ਸੰਗਰੂਰ: ਕੇਂਦਰੀ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਹਾਲ ਹੀ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ। ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ ਇਕ ਅੱਤਵਾਦੀ ਦੱਸਿਆ ਸੀ। ਇਸ ਨੂੰ ਲੈ ਕੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 'ਚ ਕਾਂਗਰਸੀ ਵਰਕਰ ਸੜਕਾਂ 'ਤੇ ਉਤਰ ਆਏ ਹਨ ਅਤੇ ਰਵਨੀਤ ਬਿੱਟੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
'ਬਿੱਟੂ ਨੇ ਆਪਣੇ ਦਾਦੇ ਦੀ ਵੀ ਇੱਜ਼ਤ ਨਹੀਂ ਰੱਖੀ'
ਅੱਜ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਵਿੱਚ ਰਵਨੀਤ ਬਿੱਟੂ 'ਤੇ ਵਿਵਾਦਿਤ ਬਿਆਨ ਖਿਲਾਫ਼ ਪਾਰਟੀ ਵੱਲੋਂ ਬੜਾ ਚੌਂਕ ਸੰਗਰੂਰ ਵਿਖੇ ਰਵਨੀਤ ਬਿੱਟੂ ਦਾ ਪੁਤਲਾ ਸਾੜਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਹੀ ਰਵਨੀਤ ਬਿੱਟੂ ਨੂੰ ਇਨਾ ਉੱਪਰ ਚੁੱਕਿਆ ਸੀ ਪਰ ਜੋ ਅੱਜ ਉਸਨੇ ਕਾਂਗਰਸ ਪਾਰਟੀ ਨਾਲ ਧੋਖਾਧੜੀ ਕੀਤੀ ਹੈ। ਉਸ ਨੇ ਆਪਣੇ ਦਾਦਾ ਦੀ ਇੱਜ਼ਤ ਨਹੀਂ ਰੱਖੀ, ਉਹ ਵੀ ਅੱਜ ਦੇਖ ਰਹੇ ਹੋਣੇ ਕਿ ਮੇਰੇ ਪੋਤੇ ਨੇ ਇਹ ਕੀ ਕਰ ਦਿੱਤਾ, ਜਿਸ ਮਹਾਂ ਪਾਰਟੀ ਨਾਲ ਅਸੀਂ ਸਮੇਂ ਤੋਂ ਜੁੜੇ ਹੋਏ ਸੀ ਅੱਜ ਉਸ ਦੇ ਖਿਲਾਫ਼ ਹੀ ਰਵਨੀਤ ਬਿੱਟੂ ਵਿਵਾਦਿਤ ਬਿਆਨ ਦੇ ਰਿਹਾ ਹੈ।
'ਰਵਨੀਤ ਬਿੱਟੂ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ'
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਰਵਨੀਤ ਬਿੱਟੂ ਨੇ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਖੁਸ਼ ਕਰਨ ਲਈ ਇਹੋ ਜਿਹੇ ਬਿਆਨ ਉਹ ਅਕਸਰ ਹੀ ਦਿੰਦੇ ਰਹਿੰਦੇ ਹਨ। ਆਗੂਆਂ ਨੇ ਕਿਹਾ ਕਿ ਰਵਨੀਤ ਬਿੱਟੂ ਦੀ ਜੋ ਪਹਿਚਾਣ ਹੈ, ਉਹ ਕਾਂਗਰਸ ਪਾਰਟੀ ਤੋਂ ਹੀ ਹੋਈ ਸੀ। ਉਹਨਾਂ ਦੇ ਦਾਦਾ ਬੇਅੰਤ ਸਿੰਘ ਬਤੌਰ ਮੁੱਖ ਮੰਤਰੀ ਕਾਂਗਰਸ ਪਾਰਟੀ ਤੋਂ ਵੀ ਪੰਜਾਬ ਦੇ ਵਿੱਚ ਰਹੇ ਹਨ, ਪਰ ਇਹ ਇੱਕ ਬਹੁਤ ਸ਼ਰਮਨਾਕ ਗੱਲ ਹੈ ਕਿ ਰਵਨੀਤ ਬਿੱਟੂ ਨੇ ਜੋ ਰਾਹੁਲ ਗਾਂਧੀ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਦਾ ਰੋਸ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਆਉਣ ਵਾਲੀ 2027 ਦੀ ਚੋਣ ਵਿੱਚ ਰਵਨੀਤ ਬਿੱਟੂ ਨੂੰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਕੀ ਹੋਵੇਗਾ।
देश के जननायक और नेता प्रतिपक्ष आदरणीय श्री @RahulGandhi जी को दी जा रही हत्या की धमकी और उनके ख़िलाफ़ हिंसा भरे बयान भाजपा की नफ़रती रणनीति का ही हिस्सा है।
— Devender Yadav (@devendrayadvinc) September 18, 2024
मगर हम जननायक आदरणीय श्री राहुल गांधी जी के ‘डरो मत और डराओ मत’ विचारधारा को मानने वाले लोग हैं।
आज @INCDelhi के… pic.twitter.com/1DYYHAZoZS
'ਅਸੀਂ ਭਾਜਪਾ ਤੋਂ ਡਰਨ ਵਾਲੇ ਨਹੀਂ ਹਾਂ'
ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ, "ਅਸੀਂ ਰਾਹੁਲ ਗਾਂਧੀ ਦੇ ਰਾਹ 'ਤੇ ਚੱਲ ਕੇ ਸੰਵਿਧਾਨ ਦੀ ਰੱਖਿਆ ਲਈ ਲੜ ਰਹੇ ਹਾਂ। ਅਸੀਂ ਭਾਜਪਾ ਤੋਂ ਡਰਨ ਵਾਲੇ ਨਹੀਂ ਹਾਂ। ਕਾਂਗਰਸ ਦਾ ਹਰ ਵਰਕਰ ਰਾਹੁਲ ਗਾਂਧੀ ਦੇ ਸਮਰਥਨ 'ਚ ਖੜ੍ਹਾ ਹੈ।" ਇਸ ਦੇ ਨਾਲ ਹੀ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਾਰੀਆਂ ਸੂਬਾ ਇਕਾਈਆਂ ਨੂੰ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਟਿੱਪਣੀ ਦਾ ਵਿਰੋਧ ਕਰਨ ਦੇ ਨਿਰਦੇਸ਼ ਦਿੱਤੇ ਹਨ।
APCC President @realyssharmila ji and other party workers in Vijayawada protested against the offensive statement made by Shiv Sena (Shinde) MLA Sanjay Gaikwad, BJP leaders Tarvinder Singh Marwah, Raghuraj Singh and Union Minister Ravneet Bittu on LoP Shri @RahulGandhi.
— Congress (@INCIndia) September 18, 2024
📍… pic.twitter.com/FlhnaUwu6l
YS ਸ਼ਰਮੀਲਾ ਨੇ ਕੀ ਕਿਹਾ?
ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵਾਈ.ਐਸ.ਸ਼ਰਮੀਲਾ ਨੇ ਕਿਹਾ, "ਅੱਜ ਆਂਧਰਾ ਪ੍ਰਦੇਸ਼ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਕੀਤੀਆਂ ਟਿੱਪਣੀਆਂ ਦੇ ਵਿਰੋਧ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਕੀ ਭਾਜਪਾ ਅੱਜ ਰਾਹੁਲ ਗਾਂਧੀ ਤੋਂ ਡਰੀ ਨਹੀਂ ਹੈ? ਕਿਉਂਕਿ ਉਹ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਭਾਜਪਾ ਪਾਰਟੀ ਦਾ ਪਰਦਾਫਾਸ਼ ਕਰ ਰਿਹਾ ਹੈ। ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਹੇ ਹਨ। ਪਰ ਇਸ ਦੇਸ਼ ਦੇ ਅਸਲ ਅੱਤਵਾਦੀ ਕੌਣ ਹਨ? ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਭਾਰਤ ਦੇ ਸੰਵਿਧਾਨ ਦਾ ਵੀ ਸਨਮਾਨ ਨਹੀਂ ਕਰਦੀ ਹੈ...ਭਾਜਪਾ ਪਾਰਟੀ ਡਰੀ ਹੋਈ ਹੈ ਕਿ ਰਾਹੁਲ ਗਾਂਧੀ ਭਾਰਤ ਦੇ ਲੋਕਾਂ ਦਾ ਦਿਲ ਜਿੱਤ ਰਹੇ ਹਨ।"
ਕੀ ਸੀ ਪੂਰਾ ਮਾਮਲਾ?
ਦਰਅਸਲ ਰਾਹੁਲ ਗਾਂਧੀ ਕੁਝ ਦਿਨ ਪਹਿਲਾਂ ਅਮਰੀਕਾ ਦੌਰੇ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਉੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸਰੋਤਿਆਂ ਦੇ ਇੱਕ ਸਿੱਖ ਮੈਂਬਰ ਤੋਂ ਉਸਦਾ ਨਾਮ ਪੁੱਛਣ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਵਿੱਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ ਉਸਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਹੈ ਜਾਂ ਨਹੀਂ, ਸਿੱਖ ਹੋਣ ਦੇ ਨਾਤੇ ਗੁਰਦੁਆਰੇ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ।
ਇਸ ਨੂੰ ਲੈ ਕੇ ਹੰਗਾਮਾ ਹੋਇਆ। ਭਾਜਪਾ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਬਿਆਨਬਾਜ਼ੀ ਹੁੰਦੀ ਰਹੀ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹਨ। ਉਹ ਭਾਰਤ ਨੂੰ ਪਿਆਰ ਵੀ ਨਹੀਂ ਕਰਦਾ। ਰਾਹੁਲ ਨੇ ਪਹਿਲਾਂ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਹੁਣ ਉਹ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਹੁਲ ਗਾਂਧੀ ਦੇਸ਼ ਦਾ ਨੰਬਰ ਇਕ ਅੱਤਵਾਦੀ ਹੈ। ਜੋ ਵੀ ਇਨ੍ਹਾਂ ਨੂੰ ਫੜਦਾ ਹੈ, ਉਸ ਨੂੰ ਇਨਾਮ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਦੇਸ਼ ਦੀਆਂ ਏਜੰਸੀਆਂ ਨੂੰ ਇਨ੍ਹਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।