ ਕੀਤੀ ਗਈ ਹੈ । ਜਿਸ ਤੋਂ ਬਾਅਦ ਸਿਮਰਨ ਸੰਧੂ ਵੱਲੋਂ ਮੁੜ ਤੋਂ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਗਿਆ ਹੈ ਕਿ ਮੈਨੂੰ ਐਸਐਸਪੀ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਉਹ ਇਸ ਗੱਲ ਦੇ ਵਿੱਚ ਸ਼ਾਂਤ ਰਹੇ, ਉਹਨਾਂ ਕਿਹਾ ਕਿ ਉਹ ਕਾਨੂੰਨ ਮੁਤਾਬਕ ਕਾਰਵਾਈ ਪੁਲਿਸ ਖੁਦ ਕਰ ਰਹੀ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੋਈ ਨਾਲ ਨਹੀਂ ਖੜਿਆ : ਸਿਮਰਨ ਨੇ ਕਿਹਾ ਕਿ ਹੁਣ ਬਾਅਦ ਦੇ ਵਿੱਚ ਇਹ ਸਭ ਗੱਲਾਂ ਬਣਾ ਰਹੇ ਹਨ। ਉਸ ਵੇਲੇ ਉਸ ਦੇ ਨਾਲ ਕੋਈ ਨਹੀਂ ਖੜਿਆ। ਇਸ ਕਰਕੇ ਹੁਣ ਇਹਨਾਂ ਨੂੰ ਇਹ ਬੁਰਾ ਲੱਗ ਰਿਹਾ ਹੈ। ਸਿਮਰਨ ਨੇ ਕਿਹਾ ਕਿ ਕੋਈ ਕਿਸੇ ਨੂੰ ਕੰਮ ਨਹੀਂ ਦਿੰਦਾ ਹੁੰਦਾ ,ਜੇਕਰ ਉਹ ਮੈਨੂੰ ਕੰਮ ਨਹੀਂ ਦੇਣਗੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਕਿਹਾ ਕਿ ਜੇਕਰ ਉਸਨੇ ਸ਼ਰਾਬ ਪੀਤੀ ਹੁੰਦੀ ਜਾਂ ਫਿਰ ਕੋਈ ਨਸ਼ਾ ਕੀਤਾ ਹੁੰਦਾ ਤਾਂ ਉਹ ਖੁਦ ਪੁਲਿਸ ਸਟੇਸ਼ਨ ਜਾ ਕੇ ਇਸ ਦੀ ਸ਼ਿਕਾਇਤ ਦਰਜ ਨਾ ਕਰਵਾਉਂਦੀ। ਇਹ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ।

ਜਿੱਥੇ ਇੱਕ ਪਾਸੇ ਡੀਜੇ ਐਸੋਸੀਏਸ਼ਨ ਵੱਲੋਂ ਜਿਸ ਪਰਿਵਾਰ 'ਤੇ ਮਾਮਲਾ ਦਰਜ ਕੀਤਾ ,ਉਹ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਸਿਮਰਨ ਨੇ ਕਿਹਾ ਹੈ ਕਿ ਉਹ ਇਨਸਾਫ ਦੀ ਲੜਾਈ ਲੜਦੀ ਰਹੇਗੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਵਿਆਹ ਸਮਾਗਮ ਦੇ ਵਿੱਚ ਹੰਗਾਮਾ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.