ਬਠਿੰਡਾ: ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸਨ ਤਾਂ ਉਹਨਾਂ ਵੱਲੋਂ ਅਕਸਰ ਪੰਜਾਬ ਦੇ ਸਿਆਸੀ ਆਗੂਆਂ 'ਤੇ ਸਿਕਿਉਰਟੀ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਤੰਜ ਕਸੇ ਜਾਂਦੇ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਸਿਕਿਊਰਟੀ ਕਲਚਰ ਨੂੰ ਲਗਾਮ ਲਾਉਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਇੰਨੀ ਦਿਨੀਂ ਵਿਰੋਧੀਆਂ ਦੇ ਸਿਆਸੀ ਨਿਸ਼ਾਨੇ 'ਤੇ ਹਨ, ਜਿਸ ਦਾ ਵੱਡਾ ਕਾਰਨ ਪਿਛਲੇ ਦਿਨੀ ਭਗਵੰਤ ਮਾਨ ਵੱਲੋਂ 15 ਅਗਸਤ ਦੇ ਦਿਹਾੜੇ ਮੌਕੇ ਬੁਲਟ ਪਰੂਫ ਸ਼ੀਸ਼ਾ ਲਾ ਕੇ ਦਿੱਤੇ ਗਏ ਭਾਸ਼ਣ ਨੂੰ ਮੰਨਿਆ ਜਾ ਰਿਹਾ ਹੈ।
ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਦੇ ਚਲਦਿਆਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਤੈਨਾਤ ਸਕਿਉਰਟੀ ਨੂੰ ਲੈ ਕੇ ਸਵਾਲ ਖੜੇ ਕਰਦੇ ਹੋਏ ਵਿਰੋਧੀਆਂ ਨੇ ਕਿਹਾ ਹੈ ਕਿ ਆਖਿਰ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਇੰਨੀ ਖਰਾਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਲਟ ਪਰੂਫ਼ ਸ਼ੀਸ਼ਾ ਲਗਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ।
ਭਗਵੰਤ ਮਾਨ ਨੂੰ ਅਜਿਹਾ ਕੀ ਡਰ ਸਤਾ ਰਿਹਾ ਹੈ!: ਭਗਵੰਤ ਮਾਨ ਦੇ ਨਜ਼ਦੀਕੀ ਸਾਥੀ ਰਹੇ ਅਤੇ ਅੱਜ ਕੱਲ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤੰਜ ਕਸਦੇ ਹੋਏ ਕਿਹਾ ਕਿ ਕੀ ਭਗਵੰਤ ਮਾਨ ਆਪਣੇ ਆਪ ਨੂੰ ਐਨਾ ਅਸੁਰੱਖਿਅਤ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 15 ਅਗਸਤ ਅਜਿਹੇ ਸ਼ੁਭ ਦਿਹਾੜੇ ਮੌਕੇ ਭਾਸ਼ਣ ਦੇਣਾ ਪੈ ਰਿਹਾ ਹੈ। ਹੁਣ ਤੱਕ ਸਿਕਿਊਰਟੀ ਨੂੰ ਲੈ ਕੇ ਵਿਰੋਧੀਆਂ ਨੂੰ ਘੇਰਨ ਵਾਲੇ ਭਗਵੰਤ ਮਾਨ ਨੂੰ ਅਜਿਹਾ ਕੀ ਡਰ ਸਤਾ ਰਿਹਾ ਹੈ ਕਿ ਉਹ ਬੁਲਟ ਪਰੂਫ ਸ਼ੀਸ਼ੇ ਦੇ ਅੰਦਰ ਖੜ ਕੇ ਭਾਸ਼ਣ ਦੇ ਰਹੇ ਹਨ।
ਪਰਿਵਾਰ ਅੱਜ ਖੁਦ ਸੁਰੱਖਿਆ ਦਾ ਵੱਡਾ ਲਾਮ ਲਸ਼ਕਰ ਲੈ ਕੇ ਚੱਲਦਾ ਹੈ: ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਆਪਣੇ ਦਿੱਲੀ ਦੇ ਅਕਾਵਾਂ ਨੂੰ ਖੁਸ਼ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ। ਕਿਸੇ ਸਮੇਂ ਵਿਰੋਧੀਆਂ 'ਤੇ ਸਿਕਿਊਰਟੀ ਨੂੰ ਲੈ ਕੇ ਸਵਾਲ ਉਠਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਅੱਜ ਖੁਦ ਸੁਰੱਖਿਆ ਦਾ ਵੱਡਾ ਲਾਮ ਲਸ਼ਕਰ ਲੈ ਕੇ ਚਲਦੇ ਹਨ। ਕੀ ਭਗਵੰਤ ਮਾਨ ਸੁਰੱਖਿਆ ਨੂੰ ਲੈ ਸਿਰਫ਼ ਵਿਰੋਧੀਆਂ 'ਤੇ ਹੀ ਸਵਾਲ ਉਠਾ ਸਕਦੇ ਹਨ? ਸੋ ਪੰਜਾਬ ਦੇ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ, ਇਹ ਦਿੱਲੀ ਦੀ ਇੱਕ ਹਾਕਮ ਜਮਾਤ ਨੂੰ ਖੁਸ਼ ਕਰਨ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ।
ਕੀ ਸਿਕਿਉਰਟੀ ਨੂੰ ਲੈ ਕੇ ਵਿਰੋਧੀਆਂ ਤੇ ਹੀ ਤੰਜ ਕਦੇ ਜਾਂਦੇ ਹਨ?: ਕਿਸੇ ਸਮੇਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਸਬੰਧੀ ਟਿੱਪਣੀ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਠਿੰਡਾ ਤੋਂ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਸਵਾਲ ਕੀਤਾ ਕੀ ਸਿਕਿਉਰਟੀ ਨੂੰ ਲੈ ਕੇ ਵਿਰੋਧੀਆਂ ਤੇ ਹੀ ਤੰਜ ਕਸੇ ਜਾਂਦੇ ਹਨ। ਇਹ ਕਾਨੂੰਨ ਆਮ ਆਦਮੀ ਪਾਰਟੀ 'ਤੇ ਲਾਗੂ ਨਹੀਂ ਹੁੰਦਾ? ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ 70-75 ਸਾਲਾਂ ਵਿੱਚ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਬੁੱਲਟ ਪਰੂਫ ਸ਼ੀਸ਼ਾ ਲਗਾ ਕੇ ਭਾਸ਼ਣ ਦਿੱਤਾ ਹੋਵੇ। ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਦਾ ਇਸ਼ਤਿਹਾਰਾਂ 'ਤੇ ਜ਼ੋਰ ਲੱਗਿਆ ਹੋਇਆ ਹੈ ਕਿ ਇਸ਼ਤਿਆਰਾਂ ਰਾਹੀਂ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਠੀਕ ਹੋ ਜਾਵੇਗੀ? ਸੋ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਵਿਗੜ ਰਹੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਅਤੇ ਵਿਰੋਧੀਆਂ 'ਤੇ ਤੰਜ ਕਸਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।
Dear @BhagwantMann how about opening a “Murghi-Khana”(Poultry Farm) as suggested by you for leaders who need too much security in politics? Happy Independence Day! @INCPunjab @INCIndia pic.twitter.com/RpdnfBHk2u
— Sukhpal Singh Khaira (@SukhpalKhaira) August 15, 2024
ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਥਨੀ ਵਿੱਚ ਵੱਡਾ ਅੰਤਰ ਹੈ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਥਨੀ ਵਿੱਚ ਵੱਡਾ ਅੰਤਰ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿਕਿਊਰਟੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਸਭ ਤੋਂ ਵੱਡਾ ਸੁਰੱਖਿਆ ਘੇਰਾ ਲੈ ਕੇ ਚੱਲਦੀ ਹੈ। ਢਾਈ ਸਾਲ ਦੇ ਕਾਰਜ ਕਾਲ ਦੌਰਾਨ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜੀ ਹੈ। ਜਿਸ ਦਾ ਪ੍ਰਤੱਖ ਲੋਕਾਂ ਨੂੰ 15 ਅਗਸਤ ਸਮੇਂ ਵੇਖਣ ਨੂੰ ਮਿਲਿਆ ਹੈ ਜਦੋਂ ਇੱਕ ਮੁੱਖ ਮੰਤਰੀ ਨੂੰ ਬੁਲੇਟ ਪਰੂਫ ਸ਼ੀਸ਼ਾ ਲਗਾ ਕੇ ਭਾਸ਼ਣ ਦੇਣਾ ਪਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿਗੜਦੇ ਹਾਲਾਤਾਂ ਅਤੇ ਵੱਧ ਰਹੀ ਬੇਰੁਜ਼ਗਾਰੀ ਲਈ ਆਮ ਆਦਮੀ ਪਾਰਟੀ ਸਿੱਧੇ ਤੌਰ 'ਤੇ ਜਿੰਮੇਵਾਰ ਹੈ। ਯੂ ਟਰਨ ਲੈਣ ਵਿੱਚ ਮਾਹਿਰ ਆਮ ਆਦਮੀ ਪਾਰਟੀ ਹੁਣ ਬੁਲੇਟ ਪਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇਣ ਵਾਲੇ ਮਾਮਲੇ 'ਤੇ ਚੁੱਪੀ ਧਾਰੀ ਬੈਠੀ ਹੈ।
- ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ ਗਰਮਾਇਆ, ਵੱਖ-ਵੱਖ ਸਿੱਖ ਆਗੂਆਂ ਅਤੇ ਪਿੰਡ ਵਾਸੀਆਂ ਦੇ ਆਏ ਵੱਡੇ ਬਿਆਨ - Nishan Sahib controversy video
- ਬੁੱਢੇ ਨਾਲੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਰਤ ਸਕਦੀ ਹੈ ਸਖ਼ਤਾਈ, ਐਕਸ਼ਨ ਲੈਣ ਦੀ ਤਿਆਰੀ ਜਾਰੀ - NGT used strictness
- ਪੰਜਾਬ ਮੰਡੀ ਬੋਰਡ ਅਤੇ PSPCL ਵੱਲੋਂ ਵਾਤਾਵਰਣ ਸੁਧਾਰ ਲਈ ਪਾਇਆ ਜਾ ਰਿਹਾ ਯੋਗਦਾਨ, ਮੰਤਰੀ ਹਰਭਜਨ ਈਟੀਓ ਨੇ ਉਦਮਾਂ ਦੀ ਕੀਤੀ ਸ਼ਲਾਘਾ - Environmental protection
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲ ਰਹੀਆਂ ਹਨ ਲਗਾਤਾਰ ਧਮਕੀਆਂ: ਸੁਰੱਖਿਆ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਝੰਡੇ ਦੀ ਰਸਮ 15 ਅਗਸਤ ਮੌਕੇ ਨਾ ਅਦਾ ਕਰਨ ਅਤੇ ਸਮਾਗਮ ਵਿੱਚ ਨਾ ਸ਼ਾਮਿਲ ਹੋਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ 15 ਅਗਸਤ ਦੇ ਦਿਹਾੜੇ ਤੋਂ 15 ਦਿਨ ਪਹਿਲਾਂ ਅੱਤਵਾਦੀ ਪੰਨੂ ਵੱਲੋਂ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।