ਬਰਨਾਲਾ: ਬਰਨਾਲਾ ਦੇ ਦੋ ਪਿੰਡਾਂ ਵਿਖੇ ਚੋਰ ਗਰੋਹ ਵੱਲੋਂ 25 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਅਤੇ ਤੇਲ ਚੋਰੀ ਕਰਕੇ ਲੈ ਜਾਣ ਨਾਲ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਹਮੀਦੀ ਅਤੇ ਠੁੱਲ੍ਹੀਵਾਲ ਵਿਖੇ ਵਾਪਰੀ ਹੈ।
ਇਸ ਸਬੰਧੀ ਕਿਸਾਨ ਯਾਦਵਿੰਦਰ ਸਿੰਘ ਲਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਸਰ ਸਾਹਿਬ ਰੋਡ ਠੁੱਲੀਵਾਲ ਦੇ ਨਾਲ ਲਗਦੀਆਂ ਮੋਟਰਾਂ ਤੋਂ ਕਿਸਾਨ ਬਾਬਾ ਜਸਵੀਰ ਸਿੰਘ ਖਾਲਸਾ ਦੀਆਂ ਤਿੰਨ ਮੋਟਰਾਂ ਤੋਂ 150 ਸੌ ਫੁੱਟ, ਇੰਦਰਜੀਤ ਸਿੰਘ ਦੀਆਂ 2 ਮੋਟਰਾਂ ਤੋ 80 ਫੁੱਟ, ਸੁਖਦੇਵ ਸਿੰਘ ਦੀ ਮੋਟਰ ਤੋਂ 50 ਫੁੱਟ, ਹਰਪ੍ਰੀਤ ਸਿੰਘ ਦੇ ਖੇਤ ਤੋਂ 30 ਫੁੱਟ, ਪਰਮਜੀਤ ਸਿੰਘ ਦੀ ਮੋਟਰ ਤੋਂ 40 ਫੁੱਟ, ਜੱਗਾ ਸਿੰਘ ਦੀਆਂ 2 ਮੋਟਰਾਂ ਤੋਂ 80 , ਜਗਤਾਰ ਸਿੰਘ ਦੀ ਮੋਟਰ ਤੋਂ 40 ਫੁੱਟ, ਹਰਜਿੰਦਰ ਸਿੰਘ ਸੋਹੀ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਜਗਤਾਰ ਸਿੰਘ 30 ਫੁੱਟ, ਕਰਨੈਲ ਸਿੰਘ 30 ਫੁੱਟ, ਪਰਮਜੀਤ ਸਿੰਘ ਠੁੱਲੀਵਾਲ ਤੋਂ 50 ਫੁੱਟ, ਹਮੀਦੀ ਰੋਡ ਠੁੱਲ੍ਹੀਵਾਲ ਤੋਂ ਮੇਜਰ ਸਿੰਘ ਦੁੱਗ ਦੀ ਮੋਟਰ ਤੋਂ 40 ਫੁੱਟ, ਗੁਰਦੇਵ ਸਿੰਘ ਦੁੱਗ ਦੀ ਮੋਟਰ ਤੋਂ 20 ਫੁੱਟ, ਗੁਰਦੀਪ ਸਿੰਘ 20 ਫੁੱਟ, ਨਛੱਤਰ ਸਿੰਘ ਦੀ ਮੋਟਰ ਤੋਂ 40 ਫੁੱਟ, ਅਮਰ ਸਿੰਘ ਮਾਗਟ 20 ਫੁੱਟ, ਕਿਸਨ ਸਿੰਘ ਮਾਗਟ 50 ਫੁੱਟ, ਬਲਜੀਤ ਸਿੰਘ 30 ਫੁੱਟ, ਹਮੀਰ ਸਿੰਘ ਮਾਗਟ ਦੇ 30 ਫੁੱਟ, ਸੁਖਦੇਵ ਸਿੰਘ ਮਾਗਟ 30 ਫੁੱਟ, ਹਰਜਿੰਦਰ ਸਿੰਘ 50 ਫੁੱਟ ਕੇਬਲ ਤਾਰ ਚੋਰਾਂ ਨੇ ਚੋਰੀ ਕੀਤੀ ਹੈ।
ਇਸੇ ਤਰ੍ਹਾਂ ਪਿੰਡ ਹਮੀਦੀ ਵਿਖੇ ਮਹਿੰਦਰ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਨਾਇਬ ਸਿੰਘ ਦੇ 60 ਫੁੱਟ, ਰਣਜੀਤ ਸਿੰਘ 30 ਫੁੱਟ, ਜਰਨੈਲ ਸਿੰਘ 40 ਫੁੱਟ, ਪਿਆਰੇ ਲਾਲ ਦੇ 60 ਫੁੱਟ, ਸਤਨਾਮ ਸਿੰਘ ਬਾਜਵਾ ਦੀ 70, ਜਗਤਾਰ ਸਿੰਘ ਬਾਜਵਾ 40 ਫੁੱਟ, ਚਰਨਜੀਤ ਸਿੰਘ ਬਾਜਵਾ 20 ਫੁੱਟ, ਜਗਦੇਵ ਸਿੰਘ ਰਾਣੂ 20 ਫੁੱਟ, ਬਲਜੀਤ ਸਿੰਘ 150 ਫੁੱਟ, ਨਿਰਮਲ ਸਿੰਘ 40 ਫੁੱਟ, ਹੀਰਾ ਸਿੰਘ ਵਜੀਦਕੇ 40 ਫੁੱਟ, ਪਾਲ ਸਿੰਘ ਧਾਲੀਵਾਲ ਦੇ 50 ਫੁੱਟ, ਮਨਦੀਪ ਸਿੰਘ 40 ਫੁੱਟ, ਜਸਵੀਰ ਸਿੰਘ 20 ਫੁੱਟ, ਰਣਜੀਤ ਸਿੰਘ ਰਾਣੂ 40 ਫੁੱਟ, ਦਰਸਨ ਸਿੰਘ 50 ਫੁੱਟ ਕੇਬਲ ਚੋਰੀ ਕਰਕੇ ਚੋਰ ਫਰਾਰ ਹੋ ਗਏ।
- ਪੰਜਾਬ 'ਚ ਵਧਿਆ ਘੋੜੇ ਰੱਖਣ ਦਾ ਰੁਝਾਨ, ਬਠਿੰਡਾ ਦੇ ਇਸ ਵਿਅਕਤੀ ਦਾ ਰਿਲਾਇੰਸ ਕੰਪਨੀ ਨੇ ਖਰੀਦਿਆ ਮਹਿੰਗੇ ਭਾਅ ਦਾ ਘੋੜਾ - trend keeping horses increased
- ਸੰਸਦ ਮੈਂਬਰ ਮੀਤ ਹੇਅਰ ਦੇ ਘਰ ਅੱਗੇ BKU ਉਗਰਾਹਾਂ ਵੱਲੋਂ ਧਰਨਾ, ਜਾਣੋਂ ਕਾਰਣ - Dharna in Minister Meet Hayer house
- ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦਾ ਤੰਜ, ਕਿਹਾ- ਸੀਐੱਮ ਭਗਵੰਤ ਮਾਨ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ - governor remain the chancellor
ਕਿਸਾਨਾਂ ਨੇ ਕਿਹਾ ਕਿ ਕੇਬਲ ਚੋਰ ਗਰੋਹ ਦੇ ਹੌਂਸਲੇ ਏਨੇ ਬੁਲੰਦ ਹਨ ਕਿ ਪਿੰਡ ਹਮੀਦੀ ਅਤੇ ਠੁੱਲੀਵਾਲ ਦੇ 50 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਕਰਕੇ ਲੈ ਗਏ। ਉਹਨਾਂ ਮੰਗ ਕੀਤੀ ਕਿ ਇਸ ਚੋਰ ਗਿਹੋਰ ਦੀ ਸ਼ਨਾਖਤ ਕਰਕੇ ਜਲਦ ਗ਼ਿਰਫ਼੍ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੇਬਲਾਂ ਚੋਰੀ ਕਰਨ ਦੀ ਘਟਨਾ ਸਬੰਧੀ ਜਾਣੂ ਕਰਵਾਇਆ ਗਿਆ ਹੈ। ਪਿੰਡਾਂ ਵਿੱਚ ਲੱਗੇ ਕੈਮਰਿਆ ਨੂੰ ਘੋਖ ਕੇ ਚੋਰ ਗਿਰੋਹ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।