ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਤੇ ਪੰਜਾਬੀਆਂ ਕਰਕੇ ਹੀ ਆਇਆ ਹੈ ਕਿਉਂਕਿ ਪੰਜਾਬੀਆਂ ਨੇ ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਜਾ ਕੇ ਗਣਤੰਤਰ ਦਿਵਸ ਆਇਆ। ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦੇ ਹਾਂ।
ਪੰਜਾਬ ਕਾਰਨ ਹੀ ਆਇਆ ਰਿਪਬਲਿਕ ਡੇ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ ਹੋਵੇ ਜਾਂ ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਵਿੱਚੋਂ ਚੱਲੀਆਂ ਹਨ। ਇਸੇ ਲਈ ਇਹ ਪੰਜਾਬ ਲਈ ਖਾਸ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਨੂੰ ਪੰਜਾਬ ਦੀਆਂ ਝਾਂਕੀਆਂ ਹਟਾ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕੇਂਦਰ ਵਲੋਂ ਰੱਦ ਕੀਤੀਆਂ ਝਾਕੀਆਂ ਦਿਖਾਉਂਦਿਆਂ ਕਿਹਾ ਕਿ ਇਹ ਝਾਕੀਆਂ ਹਨ ਜੋ ਭੇਜੀਆਂ ਗਈਆਂ ਸਨ, ਦੱਸੋ ਇਸ 'ਚ ਕੀ ਗਲਤ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੱਢ ਕੇ ਆਜ਼ਾਦੀ ਦਿਵਸ ਕਿਵੇਂ ਮਨਾ ਲਓਗੇ। ਸਾਡੇ ਸ਼ਹੀਦਾਂ ਦੀ ਸ਼ਹਾਦਤ ਘੱਟ ਨਹੀਂ ਹੋਣੀ। ਜੇ ਅਸੀਂ ਇਹ ਝਾਂਕੀਆਂ ਲਗਾਉਂਦੇ ਤਾਂ ਸਾਡੀ ਇੱਜ਼ਤ ਘੱਟ ਨਹੀਂ ਹੋਣੀ ਸੀ, ਸਗੋਂ ਤੁਹਾਡੀ ਇੱਜ਼ਤ ਵੱਧ ਜਾਣੀ ਸੀ।
-
[Live] CM @BhagwantMann during Republic Day function at PAU, Ludhiana
— Government of Punjab (@PunjabGovtIndia) January 26, 2024 " class="align-text-top noRightClick twitterSection" data="
https://t.co/YLtCr1ryHj
">[Live] CM @BhagwantMann during Republic Day function at PAU, Ludhiana
— Government of Punjab (@PunjabGovtIndia) January 26, 2024
https://t.co/YLtCr1ryHj[Live] CM @BhagwantMann during Republic Day function at PAU, Ludhiana
— Government of Punjab (@PunjabGovtIndia) January 26, 2024
https://t.co/YLtCr1ryHj
ਸੰਸਦ 'ਚ ਮੁੱਦਾ ਚੁੱਕਣ ਨਾਲ ਸ਼ਹੀਦ ਨੂੰ ਮਿਲਿਆ ਸਨਮਾਨ: ਮੈਂ ਕੱਲ੍ਹ ਖੰਨਾ ਸ਼ਹੀਦ ਦੇ ਘਰ 1 ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਸੀ। ਇਸ ਤੋਂ ਪਹਿਲਾਂ ਉਹ ਮੌੜ ਮੰਡੀ ਗਏ ਅਤੇ ਉੱਥੇ ਕੋਈ ਸਲਾਮੀ ਨਹੀਂ ਦਿੱਤੀ। ਉਹ ਕਹਿ ਰਹੇ ਸਨ ਕਿ ਫੌਜ ਦੇ ਜਵਾਨ ਅਗਨੀਵੀਰ ਨੂੰ ਸਲਾਮੀ ਨਹੀਂ ਦਿੰਦੇ। ਜਿਸ ਲਈ ਉਨ੍ਹਾਂ ਕੇਂਦਰ ਨੂੰ ਪੱਤਰ ਲਿਖਿਆ ਤੇ ਸੰਸਦ 'ਚ ਮੁੱਦਾ ਉਠਾਇਆ। ਇਸ ਉਪਰੰਤ ਖੰਨਾ ਦੇ ਸ਼ਹੀਦ ਨੂੰ ਸਨਮਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਛਾਤੀ 'ਤੇ ਗੋਲੀ ਖਾਣ ਵਾਲੇ ਨੂੰ ਉਹ 11 ਗੋਲੀਆਂ ਦੀ ਸਲਾਮੀ ਨਹੀਂ ਦੇ ਸਕਦੇ।
ਲੱਖਾਂ ਲੋਕਾਂ ਨੇ ਮੁਹੱਲਾ ਕਲੀਨਿਕ ਤੋਂ ਲਈ ਦਵਾਈ: ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ। 97 ਲੱਖ ਲੋਕ ਮੁਹੱਲਾ ਕਲੀਨਿਕ ਤੋਂ ਦਵਾਈਆਂ ਲੈ ਕੇ ਘਰ ਚਲੇ ਗਏ ਹਨ। ਸਕੂਲ ਬਣ ਰਹੇ ਹਨ, ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ। ਸਫਲਤਾ ਮਿਲ ਰਹੀ ਹੈ। ਅਸੀਂ ਇਸਨੂੰ ਪੰਜਾਬ ਵਿੱਚ ਲਾਗੂ ਕੀਤਾ ਹੈ। ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ। ਮੈਂ ਇਹ ਨਹੀਂ ਕਹਿੰਦਾ ਕਿ ਇਹ ਖਤਮ ਹੋ ਗਿਆ ਹੈ, ਪਰ ਇਹ ਘੱਟ ਗਿਆ ਹੈ। ਲੁਧਿਆਣਾ ਉਦਯੋਗ ਦਾ ਧੁਰਾ ਹੈ।
ਕਰੋੜਾਂ ਦਾ ਸੂਬੇ 'ਚ ਹੋਇਆ ਨਿਵੇਸ਼: ਪੰਜਾਬ ਵਿੱਚ ਨੀਤੀਆਂ ਆਸਾਨ ਬਣਾਈਆਂ। ਪੰਜਾਬ ਵਿੱਚ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ 2.98 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰੋਡ ਸੇਫਟੀ ਫੋਰਸ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। ਸੜਕ ਹਾਦਸਿਆਂ ਵਿੱਚ ਪਰਿਵਾਰ ਆਪਣੀ ਜਾਨ ਗੁਆ ਬੈਠਦੇ ਹਨ। ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਮੌਤ ਹੋ ਗਈ। ਜੇਕਰ ਅਸੀਂ ਅੱਧੇ ਵੀ ਕਾਮਯਾਬ ਹੋ ਗਏ ਤਾਂ 3000 ਪੰਜਾਬੀਆਂ ਦੀ ਜਾਨ ਬਚਾ ਲਵਾਂਗੇ।
ਮੁੱਖ ਮੰਤਰੀ ਮਾਨ ਦੇ ਘਰ ਆਵੇਗਾ ਨੰਨਾ ਮਹਿਮਾਨ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਸਮਾਜਿਕ ਅਤੇ ਨਿੱਜੀ ਖੁਸ਼ੀ ਸਾਂਝੀ ਕਰਨਗੇ। ਮਾਰਚ ਵਿੱਚ ਖੁਸ਼ੀ ਮੇਰੇ ਘਰ ਆਉਣ ਵਾਲੀ ਹੈ। ਪਤਨੀ 7ਵੇਂ ਮਹੀਨੇ ਦੀ ਗਰਭਵਤੀ ਹੈ। ਮੈਂ ਖੁਦ ਦੱਸਦਾ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਮੁੰਡਾ ਹੈ ਜਾਂ ਕੁੜੀ। ਜੋ ਵੀ ਆਵੇ ਤੰਦਰੁਸਤ ਆਵੇ, ਬਸ ਇਹੀ ਅਰਦਾਸ ਹੈ। ਹਰ ਕੋਈ ਇਹ ਅਰਦਾਸ ਕਰਿਆ ਕਰੋ।
ਨੌਕਰੀ ਲੈਣ ਵਾਲੇ ਨੀ ਦੇਣ ਵਾਲੇ ਬਣੋ: ਸਾਡਾ ਸੂਬਾ ਨੰਬਰ 1 ਸੀ, ਉਹੀ ਰਹੇਗਾ ਕਿਉਂਕਿ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਮੈਨੂੰ ਅਗਲੀਆਂ ਚੋਣਾਂ ਦੀ ਚਿੰਤਾ ਨਹੀਂ, ਮੈਨੂੰ ਅਗਲੀ ਪੀੜ੍ਹੀ ਦੀ ਚਿੰਤਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਨੌਕਰੀ ਭਾਲਣ ਵਾਲਾ ਨਾ ਹੋਵੇ, ਸਗੋਂ ਨੌਕਰੀ ਦੇਣ ਵਾਲਾ ਹੋਵੇ। ਫੈਕਟਰੀਆਂ ਖੋਲ੍ਹੋ,ਸਟਾਰਟ ਅੱਪ ਕਰੋ, ਮੈਂ ਤੁਹਾਡੇ ਨਾਲ ਹਾਂ। ਜਦੋਂ ਲੋਕ ਖੁਸ਼ ਹੁੰਦੇ ਹਨ ਤਾਂ ਸਭ ਕੁਝ ਠੀਕ ਹੁੰਦਾ ਹੈ। ਉਨ੍ਹਾਂ ਨੇ ਜਾਣ ਬੁੱਝ ਕੇ ਸਾਰਿਆਂ ਨੂੰ ਗਰੀਬ ਰੱਖਿਆ ਹੈ, ਜਿਸ ਕਰਕੇ ਹਰ ਕੋਈ ਆਪਣੇ ਘਰਾਂ ਅੱਗੇ ਹੱਥ ਜੋੜ ਕੇ ਖੜ੍ਹਾ ਹੈ। ਪੰਜਾਬੀਆਂ ਦੇ ਹੱਥ ਨਹੀਂ ਬੰਨ੍ਹਦੇ, ਹਮੇਸ਼ਾ ਉੱਚੇ ਰੱਖਦੇ ਹਨ। ਸ਼ਹੀਦ ਭਗਤ ਸਿੰਘ ਦਾ ਹੱਥ ਹਮੇਸ਼ਾ ਬੁਲੰਦ ਰਹੇ।
ਧਰਮ ਤੇ ਜਾਤ ਦੀ ਨਹੀਂ ਕੰਮ ਦੀ ਰਾਜਨੀਤੀ ਕੀਤੀ: ਰਾਮ ਮੰਦਰ ਬਣਿਆ ਹੈ, ਸਭ ਨੂੰ ਜਾਣਾ ਚਾਹੀਦਾ ਹੈ। ਸਾਡੀ ਲੋਹੜੀ, ਵਿਸਾਖੀ, ਦੀਵਾਲੀ ਸਾਂਝੀ ਹੈ। ਰਮਜ਼ਾਨ ਨੂੰ ਮੁਸਲਮਾਨਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਲਿਖੋ, RAM ਪਹਿਲੇ ਤਿੰਨ ਅੱਖਰਾਂ ਵਿੱਚ ਹੈ। ਦੀਵਾਲੀ ਹਿੰਦੂਆਂ ਦਾ ਤਿਓਹਾਰ ਕਿਹਾ ਜਾਂਦਾ ਹੈ ਅਤੇ ਆਖਰੀ ਤਿੰਨ ਅੱਖਰ ALI ਮੁਸਲਮਾਨ ਗੁਰੂਆਂ ਦੇ ਨਾਮ ਹਨ। ਕੋਈ ਵੀ ਸਾਨੂੰ ਇੱਕ ਦੂਜੇ ਤੋਂ ਵੱਖ ਨਹੀਂ ਕਰ ਸਕਦਾ। ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾਓ। ਰੇਲ ਗੱਡੀਆਂ ਦੀ ਸਮੱਸਿਆ ਹੱਲ ਹੋ ਗਈ ਹੈ। ਸਾਰੇ ਜਾ ਕੇ ਆਓ। ਅਸੀਂ ਕੰਮ ਦੀ ਰਾਜਨੀਤੀ ਕਰਨੀ ਹੈ, ਧਰਮ ਅਤੇ ਜਾਤ ਦੀ ਰਾਜਨੀਤੀ ਨਹੀਂ।
ਪੰਨੂ ਤੋਂ ਮਿਲ ਚੁੱਕੀ ਹੈ ਧਮਕੀ: ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ 1500 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ ਦੀਆਂ ਸੜਕਾਂ ’ਤੇ ਤਾਇਨਾਤ ਰਹਿਣਗੇ। SJF ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਮਾਨ ਨੂੰ ਧਮਕੀ ਦਿੱਤੀ ਹੈ, ਜਿਸ ਕਾਰਨ ਸਮਾਗਮ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਕਾਨੂੰਨ ਵਿਵਸਥਾ ਦੇ ਪੁਖ਼ਤਾ ਪ੍ਰਬੰਧ: ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਫਲੈਗ ਮਾਰਚ ਕੱਢੇ ਗਏ। ਪੁਲਿਸ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ 'ਤੇ ਹੋਟਲਾਂ ਅਤੇ ਗੈਸਟ ਹਾਊਸਾਂ ਦੀ ਲਗਾਤਾਰ ਚੈਕਿੰਗ ਕੀਤੀ ਗਈ। ਗ੍ਰਾਹਕ ਦਾ ਸ਼ਨਾਖਤੀ ਕਾਰਡ ਨਾ ਲੈਣ ਦੇ ਦੋਸ਼ 'ਚ ਕੱਲ੍ਹ ਦੋ ਹੋਟਲ ਚਾਲਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸ਼ਹਿਰ ਵਿੱਚ ਕੁੱਲ 20 ਤੋਂ 25 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਅਧਿਕਾਰੀ ਸੇਫ਼ ਸਿਟੀ ਕੈਮਰਿਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਪੀਏਯੂ ਵਿੱਚ ਸਮਾਗਮ ਵਾਲੀ ਥਾਂ ’ਤੇ 50 ਤੋਂ ਵੱਧ ਸੀਸੀਟੀਵੀ ਕੈਮਰੇ ਲਾਏ ਗਏ ਹਨ। ਡਾਗ ਸਕੁਐਡ ਲਗਾਤਾਰ ਚੈਕਿੰਗ ਕਰ ਰਹੇ ਹਨ।