ਸੰਗਰੂਰ : ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਕਿਸੇ ਗਰੀਬ ਦੀ ਬਾਂਹ ਫੜ੍ਹ ਕੇ ਉਸ ਨੂੰ ਹੌਂਸਲਾ ਦਿੰਦੇ ਹੋਏ ਜਿਉਂ ਦੀ ਇੱਕ ਆਸ ਪ੍ਰਗਟਾਈ ਹੈ। ਦਰਅਸਲ ਦੋ ਮਹੀਨੇ ਪਹਿਲਾਂ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਪਿੰਡ ਵਿੱਚ 2 ਮਹੀਨੇ ਪਹਿਲਾਂ ਇਕ ਬਜ਼ੁਰਗ ਦੀਆਂ 40 ਬੱਕਰੀਆਂ ਅੱਗ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ ਸੀ। ਉਸ ਬੁਜ਼ੁਰਗ ਨੂੰ ਪੰਜਾਬ ਸਰਕਾਰ ਨੇ 8 ਲੱਖ 30 ਹਜਾਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਬਜ਼ੁਰਗ ਚੈੱਕ ਲੈਣ ਦੌਰਾਨ ਭਾਵੁਕ ਹੋ ਗਿਆ। ਇਸ ਦੌਰਾਨ MLA ਨਰਿੰਦਰ ਕੌਰ ਭਰਾਜ ਨੇ ਬੁਜ਼ੁਰਗ ਦੇ ਹੰਜੂ ਪੂੰਝੇ। ਬੁਜ਼ੁਰਗ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਜਿੱਤਣ ਤੋ ਬਾਅਦ ਕੋਈ ਵੀ ਲੀਡਰ ਸਾਰ ਨੀ ਲੈਂਦਾ, ਪਰ ਮੇਰੇ ਮਾੜੇ ਸਮੇ ਪੰਜਾਬ ਸਰਕਾਰ ਨੇ ਮੈਨੂੰ ਹੇਠਾਂ ਡਿੱਗੇ ਹੋਏ ਨੂੰ ਚੁੱਕ ਕੇ ਸਹਾਰਾ ਦਿੱਤਾ ਹੈ।
40 ਬੱਕਰੀਆਂ ਸੜ ਕੇ ਹੋਈਆਂ ਸੀ ਸਵਾਹ : ਦੱਸਣਯੋਗ ਹੈ ਕਿ 2 ਮਹੀਨੇ ਪਹਿਲਾਂ ਬਜ਼ੁਰਗ ਮਹਿੰਦਰ ਸਿੰਘ ਦੀਆਂ 40 ਬੱਕਰੀਆਂ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਮੱਚ ਗਈਆਂ ਸੀ, ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆ ਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਵੱਖ ਵੱਖ ਸੰਸਥਾਵਾਂ ਨੇ ਬੁਜ਼ੁਰਗ ਦੀ ਅਪਣੇ ਪੱਧਰ ਦੇ ਮਦਦ ਵੀ ਕੀਤੀ। ਹੁਣ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਪਰਾਲੇ ਸਦਕਾ ਉਸ ਬੁਜੁਰਗ ਨੂੰ ਸਰਕਾਰੀ ਫੰਡ ਚੋ 8 ਲੱਖ 30 ਹਜਾਰ ਦੀ ਵਿੱਤੀ ਰਾਸ਼ੀ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਅਗਵਾਈ ਹੇਠ ਸੌਂਪੀ ਗਈ।
- ਦਿੱਲੀ ਸੀਐਮ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਬੋਲੇ ਰਵਨੀਤ ਬਿੱਟੂ, ਕਿਹਾ- ਹਾਲੇ ਹੋਰ ਮਾਮਲੇ ਬਾਕੀ ... - Union Minister State Ravneet Bittu
- ਹੁਸ਼ਿਆਰਪੁਰ 'ਚ ਮਿਲੀ ਸਾਬਕਾ ਸਰਪੰਚ ਦੇ ਪੁੱਤ ਦੀ ਲਾਸ਼, ਕੁਝ ਸਮਾਂ ਪਹਿਲਾਂ ਹੋਇਆ ਸੀ ਵੱਡੇ ਪੁੱਤ ਦਾ ਕਤਲ - Dead body Found in Hoshiarpur
- ਟਿੱਪਰ ਦੀ ਲਪੇਟ 'ਚ ਆਈਆਂ 2 ਗੱਡੀਆਂ , ਜਾਨੀ ਨੁਕਸਾਨ ਤੋਂ ਹੋਇਆ ਬਚਾਅ - The tipper hit several vehicles
ਖੁਸ਼ੀਆਂ ਦੀ ਹੋਈ ਘਰ ਵਾਪਸੀ : ਇਸ ਦੌਰਾਨ ਮਹਿੰਦਰ ਸਿੰਘ ਦੇ ਅੱਖਾਂ ‘ਚੋ ਖੁਸ਼ੀ ਦੇ ਅੱਥਰੂ ਆ ਗਏ ਅਤੇ ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਦਿਲੋ ਧੰਨਵਾਦ ਕੀਤਾ। ਉਸ ਨੇ ਕਿਹਾ ਮੇਰੇ ਜੀਵਨ 'ਚ ਮੁੜ ਤੋ ਖੁਸ਼ੀਆ ਵਾਪਿਸ ਆ ਗਈਆ, ਪੰਜਾਬ ਸਰਕਾਰ ਦੀ ਇਸ ਵਿੱਤੀ ਸਹਾਇਤਾ ਦੇ ਸਹਿਯੋਗ ਨਾਲ ਹੁਣ ਮੈਂ ਅਪਣੀ ਕੁੜੀ ਦਾ ਵਿਆਹ ਵੀ ਕਰਵਾ ਸਕਦਾ ਹਾਂ। ਨਾਲ ਹੀ ਗੁਰਚਰਨ ਸਿੰਘ ਨਾਮ ਦੇ ਪਿੰਡ ਵਾਸੀ ਨੂੰ 19 ਹਜਾਰ 500 ਰੁਪਏ ਦੀ ਵਿੱਤੀ ਸਹਾਇਤਾ ਦਿਤੀ ਜਿਹਨਾ ਦਾ ਇਸ ਅੱਗ ਕਾਰਨ ਸ਼ੈਡ ਨਸ਼ਟ ਹੋ ਗਿਆ ਸੀ ਅਤੇ ਇਕ ਰਾਜਦੀਪ ਸਿੰਘ ਨਾਮ ਦੇ ਪਿੰਡ ਵਾਸੀ ਨੂੰ 1 ਲੱਖ 12 ਹਜਾਰ da ਚੈੱਕ ਓਹਨਾ ਨੂੰ ਵੀ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਤੂੜੀ ਆਲਾ ਕੁੱਪ ਵੀ ਮੱਚਕੇ ਸਵਾਹ ਹੋ ਗਿਆ ਸੀ, ਪੰਜਾਬ ਸਰਕਾਰ ਅੱਜ ਇਹਨਾ 3 ਪਰਿਵਾਰਾ ਦੇ ਦੁਆਰ ਵਿੱਤੀ ਸਹਾਇਤਾ ਦੇਣ ਪਹੁੰਚੀ ਅਤੇ ਤਹਿਸੀਲਦਾਰ ਦੀ ਹਾਜਰੀ ਹੇਠ ਕਾਨੂੰਨੀ ਪ੍ਰਕਿਆ ਦੇ ਤਹਿਤ ਇਹਨਾ ਨੂੰ ਵਿੱਤੀ ਸਹਾਇਤਾ ਸੌਂਪੀ ਗਈ।