ETV Bharat / state

ਧਰਨੇ ਦੌਰਾਨ ਕਾਂਗਰਸ ਆਗੂ ਕੁਲਜੀਤ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਗਿੱਲ ਹੋਏ ਆਹਮੋ ਸਾਹਮਣੇ, ਜਾਣੋ ਮਾਮਲਾ - Congress leader Kuljit Singh Nagra

author img

By ETV Bharat Punjabi Team

Published : Jul 27, 2024, 1:10 PM IST

ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਥਲ ਕਲਾ ਵਿਖੇ ਕਾਂਗਰਸ ਦੇ ਧਰਨੇ ਦੌਰਾਨ ਸਥਾਨਕ ਡੀਐੱਸਪੀ ਅਤੇ ਕਾਂਗਰਸ ਆਗੂ ਕੁਲਜੀਤ ਨਗਰਾ ਵਿਚਾਲੇ ਤਲਖੀ ਭਰਿਆ ਮਾਹੌਲ ਬਣ ਗਿਆ। ਇਸ ਦੌਰਾਨ ਦੋਵੇਂ ਆਪਸ ਵਿੱਚ ਝਗੜਦੇ ਵੀ ਨਜ਼ਰ ਆਏ।

CONGRESS LEADER KULJIT SINGH NAGRA
ਕਾਂਗਰਸ ਆਗੂ ਕੁਲਜੀਤ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਗਿੱਲ ਹੋਏ ਆਹਮੋ ਸਾਹਮਣੇ (etv bharat punjab (ਰਿਪੋਟਰ ਸ੍ਰੀ ਫਤਹਿਗੜ੍ਹ ਸਾਹਿਬ))
ਕੁਲਜੀਤ ਨਾਗਰਾ,ਕਾਂਗਰਸ ਆਗੂ (etv bharat punjab (ਰਿਪੋਟਰ ਸ੍ਰੀ ਫਤਹਿਗੜ੍ਹ ਸਾਹਿਬ))

ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਚਨਾਥਲ ਕਲਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ ਗਿੱਲ ਹੋਏ ਆਮ੍ਹੋ ਸਾਹਮਣੇ ਹੋ ਗਏ। ਜਿੱਥੇ ਦੋਵਾਂ ਦੀ ਤਿੱਖੀ ਬਹਿਸ ਵੀ ਹੋ ਗਈ,ਦਰਅਸਲ ਜਿਲ੍ਹੇ ਵਿੱਚ ਪੈਂਦੇ ਪਿੰਡ ਚਨਾਥਲ ਕਲਾ ਦੀ ਕੋਆਪਰੇਟਿਵ ਸੋਸਾਇਟੀ ਸਹਿਕਾਰੀ ਸਭਾ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਆਪਣੇ ਸਮਰਥਕਾਂ ਅਤੇ ਪਿੰਡ ਵਾਸੀਆਂ ਨਾਲ ਰੋਡ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ

ਪਟੀਸ਼ਨ ਦਾ ਕੋਈ ਜਵਾਬ ਨਹੀਂ: ਇਸ ਦੌਰਾਨ ਡੀਐਸਪੀ ਫਤਿਹਗੜ੍ਹ ਸਾਹਿਬ ਨੇ ਉਨ੍ਹਾਂ ਨੂੰ ਬਿਨਾ ਪ੍ਰਵਾਨਗੀ ਸਾਊਂਡ ਨਾ ਚਲਾਉਣ ਦੀ ਗੱਲ ਆਖੀ ਤਾਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡੀਐਸਪੀ ਵਿਚਕਾਰ ਕਾਫੀ ਬਹਿਸ ਹੋਈ,ਇਸ ਸੰਬਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸਾਬਕਾ ਸਰਪੰਚ ਜਗਦੀਪ ਸਿੰਘ ਲੰਬੜਦਾਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸੋਸਾਇਟੀ ਦੀ ਚੋਣ ਸਿਆਸੀ ਦਬਾਅ ਹੇਠਾਂ ਇੱਕ ਸ਼ੈਲਰ ਵਿੱਚ ਚੁੱਪ ਚੁਪੀਤੇ ਗੈਰ ਕਾਨੂੰਨੀ ਗਲਤ ਢੰਗ ਨਾਲ ਕਰਵਾਈ ਗਈ ਸੀ, ਜਿਸ ਕਾਰਨ ਦੋਵਾਂ ਪਿੰਡਾਂ ਦੇ ਵਿੱਚ ਰੋਸ ਸੀ ਅਤੇ ਇਸ ਸਬੰਧੀ ਡੀਆਰ ਪਟੀਸ਼ਨ ਦਿੱਤੀ ਗਈ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਪੁਲਿਸ ਉੱਤੇ ਧੱਕੇਸ਼ਾਹੀ ਦਾ ਇਲਜ਼ਾਮ: ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਚੋਣ ਕਰਵਾਉਣ ਤੋਂ ਪਹਿਲਾਂ ਨੋਟੀਫਿਕੇਸ਼ਨ ਲਗਾਇਆ ਜਾਂਦਾ ਅਤੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਜਾਂਦੀ ਹੈ ਪਰ ਚੋਣ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਇਹ ਚੋਣ ਕਰਵਾਈ ਗਈ। ਜਿਸ ਦੇ ਵਿਰੋਧ ਵਿੱਚ ਦੋਹੇ ਪਿੰਡਾਂ ਦੇ ਲੋਕਾਂ ਵੱਲੋਂ ਜਾਮ ਲਗਾਇਆ ਗਿਆ ਹੈ,ਉਹਨਾਂ ਕਿਹਾ ਕਿ ਜਿਨਾਂ ਮੈਂਬਰਾਂ ਦੀ ਚੋਣ ਕਰਵਾਈ ਗਈ ਉਹਨਾਂ ਵਿੱਚੋਂ ਇੱਕ ਮੈਂਬਰ ਕੋਲ ਜਮੀਨ ਵੀ ਨਹੀਂ ਹੈ। ਨਾਗਰਾ ਨੇ ਕਿਹਾ ਪ੍ਰਸ਼ਾਸਨ ਉੱਤੇ ਕਥਿਤ ਤੌਰ ਉੱਤੇ ਇਲਜ਼ਾਮ ਲਗਾਇਆ ਕਿ ਇੱਕ ਦਿਨ ਪਹਿਲਾਂ ਹੀ ਧਰਨਾ ਲਾਉਣ ਵਾਲਿਆਂ ਨੂੰ ਡਰਾਇਆ ਗਿਆ ਕਿ ਜੇਕਰ ਧਰਨਾ ਲਗਾਇਆ ਗਿਆ ਤਾਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਰਨੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮਾਈਕ ਵੀ ਖੋਹ ਲਿਆ ਗਿਆ,ਇਸ ਲਈ ਉਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਲੜਾਈ ਲੜ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.