ਪਠਾਨਕੋਟ: ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਅਖਬਾਰਾ ਵਿੱਚ ਜਦੋਂ ਕਰੱਸ਼ਰ ਵਾਹਨਾਂ ਨੂੰ ਰੋਕਿਆ ਗਿਆ ਤਾਂ ਕਰੱਸ਼ਰ ਮਾਲਕ ਵੱਲੋਂ ਟਰੱਕ ਨੂੰ ਕਿਸੇ ਦੀ ਨਿੱਜੀ ਜ਼ਮੀਨ ’ਚੋਂ ਲੰਘਣ ਵਾਲੇ ਵਿਅਕਤੀਆਂ ਨੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਟਰੱਕਾਂ ਦੀ ਲਪੇਟ 'ਚ ਆ ਕੇ 2 ਲੋਕ ਜ਼ਖਮੀ, ਪਿੰਡ ਵਾਸੀਆਂ ਨੇ 4 ਟਰੱਕ ਅਤੇ ਇਕ JCB ਕਬਜ਼ੇ 'ਚ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ, ਸਥਾਨਕ ਲੋਕਾਂ ਨੇ ਹਿਮਾਚਲ ਦੇ ਇਕ ਵਿਧਾਇਕ 'ਤੇ ਵੀ ਲਗਾਇਆ ਦੋਸ਼, ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ
ਪਿੰਡ ਵਾਸੀਆਂ ਨੂੰ ਧਮਕੀਆਂ ਦਿੰਦੇ ਮਾਈਨਿੰਗ ਕਰਨ ਵਾਲੇ: ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦਾ ਮਨੋਬਲ ਹੁਣ ਇੰਨਾ ਉੱਚਾ ਹੋ ਗਿਆ ਹੈ ਕਿ ਉਹ ਪਿੰਡ ਵਾਸੀਆਂ ਨੂੰ ਧਮਕੀਆਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਇਕ ਬੋਲੈਰੋ 'ਤੇ ਸਵਾਰ ਛੇ-ਸੱਤ ਵਿਅਕਤੀਆਂ ਨੇ ਪਿੰਡ ਵਾਸੀਆਂ 'ਤੇ ਹਮਲਾ ਕਰ ਦਿੱਤਾ। ਜਿਸ 'ਚ ਦੋ ਵਿਅਕਤੀ ਜ਼ਖਮੀ ਹੋ ਗਏ। ਪਿੰਡ ਵਾਸੀਆਂ ਵੱਲੋਂ ਸਿਰਫ਼ ਇਸ ਗੱਲ ਦਾ ਰੋਸ ਸੀ ਕਿ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਉਨ੍ਹਾਂ ਦੀ ਨਿੱਜੀ ਜ਼ਮੀਨ 'ਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਾਹਨ ਲੰਘ ਰਹੇ ਸਨ ਅਤੇ ਪਿੰਡ ਵਾਸੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਾਹਨਾਂ ਦੇ ਲੰਘਣ ਦਾ ਵਿਰੋਧ ਕਰ ਰਹੇ ਸਨ ਪਰ ਰਾਤ ਸਮੇਂ ਪਿੰਡ ਵਾਸੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ 4 ਟਰੱਕ ਅਤੇ ਇੱਕ ਜੇਸੀਬੀ ਮਸ਼ੀਨ ਵੀ ਪੁਲਿਸ ਨੂੰ ਸੌਂਪ ਦਿੱਤੀ।
- ਅਤੀਕ ਅਹਿਮਦ ਦੇ ਵਕੀਲ ਖਾਨ ਸ਼ੌਲਤ ਦੀ ਮੈਂਬਰਸ਼ਿਪ ਰੱਦ, ਬਾਰ ਕੌਂਸਲ ਨੇ ਉਮਰ ਭਰ ਲਗਾਈ ਪਾਬੰਦੀ - Atiq lawyer Membership canceled
- ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਨੂੰ ਲੱਗੀ ਬ੍ਰੇਕ; ਪੰਜਾਬ ਸਰਕਾਰ ਨੇ ਗ੍ਰਾਂਟਾਂ ਲਈਆਂ ਵਾਪਸ, ਜਾਣੋ ਪੂਰਾ ਮਾਮਲਾ - government schools under Ramsa
- ਪੁਲਿਸ ਅਤੇ ਬਦਮਾਸ਼ਾਂ 'ਚ ਹੋਈ ਮੁਠਭੇੜ ਮਾਮਲੇ ਵਿੱਚ ਦੋ ਮੁਲਜ਼ਮ ਕਾਬੂ, ਇਹ ਕੁਝ ਹੋਇਆ ਬਰਾਮਦ - Haibowal encounter case
ਵਿਸ਼ਾਇਕ ਦੀ ਸ਼ਹਿ 'ਤੇ ਹੋਇਆ ਹਮਲਾ: ਸਥਾਨਕ ਲੋਕਾਂ ਨੇ ਦੱਸਿਆ ਕਿ ਕਰੱਸ਼ਰ ਮਾਲਕ ਉਨ੍ਹਾਂ ਦੀ ਨਿੱਜੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਕਰ ਕੇ ਵਾਹਨ ਕੱਢ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਹਿਮਾਚਲ ਦਾ ਇੱਕ ਵਿਧਾਇਕ ਵੀ ਸ਼ਾਮਲ ਹੈ ਗੈਰ-ਕਾਨੂੰਨੀ ਮਾਈਨਿੰਗ ਕਰ ਰਿਹਾ ਹੈ। ਉਥੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਪੁਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।