ਜਲੰਧਰ: ਘਰ ਅਤੇ ਮਹਿਲ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਿਸ ਸ਼ਾਹੀ ਮਹਿਲ 'ਚ ਰਹਿਣਗੇ ਉਸ ਦੀ ਤਾਂ ਗੱਲ ਹੀ ਵੱਖਰੀ ਹੈ। ਇਸ ਘਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ 11 ਏਕੜ 'ਚ ਘਰ ਬਣ ਰਿਹਾ ਹੈ। ਸ਼ਹਿਰ ਦੇ ਪੁਰਾਣੀ ਬਾਰਾਦਰੀ ਇਲਾਕੇ ਵਿੱਚ ਸਥਿਤ ਇਸ ਕੋਠੀ ਵਿੱਚ ਪਿਛਲੇ 176 ਸਾਲਾਂ ਵਿੱਚ ਕਰੀਬ 140 ਕਮਿਸ਼ਨਰ ਰਹਿ ਚੁੱਕੇ ਹਨ।ਮੁੱਖ ਮੰਤਰੀ ਮਾਨ ਇਸ ਘਰ ਦੇ 141ਵੇਂ ਵਸਨੀਕ ਹੋਣਗੇ।ਇਹ ਆਲੀਸ਼ਾਨ ਮਹਿਲ ਸ਼ਹਿਰ ਦੇ ਪੁਰਾਣੀ ਬਾਰਾਦਰੀ ਇਲਾਕੇ ਵਿੱਚ ਸਥਿਤ ਮਕਾਨ ਨੰਬਰ 1, 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ।
ਪਹਿਲਾਂ ਇੱਥੇ ਕੌਣ ਰਹਿ ਰਿਹਾ ਸੀ: ਦੱਸਿਆ ਜਾ ਰਿਹਾ ਹੈ ਕਿ ਪਹਿਲਾ ਇਹ ਡਿਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਇਸ ਕੋਠੀ ਵਿੱਚ ਬਦਲੀ ਹੋ ਗਈ ਸੀ ਪਰ ਉਹ ਇੱਕ ਵਾਰ ਵੀ ਇਸ ਮਕਾਨ ਵਿੱਚ ਨਹੀਂ ਠਹਿਰੇ। ਅਧਿਕਾਰੀ ਪ੍ਰਦੀਪ ਸੱਭਰਵਾਲ ਇਸ ਸਮੇਂ ਜੇਪੀ ਨਗਰ ਸਥਿਤ ਆਪਣੇ ਘਰ ਵਿੱਚ ਰਹਿ ਰਹੇ ਹਨ। ਜਾਣਕਾਰੀ ਅਨੁਸਾਰ ਪਹਿਲਾਂ ਗੁਰਪ੍ਰੀਤ ਸਪਰਾ ਡਿਵੀਜ਼ਨਲ ਕਮਿਸ਼ਨਰ ਦੇ ਘਰ ਰਹਿ ਰਿਹਾ ਸੀ। ਉਦੋਂ ਤੋਂ ਘਰ ਖਾਲੀ ਪਿਆ ਹੈ। ਅਜਿਹੇ 'ਚ ਹੁਣ ਕਿਹਾ ਜਾ ਰਿਹਾ ਹੈ ਕਿ ਸੀਐੱਮ ਭਗਵੰਤ ਮਾਨ ਇਸ ਘਰ 'ਚ ਰਹਿਣਗੇ।
ਆਲੀਸ਼ਨ ਮਹਿਲ ਦੀ ਖਾਸੀਅਤ:-
- ਲੇਕ: ਤੁਸੀਂ ਸੁਣ ਕੇ ਹੈਰਾਨ ਰਹਿ ਜਾਉਗੇ ਕਿ ਇਸ ਆਲੀਸ਼ਾਨ ਮਹਿਲ 'ਚ 1 ਏਕੜ 'ਚ ਸਿਰਫ਼ ਲੇਕ ਬਣੇ ਹੋਏ ਹਨ, ਜਿਸ 'ਚ ਮੋਟਰ ਵੋਟਿੰਗ ਵੀ ਹੁੰਦੀ।
- ਇਸ ਮਹਿਲ ਦੀ ਖੂਬਸੁਰਤੀ ਨੂੰ ਹਾਲ 'ਚ ਅੰਗਰੇਜ਼ਾਂ ਦੇ ਸਮੇਂ ਦੀਆਂ ਟੰਗੀਆਂ ਦੋ ਰਾਈਫ਼ਲਾਂ ਹੋਰ ਵੀ ਚਾਰ ਚੰਨ ਲਗਾ ਰਹੀਆਂ ਹਨ।
- ਇਸ ਹਵੇਲੀ ਵਿੱਚ 4 ਡਰਾਇੰਗ ਰੂਮ, 4 ਬੈੱਡਰੂਮ, 3 ਆਫਿਸ ਰੂਮ, ਇੱਕ ਬਾਹਰੀ ਵਰਾਂਡਾ ਅਤੇ ਸਹਾਇਕ ਸਟਾਫ਼ ਲਈ 10 ਫਲੈਟ ਹਨ। ਜਿਸ ਵਿੱਚ ਰਸੋਈਏ ਅਤੇ ਹੋਰ ਕਰਮਚਾਰੀਆਂ ਲਈ ਇਹ ਫਲੈਟ ਬਣਾਏ ਜਾ ਰਹੇ ਹਨ।
- ਇਸ ਸ਼ਾਨਦਾਰ ਮਹਿਲ 'ਚ ਖੇਤੀ ਵੀ ਕੀਤੀ ਜਾਂਦੀ ਹੈ, ਜਿਸ ਵਿੱਚ ਅਨਾਜ ਦੇ ਨਾਲ-ਨਾਲ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ।
- ਇਹ ਬੇਹੱਦ ਖੂਬਸੂਰਤ ਮਹਿਲ ਵਿਲੱਖਣ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਨਾਲ ਬਣਾਇਆ ਗਿਆ ਸੀ, ਜੋ ਉਸ ਸਮੇਂ ਦੀ ਪ੍ਰਸਿੱਧ ਇਮਾਰਤ ਸਮੱਗਰੀ ਸੀ।ਹੁਣ ਲੋਕ ਨਿਰਮਾਣ ਵਿਭਾਗ ਵੱਲੋਂ ਉਸਾਰੀ ਲਈ ਇੱਟਾਂ, ਸੀਮਿੰਟ ਅਤੇ ਹੋਰ ਸਮੱਗਰੀ ਭੇਜੀ ਗਈ ਹੈ।
- ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਅਧਿਕਾਰੀ ਰੋਜ਼ਾਨਾ ਆ ਕੇ ਇਸ ਘਰ ਦੀ ਜਾਂਚ ਕਰਦੇ ਹਨ ਅਤੇ ਕੰਮ ਦੀ ਨਿਗਰਾਨੀ ਕਰਦੇ ਹਨ। ਇਸ ਹਵੇਲੀ ਦੀ ਛੱਤ ਦੀ ਮਾਮੂਲੀ ਮੁਰੰਮਤ ਪੇਂਟ ਦੇ ਇੱਕ ਨਵੇਂ ਕੋਟ ਦੇ ਨਾਲ ਕੀਤੀ ਜਾਵੇਗੀ।
- ਪਰ, ਇਸ ਹਵੇਲੀ ਨੂੰ ਬਹੁਤਾ ਬਦਲਿਆ ਨਹੀਂ ਜਾ ਸਕਦਾ ਕਿਉਂਕਿ ਇਸਨੂੰ 2002-03 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਇੱਕ ਸੁਰੱਖਿਅਤ ਸਮਾਰਕ ਦਾ ਦਰਜਾ ਦਿੱਤਾ ਗਿਆ ਸੀ। ਇਸ ਦੇ ਵਿਰਾਸਤੀ ਦਰਜੇ ਕਾਰਨ ਹੋਰ ਕੁਝ ਨਹੀਂ ਬਦਲਿਆ ਜਾ ਸਕਦਾ।
- ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਸ਼ ਕਮਿਸ਼ਨਰ ਸਰ ਜੌਹਨ ਲਾਰੈਂਸ ਵੀ 1848 ਵਿੱਚ ਇਸ ਘਰ ਵਿੱਚ ਰਹਿਣ ਲਈ ਆਏ ਸਨ। ਉਸ ਸਮੇਂ ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ।
- ਪੁਲਿਸ ਮੁਲਾਜ਼ਮਾਂ ਨੇ ਕਿਹਾ ਹਵੇਲੀ ਦੀ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ ਪਰ ਇੱਥੇ ਉਨ੍ਹਾਂ ਦੀ ਡਿਊਟੀ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਫਿਲਹਾਲ ਇਸ ਮਹਿਲ ਦੀ ਸੁਰੱਖਿਆ ਲਈ 2 ਮੁਲਾਜ਼ਮ ਤਾਇਨਾਤ ਹਨ।
- ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਕਾਰਨ ਕੋਈ ਸ਼ਰਾਰਤੀ ਅਨਸਰ ਕੋਠੀ ਦੇ ਨੇੜੇ ਘੁੰਮ ਵੀ ਨਹੀਂ ਸਕਦਾ।
- ਇਸ ਮਹਿਲ ਦੇ ਬਾਹਰ ਦਾ ਨਜ਼ਾਰਾ ਦੇਖਣਯੋਗ ਹੈ। ਇਸ ਦਾ ਕਾਰਨ ਇੱਕ ਵਿਸ਼ਾਲ ਝੀਲ, ਕਈ ਬਗੀਚੇ ਅਤੇ ਪਿਛਲਾ ਗੇਟ ਜੋ ਸਥਾਨਕ ਜਲੰਧਰ ਜਿਮਖਾਨਾ ਕਲੱਬ ਨਾਲ ਜੁੜਦਾ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਇਤਿਹਾਸ ਵਾਲੇ ਘਰ ਵਿੱਚ ਰਹਿਣ ਦੇ "ਸੱਚਮੁੱਚ ਉਤਸੁਕ" ਸਨ। ਸੀਐਮਓ ਦੇ ਸੂਤਰਾਂ ਨੇ ਕਿਹਾ ਕਿ ਮਾਨ ਇੱਕ ਅਜਿਹੇ ਘਰ ਵਿੱਚ ਰਹਿਣ ਲਈ "ਸੱਚਮੁੱਚ ਇੰਤਜ਼ਾਰ" ਕਰ ਰਹੇ ਸਨ। ਜਿਸ ਵਿੱਚ ਬਹੁਤ ਸਾਰਾ ਇਤਿਹਾਸ ਹੈ। ਤੁਹਾਨੂੰ ਦਸ ਦਈਏ ਕਿ ਬ੍ਰਿਟਸ਼ ਰਾਜ ਦੇ ਅਧਿਕਾਰੀਆਂ ਨੇ ਇੱਕ ਵਾਰ ਇਸ 'ਤੇ ਕਬਜ਼ਾ ਵੀ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ “ਅਜਿਹੀਆਂ ਵਿਰਾਸਤੀ ਰਿਹਾਇਸ਼ੀ ਇਮਾਰਤਾਂ ਦੀ ਸੰਭਾਲ INTACH ਵਰਗੇ ਕੰਜ਼ਰਵੇਸ਼ਨ ਮਾਹਿਰਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਦੀ ਵਿਰਾਸਤੀ ਕੀਮਤ ਨੂੰ ਬਰਕਰਾਰ ਰੱਖਿਆ ਜਾ ਸਕੇ।
ਮਾਨ ਕਰ ਰਹੇ ਵਾਅਦਾ ਪੂਰਾ: ਤੁਹਾਨੂੰ ਦਸ ਦਈਏ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮਹੀਨੇ ਚੋਂ ਕੁੱਝ ਦਿਨ ਇੱਥੇ ਵੀ ਰਿਹਾ ਕਰਨਗੇ ਤਾਂ ਜੋ ਜਲੰਧਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕੀਤਾ ਜਾ ਸਕੇ। ਪਹਿਲਾਂ ਮੁੱਖ ਮੰਤਰੀ ਮਾਨ ਜਲੰਧਰ 'ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ। ਹੁਣ ਇੰਤਰਾਜ਼ ਉਸ ਦਿਨ ਦਾ ਹੈ ਜਦੋਂ ਮੁੱਖ ਮੰਤਰੀ ਮਾਨ ਇਸ ਆਲੀਸ਼ਾਨ ਮਹਿਲ 'ਚ ਪ੍ਰਵੇਸ਼ ਕਰਨਗੇ। ਇਸ ਦੇ ਨਾਲ ਹੀ ਇਹ ਵੀ ਦੇਖਣਾ ਬਹੁਤ ਅਹਿਮ ਰਹੇਗਾ ਕਿ ਇਸ ਬੇਹੱਦ ਖੂਬਸੂਰਤੀ ਮਹਿਲ 'ਚ ਮੁੱਖ ਮੰਤਰੀ ਮਾਨ ਕਿਹੜੇ ਸ਼ਾਹੀ ਅੰਦਾਜ਼ ਨਾਲ ਐਂਟਰੀ ਕਰਨਗੇ।
- ਸੀਐਮ ਮਾਨ ਦੇ ਨਵੇਂ ਘਰ ਨੂੰ ਲੈ ਕੇ ਸਿਆਸੀ ਭੂਚਾਲ, ਹੁਣ ਜੰਗ 'ਚ ਕੁੱਦੇ ਪ੍ਰਤਾਪ ਬਾਜਵਾ, ਕਹਿ ਦਿੱਤੀ ਇਹ ਵੱਡੀ ਗੱਲ - partap bajwa on new CM Mann house
- ਹੁਣ ਕੰਗਨਾ ਕਰਕੇ ਪੈ ਗਿਆ ਤਕੜਾ ਪੰਗਾ, ਸਿੱਖ ਜਥੇਬੰਦੀਆਂ ਨੇ ਸਿਨੇਮਾ ਮਾਲਕਾਂ ਨੂੰ ਦੇ ਦਿੱਤੀ ਵੱਡੀ ਚੇਤਾਵਨੀ, ਸੁਣੋ ਤਾਂ ਜਰਾ ਕੀ ਕਿਹਾ... - kangana film controversy
- ਹੁਣ ਤਿੰਨ ਬੱਚੇ ਪੈਦਾ ਕਰਨ ਵਾਲਿਆਂ ਨੂੰ ਮਿਲਣਗੇ ਪੈਸੇ, ਹੋਇਆ ਨਵੀਂ ਯੋਜਨਾ ਦਾ ਐਲਾਨ, ਪੜ੍ਹੋ ਪੂਰੀ ਖਬਰ - Maheshwari Samaj Announcement