ਲੁਧਿਆਣਾ: ਕਾਂਗਰਸ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਕਾਰਨ ਤਾਂ ਉਨਾਂ੍ਹ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਘਰ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਘੇਰ ਲਿਆ ਗਿਆ।
ਕਾਲਾ ਅੰਗਰੇਜ਼: ਰਵਨੀਤ ਬਿੱਟੂ ਨੇ ਆਖਿਆ ਕਿ ਜਿਹੜੇ ਕੇਸ ਆਮ ਆਦਮੀ ਪਾਰਟੀ ਵੱਲੋਂ ਪਾਏ ਜਾ ਰਹੇ ਨੇ ਉਹ ਦਿੱਲੀ ਬੈਠੇ ਕਾਲੇ ਅੰਗਰੇਜ਼ ਦੀ ਸ਼ੈਅ 'ਤੇ ਹੋ ਰਹੇ ਹਨ। ਬਿੱਟੂ ਵੱਲੋਂ ਬਿਨਾਂ ਨਾਮ ਲਏ ਕੇਜਰੀਵਾਲ 'ਤੇ ਤੰਜ ਕੱਸਿਆ ਗਿਆ। ਉਨ੍ਹਾਂ ਆਖਿਆ ਕਿ ਅਸੀਂ ਆਜਿਹੇ ਕੇਸਾਂ ਤੋਂ ਡਰਨ ਵਾਲੇ ਨਹੀਂ ਅਤੇ ਅਸੀਂ ਲੜਾਈ ਜਾਰੀ ਰੱਖਾਂਗੇ। ਕਾਬਲੇਜ਼ਿਕਰ ਹੈ ਕਿ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਪਣੇ ਸਾਥੀਆਂ ਸਮੇਤ ਲੁਧਿਆਣਾ ਵਿੱਚ ਗ੍ਰਿਫ਼ਤਾਰੀ ਦਿੱਤੀ। ਐੱਮਪੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਸੀ ਕਿ 5 ਮਾਰਚ ਯਾਨੀ ਅੱਜ ਨਗਰ ਨਿਗਮ ਦਫਤਰ ਨੂੰ ਲਾਏ ਤਾਲੇ ਉੱਤੇ ਦਰਜ ਹੋਏ ਮਾਮਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਹਨ। ਗ੍ਰਿਫ਼ਤਾਰੀ ਦੇਣ ਲਈ ਜਦੋਂ ਬਿੱਟੂ ਆਪਣੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ।
ਥਾਣੇ ਦੇ ਬਾਹਰ ਹੋਇਆ ਹੰਗਾਮਾ: ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਹੱਥ ਵਿੱਚ ਫੜ੍ਹਿਆ ਜਿੰਦਰਾ ਵਿਖਾ ਕੇ ਆਖਿਆ ਕਿ ਅੱਜ ਪੰਜਾਬ ਵਿਧਾਨ ਸਭਾ ਵਿੱਚ ਤਾਲਾ ਲਗਾਉਣ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਨਗਰ-ਨਿਗਮ ਨੂੰ ਤਾਲਾ ਲਗਾਉਣ ਤੋਂ ਡਰ ਗਈ ਹੈ ਅਤੇ ਮਾਮਲੇ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਵਾ ਰਹੀ ਹੈ। ਲਗਾਤਾਰ ਰਵਨੀਤ ਬਿੱਟੂ ਨੇ ਰਾਘਵ ਚੱਡਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਉਹ ਅੱਜ ਵੀ ਆਪਣੇ ਨਾਲ ਜਿੰਦਰਾ ਅਤੇ ਸੰਗਲ ਲੈ ਕੇ ਆਏ ਹਨ। ਇਸ ਸੰਗਲ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਸੀਐੱਮ ਭਗਵੰਤ ਮਾਨ ਕਰ ਰਹੇ ਸਨ ਉਸ ਤੋਂ ਜਾਹਿਰ ਹੈ ਕਿ ਸਰਕਾਰ ਡਰੀ ਹੋਈ ਹੈ ਅਤੇ ਹੁਣ ਘਬਰਾ ਕੇ ਅਜਿਹੀਆਂ ਹਰਕਤਾਂ ਕਰ ਰਹੀ ਹੈ।
- ਰਵਨੀਤ ਬਿੱਟੂ ਸਾਥੀਆਂ ਸਮੇਤ ਅੱਜ ਬਾਅਦ ਦੁਪਹਿਰ ਦੇਣਗੇ ਗ੍ਰਿਫ਼ਤਾਰੀ, ਕਾਨੂੰਨੀ ਕਾਰਵਾਈ 'ਚ ਵਿਘਨ ਪਾਉਣ ਦਾ ਬਿੱਟੂ ਉੱਤੇ ਹੈ ਇਲਜ਼ਾਮ
- ਜ਼ੀਰਾ ਵਿੱਚ ਦਿਨ ਦਿਹਾੜੇ ਗੁੰਡਾਗਰਦੀ; ਨੌਜਵਾਨ ਉੱਤੇ ਹਮਲਾ ਤੇ ਲੁੱਟ ਖੋਹ, ਕਾਰ ਦੀ ਕੀਤੀ ਭੰਨਤੋੜ
- ਪੰਜਾਬ ਵਿਧਾਨ ਸਭਾ 'ਚ ਬਾਜਵਾ ਤੇ ਸੀਐਮ ਮਾਨ ਵਿਚਾਲੇ ਤਿੱਖੀ ਬਹਿਸ, ਇੱਕ-ਦੂਜੇ ਨੂੰ ਕਿਹਾ- ਮਾਈਂਡ ਯੂਅਰ ਲੈਂਗੁਏਜ਼, ਤਾਂ ਮਾਨ ਨੇ ਕਿਹਾ- ਖੋਲ੍ਹਾਂਗਾ ਫਾਈਲਾਂ ...
ਕਾਂਗਰਸੀਆਂ ਨੂੰ ਕੀਤਾ ਗਿਆ ਨਜ਼ਰਬੰਦ: ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਵੀਜ਼ਨ ਨੰਬਰ ਇੱਕ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਸੰਬੰਧ ਦੇ ਵਿੱਚ ਹੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਜੋ ਹੁਕਮ ਹੋਣਗੇ ਉਸੇ ਤਰ੍ਹਾਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਜਿਨ੍ਹਾਂ ਆਗੂਆਂ ਦੇ ਨਾਮ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਸਵੇਰੇ ਹੀ ਉਹਨਾਂ ਸਾਰੇ ਆਗੂਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ। ਰਵਨੀਤ ਬਿੱਟੂ ਦੇ ਘਰ ਵੀ ਪੁਲਿਸ ਫੋਰਸ ਪਹੁੰਚ ਗਈ। ਭਾਰਤ ਭੂਸ਼ਣ ਆਸ਼ੂ ਵੀ ਆਪਣੇ ਘਰ ਹੀ ਸਨ ਜਦੋਂ ਪੁਲਿਸ ਮੌਕੇ ਉੱਤੇ ਪਹੁੰਚ ਗਈ ਹਾਲਾਂਕਿ ਇਸ ਤੋਂ ਬਾਅਦ ਕਾਫੀ ਦੇਰ ਤੱਕ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਦਫਤਰ ਆ ਕੇ ਉਹਨਾਂ ਨੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਆਪਣੀ ਗ੍ਰਿਫਤਾਰੀਆਂ ਦਿੱਤੀਆਂ।