ਬਰਨਾਲਾ : ਬਰਨਾਲਾ ਵਿਖੇ ਵਪਾਰੀਆਂ ਅਤੇ ਕਿਸਾਨ ਯੂਨੀਅਨ ਦਰਮਿਆਨ ਕਸਮਕਸ਼ ਜਾਰੀ ਹੈ। ਪਿਛਲੇ ਦੋ ਦਿਨਾਂ ਤੋਂ ਦੋਵੇਂ ਧਿਰਾਂ ਵਿਚਾਲੇ ਲਗਾਤਾਰ ਵਿਵਾਦ ਚੱਲਦਾ ਆ ਰਿਹਾ ਹੈ। ਜਿਸਦੇ ਚੱਲਦਿਆਂ ਵਪਾਰੀਆਂ ਵਲੋਂ ਬੀਤੇ ਕੱਲ੍ਹ ਬਰਨਾਲਾ ਸ਼ਹਿਰ ਨੂੰ ਮੁਕੰਮਲ ਬੰਦ ਕਰਕੇ ਕਿਸਾਨ ਯੂਨੀਅਨ, ਪ੍ਰਸ਼ਾਸ਼ਨ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਕਿਸਾਨ ਯੂਨੀਅਨ ਨੇ ਵੀ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਿਲ੍ਹਾ ਪ੍ਰਸ਼ਾਸ਼ਨ ਇਸ ਮਾਮਲੇ ਨੂੰ ਸ਼ਾਂਤਮਈ ਤਰੀਕੇ ਹੱਲ ਕਰਵਾਉਣ ਲਈ ਜੱਦੋਜ਼ਹਿਦ ਕਰ ਰਿਹਾ ਹੈ। ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਇੱਕ ਦੋ ਦਿਨ ਵਿੱਚ ਮਾਮਲੇ ਦੇ ਹੱਲ ਦਾ ਦਾਅਵਾ ਕਰ ਰਿਹਾ ਹੈ।
ਇਸ ਸਬੰਧੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਣਗੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਮਝਾ ਕੇ ਸ਼ਹਿਰ ਵਿੱਚ ਵਪਾਰੀ ਦੀ ਦੁਕਾਨ ਅੱਗੇ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਹੈ। ਉਥੇ ਵਪਾਰੀਆਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਜਦਕਿ ਦੋਵੇਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।
- ਚੋਣਾਂ ਦੇ ਮੱਦੇਨਜ਼ਰ ਹੁਣ ਡੇਰਾ ਬਿਆਸ ਵਿਖੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਣੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਲਗਵਾਈ ਹਾਜ਼ਰੀ - Hans Raj Hans met Gurinder Dhillon
- ਅਰਵਿੰਦ ਕੇਜਰੀਵਾਲ ਦਾ ਦੋ ਦਿਨਾਂ ਪੰਜਾਬ ਦੌਰਾ; ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਫਿਰ ਕੱਢਣਗੇ ਰੋਡ ਸ਼ੋਅ - Lok Sabha Election 2024
- ਪਿੰਡਾਂ 'ਚ ਕਿਹੜੇ ਮੁੱਦੇ ਭਾਰੂ; ਕਿਹੜੀ ਸਰਕਾਰ ਵੇਲ੍ਹੇ ਕਿੰਨੇ ਹੋਏ ਕੰਮ ਤੇ ਕਿਸ ਨੇ ਲਾਏ ਲਾਰੇ, ਸੁਣੋਂ ਲੋਕਾਂ ਦੀ ਜ਼ੁਬਾਨੀ - Lok Sabha Election 2024
ਬਾਂਸਲ ਇਮੀਗ੍ਰੇਸ਼ਨ ਕੰਪਨੀ ਵੱਲੋਂ ਮੁੰਡੇ ਨੂੰ ਭੇਜਿਆ ਗਿਆ ਸੀ ਬਾਹਰ : ਜਿਕਰਯੋਗ ਹੈ ਕਿ ਪਿੰਡ ਸ਼ਹਿਣਾ ਦੇ ਇੱਕ ਨੌਜਵਾਨ ਨੂੰ ਬਰਨਾਲਾ ਦੇ ਬਾਂਸਲ ਇਮੀਗ੍ਰੇਸ਼ਨ ਕੰਪਨੀ ਵਲੋਂ ਵਰਕ ਪਰਮਟ ਉਪਰ ਇੰਗਲੈਂਡ ਭੇਜਿਆ ਗਿਆ ਸੀ। ਪਰ ਨੌਜਵਾਨ ਦੇ ਪਰਿਵਾਰ ਨੇ ਇਮੀਗੇਸ਼ਨ ਏਜੰਟ ਉਪਰ ਦੋਸ਼ ਲਗਾਇਆ ਕਿ ਉਹਨਾਂ ਤੋਂ ਲੱਖਾਂ ਰੁਪਏ ਲੈ ਕੇ ਨੌਜਵਾਨ ਨੂੰ ਯੂਕੇ ਵਿੱਚ ਕੋਈ ਕੰਮ ਨਹੀਂ ਦਵਾਇਆ ਗਿਆ। ਜਿਸਤੋਂ ਬਾਅਦ ਨੌਜਵਾਨ ਦੇ ਪਰਿਵਾਰ ਦੇ ਹੱਕ ਵਿੱਚ ਕਿਸਾਨ ਯੂਨੀਅਨ ਡਕੌਂਦਾ ਵਲੋਂ ਸੰਘਰਸ਼ ਵਿੱਢਿਆ ਗਿਆ ਅਤੇ ਪਹਿਲਾਂ ਇਮੀਗ੍ਰੇਸ਼ਨ ਸੈਂਟਰ ਤੇ ਬਾਅਦ ਵਿੱਚ ਉਹਨਾਂ ਦੀ ਟਾਇਰਾਂ ਦੀ ਦੁਕਾਨ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਦਕਿ ਦੂਜੇ ਪਾਸੇ ਵਪਾਰੀ ਵਰਗ ਇਮੀਗੇਸ਼ਨ ਏਜੰਟ ਦੀ ਹਮਾਇਤ ਉਪਰ ਆ ਗਿਆ। ਦੋਵੇਂ ਧਿਰਾਂ ਵਲੋਂ ਇੱਕ ਦੂਜੇ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦੋ ਦਿਨ ਪਹਿਲਾਂ ਦੋਵਾਂ ਧਿਰਾਂ ਦੀ ਆਪਸ ਵਿੱਚ ਝੜਪ ਵੀ ਹੋਈ। ਬੁੱਧਵਾਰ ਨੂੰ ਵਪਾਰੀਆਂ ਨੇ ਇਸੇ ਦੇ ਰੋਸ ਵਿੱਚ ਬਰਨਾਲਾ ਸ਼ਹਿਰ ਬੰਦ ਰੱਖਿਆ ਸੀ।