ETV Bharat / state

ਦੇਰ ਰਾਤ ਤੱਕ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ, ਪੁਲਿਸ ਵੱਲੋਂ ਨਸ਼ੇੜੀਆਂ ਦੇ ਟਿਕਾਣਿਆਂ ‘ਤੇ ਵੀ ਰੇਡ - Checking by Rupnagar Police

author img

By ETV Bharat Punjabi Team

Published : Sep 3, 2024, 12:32 PM IST

Checking by Rupnagar Police: ਰੂਪਨਗਰ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲਗਾਤਾਰ ਪੁਲਿਸ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਪੁਲਿਸ ਦੇ ਵੱਲੋਂ ਨਸ਼ੇੜੀਆਂ ਦੇ ਟਿਕਾਣਿਆਂ ‘ਤੇ ਵੀ ਰੇਡ ਕੀਤੀ ਜਾ ਰਹੀ ਹੈ। ਅੱਜ ਲੱਗੇ ਨਾਕੇ ਦੇ ਦੌਰਾਨ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਦੀ ਵੀ ਤਲਾਸ਼ੀ ਲਈ ਗਈ ਹੈ। ਪੜ੍ਹੋ ਪੂਰੀ ਖਬਰ...

Checking by Rupnagar Police
ਪੁਲਿਸ ਵੱਲੋਂ ਨਸ਼ੇੜੀਆਂ ਦੇ ਟਿਕਾਣਿਆਂ ‘ਤੇ ਵੀ ਰੇਡ (ETV Bharat (ਪੱਤਰਕਾਰ,ਰੂਪਨਗਰ))

ਰੂਪਨਗਰ: ਰੂਪਨਗਰ ਪੁਲਿਸ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਦਾ ਮਾਹੌਲ ਪ੍ਰਦਾਨ ਕਰਨ ਦੇ ਲਈ ਅਤੇ ਸ਼ਰਾਰਤੀ ਆਸਰਾ ਉੱਤੇ ਨੱਥ ਪਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਬਾਬਤ ਬੀਤੀ ਰਾਤ ਕਰੀਬ 12 ਵਜੇ ਤੱਕ ਡੀਐਸਪੀ ਰੈਂਕ ਦੇ ਅਧਿਕਾਰੀਆਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ। ਸ਼ਹਿਰ ਵਿੱਚ ਥਾਂ-ਥਾਂ ਜਾ ਕੇ ਇਨ੍ਹਾਂ ਨਾਕਿਆਂ ਨੂੰ ਚੈੱਕ ਕੀਤਾ ਗਿਆ।

ਚੋਰਾਂ ਨੂੰ ਫੜਣ ਲਈ ਸ਼ਹਿਰ ਵਿੱਚ ਨਾਕੇਬੰਦੀ: ਰੂਪਨਗਰ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਜਿੰਨਾਂ ਵਿੱਚ ਖਾਸ ਤੌਰ 'ਤੇ ਮੋਬਾਈਲ ਦੀਆਂ ਦੁਕਾਨਾਂ ਨੂੰ ਚੋਰਾਂ ਵੱਲੋਂ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਰੂਪਨਗਰ ਪੁਲਿਸ ਵੱਲੋਂ ਲਗਾਤਾਰ ਚੋਰਾਂ ਨੂੰ ਫੜਣ ਲਈ ਸ਼ਹਿਰ ਵਿੱਚ ਨਾਕੇਬੰਦੀ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਚੋਰ ਫੜਿਆ ਤਾਂ ਨਹੀਂ ਗਿਆ ਲੇਕਿਨ ਜੋ ਚੋਰੀ ਨੇ ਘਟਨਾਵਾਂ ਹੋ ਰਹੀਆਂ ਸਨ ਉਹ ਪੁਲਿਸ ਦੀ ਮੁਸਤੈਦੀ ਦੇ ਨਾਲ ਜਰੂਰ ਠੱਲ੍ਹ ਪੈਂਦੀ ਹੋਈ ਦਿਖਾਈ ਦੇ ਰਹੀ ਹੈ।

ਵੱਡੇ ਪੱਧਰ ਉੱਤੇ ਚਲਾਨ: ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਹੁਣ ਲਗਾਤਾਰ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ ਜਾਂਦੀ ਹੈ। ਅਤੇ ਸ਼ਰਾਰਤੀ ਆਸਰਾ ਅਤੇ ਟ੍ਰਿਪਲ ਰਾਈਡਿੰਗ ਡਰਿੰਕ ਐਂਡ ਡਰਾਈਵ ਦੇ ਖਿਲਾਫ ਇੱਕ ਵੱਡੀ ਮੁਹਿਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿਮ ਤਹਿਤ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਬਾਉਂਡ ਕੀਤਾ ਜਾ ਰਿਹਾ ਹੈ ਅਤੇ ਵੱਡੇ ਪੱਧਰ ਉੱਤੇ ਚਲਾਨ ਵੀ ਕੀਤੇ ਜਾ ਰਹੇ ਹਨ।

ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ: ਦੂਜੇ ਪਾਸੇ ਇਹ ਨਾਕੇ ਨਾ ਕੇਵਲ ਸ਼ਹਿਰ ਦੇ ਅੰਦਰਲੇ ਹਿੱਸਿਆਂ ਦੇ ਵਿੱਚ ਹਨ ਬਲਕਿ ਸ਼ਹਿਰ ਦੀ ਐਂਟਰੀ ਅਤੇ ਐਗਜਿਟ ਪੁਆਇੰਟਾਂ ਦੇ ਉੱਤੇ ਵੀ ਲਗਾਏ ਗਏ ਹਨ ਕਿਉਂਕਿ ਕੁਛ ਮਾਮਲੇ ਅਜਿਹੇ ਸਾਹਮਣੇ ਆਏ ਸਨ ਜਿੱਥੇ ਚੋਰਾਂ ਵੱਲੋਂ ਸ਼ਹਿਰ ਦੇ ਬਾਹਰਲੇ ਹਿੱਸਿਆਂ ਨੂੰ ਟਾਰਗੇਟ ਕੀਤਾ ਗਿਆ ਸੀ ਅਤੇ ਉੱਥੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ।

ਵੱਖ-ਵੱਖ ਜਗ੍ਹਾ ਉੱਤੇ ਜਾ ਕੇ ਨਾਕਿਆਂ ਨੂੰ ਚੈੱਕ ਕਰ ਰਹੇ: ਪੁਲਿਸ ਵੱਲੋਂ ਮੁਸਤੈਦੀ ਹੇਠਲੇ ਪੱਧਰ 'ਤੇ ਇਸ ਕਰਕੇ ਦਿਖਾਈ ਦੇ ਰਹੀ ਹੈ ਕਿਉਂਕਿ ਪਹਿਲਾਂ ਤਾਂ ਨਾ ਮਾਤਰ ਨਾਕੇ ਲਗਾਏ ਜਾਂਦੇ ਸਨ। ਜਿਨਾਂ ਨੂੰ ਕੁਝ ਦੇਰ ਦੇ ਲਈ ਲਗਾਇ ਜਾ ਰਿਹਾ ਸੀ ਪਰ ਹੁਣ ਡੀਐਸਪੀ ਰੈਂਕ ਦੇ ਅਧਿਕਾਰੀ ਕਰੀਬ ਰਾਤ 12 ਵਜੇ ਤੱਕ ਇਨ੍ਹਾਂ ਨਾਕਿਆਂ ਉੱਤੇ ਮੌਜੂਦ ਰਹਿ ਰਹੇ ਹਨ ਅਤੇ ਵੱਖ-ਵੱਖ ਜਗ੍ਹਾ ਉੱਤੇ ਜਾ ਕੇ ਨਾਕਿਆਂ ਨੂੰ ਚੈੱਕ ਕਰ ਰਹੇ ਹਨ।

ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ: ਡੀਐਸਪੀ ਰੁਪਿੰਦਰ ਕੌਰ ਗਿੱਲ ਇਸ ਮੌਕੇ ਉੱਤੇ ਖਾਸ ਤੌਰ 'ਤੇ ਸ਼ਹਿਰ ਵਿੱਚ ਰਾਤ ਨੂੰ 12 ਵਜੇ ਤੱਕ ਨਾਕੇ ਉੱਤੇ ਮੌਜੂਦ ਦਿਖਾਈ ਦਿੱਤੇ ਜਿਨਾਂ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਸੁੱਖ ਦੀ ਨੀਂਦ ਦੇਣ ਦੇ ਲਈ ਰੂਪਨਗਰ ਪੁਲਿਸ ਹਰ ਵਕਤ ਤੱਤਪਰ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਚੋਰੀ ਦੀਆਂ ਜੋ ਘਟਨਾਵਾਂ ਸਾਹਮਣੇ ਆਈਆਂ ਸਨ, ਉਨ੍ਹਾਂ ਨੂੰ ਖਤਮ ਕਰਨ ਦੇ ਲਈ ਰੂਪਨਗਰ ਪੁਲਿਸ ਵੱਲੋਂ ਹਰ ਵਕਤ ਪੁਖਤਾ ਕਦਮ ਚੁੱਕੇ ਜਾ ਰਹੇ ਹਨ।

ਬਣਦੀ ਕਾਰਵਾਈ ਵੀ ਕੀਤੀ ਜਾ ਰਹੀ : ਸ਼ਹਿਰ ਵਿੱਚ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਕੇ ਨਾ ਹੋਣ ਜੇਕਰ ਕੋਈ ਅਜਿਹੀ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਸ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਨੂੰ ਜਰੂਰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਆਪਰੇਸ਼ਨ ਲਗਾਤਾਰ ਜਾਰੀ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.