ਮੋਗਾ: ਪੰਜਾਬ ਵਿੱਚ ਵਧੇਰੇ ਗਰਮੀ ਪੈਣ ਅਤੇ ਹਿਮਾਚਲ ਵਿੱਚ ਬਾਰਿਸ਼ ਪੈਣ ਕਾਰਨ ਸਬਜ਼ਆਂ ਦੀ ਆਮਦ ਘਟਣ ਕਾਰਨ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਹਨ। ਹਰੀਆਂ ਸਬਜ਼ੀਆਂ ਖਰੀਦਣਾ ਤਾਂ ਹੁਣ ਆਮ ਲੋਕਾਂ ਦੀ ਪਹੁੰਚ ਦੂਰ ਹੋ ਗਈਆਂ ਹਨ।
ਅੱਜ ਮੋਗਾ ਦੀ ਸਬਜ਼ੀ ਮੰਡੀ ਵਿੱਚ ਗਾਹਕਾਂ ਤੇ ਦੁਕਾਨਦਾਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਸੁੱਖਾ ਸਿੰਘ ਸਬਜ਼ੀ ਵਿਕੇਰਤਾ ਕੀਰਤਨ ਨੇ ਦੱਸਿਆ ਕਿ ਅੱਜ ਮਟਰ 50 ਰੁਪ ਕਿੱਲੋ ਵਾਲਾ ਮਟਰ ਦਿਖ ਰਿਹਾ 140 , 20 ਕਿੱਲੋ ਵਾਲਾ ਟਮਾਟਰ 60 ਰੁਪਏ , ਪੰਜ ਰੁਪਏ ਕਿੱਲੋ ਵਾਲਾ ਆਲੂ 30 ਰੁਪਏ ਕਿੱਲੋ , 30 ਰੁਪਏ ਕਿੱਲੋ ਵਾਲੀ ਹਰੀ ਮਿਰਚ 60 ਰੁਪਏ ਕਿੱਲੋ, ਅਦਰਕ 200 ਕਿੱਲੋ, 20 ਰੁਪਏ ਕਿੱਲੋ ਵਾਲਾ ਪਿਆਜ 60 ਰੁਪਏ ਕਿੱਲੋ ਵਿਕ ਰਿਹਾ ਹੈ। ਮੰਡੀ ਦੇ ਵਿੱਚ ਕਾਰਨ ਲੋਕਾਂ 'ਤੇ ਭਾਰੀ ਬੋਜ ਪੈਣ ਕਾਰਨ ਲੋਕ ਹਰੀਆਂ ਸਬਜ਼ੀਆਂ ਖਾਣ ਤੋਂ ਪਾਸਾ ਵੱਟ ਰਹੇ ਹਨ।
ਲੋਕਾਂ ਤੇ ਦੁਕਾਨਦਾਰਾਂ 'ਤੇ ਸਬਜ਼ੀ ਮਹਿੰਗੀ ਹੋਣ ਦਾ ਬੋਝ : ਇਸ ਮੌਕੇ ਤੇ ਹਰੀਆਂ ਸਬਜ਼ੀਆਂ ਦੀ ਦੁਕਾਨ ਕਰਨ ਵਾਲੇ ਸੁੱਖਾ ਸਿੰਘ ਨੇ ਦੱਸਿਆ ਕਿ ਹਿਮਾਚਲ ਬਾਰਿਸ਼ ਪੈਣ ਕਾਰਨ ਅਤੇ ਪੰਜਾਬ ਵਿੱਚ ਗਰਮੀ ਪੈਣ ਕਾਰਨ ਸਮਝਿਆ ਦੀ ਆਮਦ ਘਟਣ ਕਾਰਨ ਰੇਟਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਰੇਟ ਵਧਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ 'ਤੇ ਦੀ ਸਬਜ਼ੀ ਮਹਿੰਗੀ ਹੋਣ ਦਾ ਬੋਝ ਪਿਆ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਬਜ਼ੀ ਮਹਿੰਗੀ ਹੋਣ ਕਾਰਨ ਸਾਡੀ ਗਾਹਕੀ 'ਤੇ ਵੀ ਕਾਫੀ ਅਸਰ ਪਿਆ ਹੈ। ਜਿਸ ਗਾਹਕ ਨੇ ਕਿੱਲੋ ਸਬਜ਼ੀ ਲੈਣੀ ਹੁੰਦੀ ਹੈ, ਉਹ ਹੁਣ ਪਾਈਆ , ਅੱਧਾ ਕਿੱਲੋ ਲੈ ਕੇ ਹੀ ਜਾਂਦਾ ਹੈ।
ਅੱਧਾ-ਅੱਧਾ ਕਿੱਲੋ ਸਬਜ਼ੀਆਂ ਲੈ ਕੇ ਗੁਜ਼ਾਰਾ : ਸਬਜ਼ੀ ਖਰੀਦਦਾਰਾਂ ਦਾ ਕਹਿਣਾ ਹੈ ਕਿ ਅੱਜ ਸਬਜ਼ੀਆਂ ਦੇ ਰੇਟ ਵਧਣ ਕਾਰਨ ਉਹ ਕਿਲੋ-ਕਿਲੋ ਦੀ ਜਗ੍ਹਾ ਪਾਈਆ-ਪਾਈਆ, ਅੱਧਾ-ਅੱਧਾ ਕਿੱਲੋ ਸਬਜ਼ੀਆਂ ਲੈ ਕੇ ਗੁਜ਼ਾਰਾ ਕਰ ਰਹੇ ਹਨ। ਹਰੀ ਸਬਜ਼ੀ ਤਾਂ ਹਫ਼ਤੇ ਵਿੱਚ ਇੱਕ ਦੋ ਵਾਰ ਹੀ ਬਣਾਈ ਦੀ ਹੈ ਬਾਕੀ ਦਿਨ ਰਸੋਈ ਵਿੱਚ ਦਾਲ ਹੀ ਬਣਦੀ ਹੈ। ਸਬਜ਼ੀ ਵਿਕਰੇਤਾ ਸੁੱਖਾ ਸਿੰਘ ਨੇ ਕਿਹਾ ਕਿ ਗਾਹਕਾਂ ਦੇ ਨਾਲ-ਨਾਲ ਸਾਡੀ ਦੁਕਾਨਦਾਰੀ 'ਤੇ ਵੀ ਮਹਿੰਗੀ ਸਬਜ਼ੀ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਤੀਜੀ ਵਾਰ ਕਬਜ਼ਾ ਵਾਰੰਟ ਮੋੜੇ ਵਾਪਸ - BKU Ekta Dakonda
- ਡਿਪਟੀ ਕਮਿਸ਼ਨਰ ਦਾ ਸਕੂਲ 'ਚ ਅਚਨਚੇਤ ਦੌਰਾ, ਜ਼ਮੀਨ 'ਤੇ ਬੈਠ ਕੇ ਬੱਚਿਆਂ ਨਾਲ ਖਾਧਾ ਖਾਣਾ - Sangrur Mid Day Meal
- ਰੁਜ਼ਗਾਰ ਲਈ ਦੁਬਈ ਗਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ, ਪਰਿਵਾਰਕ ਨੇ ਮ੍ਰਿਤਕ ਦੇਹ ਪਿੰਡ ਮੰਗਵਾਉਣ ਦੀ ਕੀਤੀ ਮੰਗ - murder of youth in Dubai