ETV Bharat / state

ਜੰਡਿਆਲਾ ਗੁਰੂ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ, ਘਰ 'ਚ ਵੜ ਕੇ ਕੀਤੀ ਫਾਇਰਿੰਗ ਅਤੇ ਭੰਨ ਤੋੜ - jandiala firing case - JANDIALA FIRING CASE

JANDIALA FIRING CASE : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਮੁਲਜ਼ਮਾਂ ਨੇ ਇਹ ਵਾਰਦਾਤ ਕੀਤੀ।

Bullets fired indiscriminately in Jandiala Guru, firing and vandalism by entering the house
ਜੰਡਿਆਲਾ ਗੁਰੂ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ (ਅੰਮ੍ਰਿਤਸਰ ਪੱਤਰਕਾਰ)
author img

By ETV Bharat Punjabi Team

Published : Sep 2, 2024, 2:20 PM IST

ਜੰਡਿਆਲਾ ਗੁਰੂ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ (ਅੰਮ੍ਰਿਤਸਰ ਪੱਤਰਕਾਰ)

ਅਮ੍ਰਿਤਸਰ : ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਪਿੰਡ ਧਰੜ ਵਿਖੇ ਇੱਕ ਘਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪਿੰਡ ਟੀਮੋਵਾਲ ਦੇ ਹੀ ਗਾਂਧੀ ਨਾਮ ਦੇ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਘਰ ਵਿੱਚ ਵੜ ਕੇ ਗੋਲੀਆਂ ਚਲਾਈਆਂ। ਇਨਾਂ ਹੀ ਨਹੀਂ ਘਰ ਵਿੱਚ ਵੜ ਕੇ ਤੋੜ ਭੰਨ ਵੀ ਕੀਤੀ ਗਈ ਹੈ। ਪੀੜਿਤ ਪਰਿਵਾਰ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਸ਼ਾਮ ਪਿੰਡ ਧਰਡ ਦੇ ਪੈਟਰੋਲ ਪੰਪ ਦੇ ਕੋਲ ਮੈਂ ਤੇ ਮੇਰਾ ਸਾਲਾ ਮੋਟਰਸਾਈਕਲ 'ਤੇ ਆ ਰਹੇ ਸੀ ਤੇ ਗਾਂਧੀ ਨਾਂ ਦੇ ਨੌਜਵਾਨ ਤੇ ਆਪਣੇ ਸਾਥੀਆਂ ਦੇ ਨਾਲ ਸਾਡਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਦੋਵਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ। ਇਸ ਤੋਂ ਬਾਅਦ ਉਹ ਆਪਣੇ ਘਰ ਆ ਗਿਆ। ਪਰ ਦੇਰ ਰਾਤ ਪਿੰਡ ਗਾਂਧੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਡੇ ਘਰ 'ਤੇ ਆ ਕੇ ਹਮਲਾ ਕਰ ਗਿਆ।

ਪੁਲਿਸ ਤੋਂ ਇਨਸਾਫ ਦੀ ਗੁਹਾਰ : ਇੱਥੇ ਇਹ ਵੀ ਦੱਸਣਯੋਗ ਹੈ ਕਿ ਪੂਰੇ ਘਰ ਵਿੱਚ ਗੋਲੀਆਂ ਦੇ ਖੋਲ ਪਏ ਹੋਏ ਸਨ। ਪੂਰੇ ਘਰ ਵਿੱਚ ਕੱਚ ਵੀ ਖਿਲਰਿਆ ਪਿਆ ਸੀ। ਉਹਨਾਂ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਨਾਲ ਪਰਿਵਾਰਿਕ ਮੈਂਬਰਾਂ ਨੇ ਆਪਣੀ ਜਾਨ ਬਚਾਈ। ਜਿਸ ਦੀ ਅਸੀਂ ਸ਼ਿਕਾਇਤ ਹੁਣ ਥਾਣਾ ਜੰਡਿਆਲਾ ਪੁਲਿਸ ਅਧਿਕਾਰੀ ਨੂੰ ਦੇਣ ਦੇ ਲਈ ਪੁੱਜੇ ਹਾਂ ਉਥੇ ਅਸੀਂ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਅਧਿਕਾਰੀ ਬੋਲਣ ਦੇ ਲਈ ਤਿਆਰ ਨਹੀਂ ਸਨ।

ਦੱਸਣਯੋਗ ਗੱਲ ਹੈ ਵੀ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਗੋਲੀਆਂ ਚੱਲਣ ਤੇ ਕਤਲ ਤੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਆਖਿਰ ਇੰਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਕੌਣ ਸਪਲਾਈ ਕਰਦਾ ਹੈ ਤੇ ਕੌਣ ਇਹਨਾਂ ਨੂੰ ਇਹ ਹਥਿਆਰ ਵੇਚਦਾ ਹੈ, ਇਹ ਸੋਚਣ ਵਾਲੀ ਗੱਲ ਹੈ। ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਇੱਥੇ ਨਕਾਮੀ ਸਾਬਿਤ ਆਉਂਦੀ ਹੈ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ। ਉਸ ਦੀਆਂ ਏਜੰਸੀਆਂ ਵੀ ਇਹਨਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਛੋਟੀ ਉਮਰ ਦੇ ਨੌਜਵਾਨ ਹਥਿਆਰ ਹੱਥ ਵਿੱਚ ਫੜੀ ਬੈਠੇ ਹਨ, ਤੇ ਚੰਦ ਪੈਸੈ ਲੁੱਟਣ ਦੇ ਬਦਲੇ ਕਤੱਲ ਤਕ ਕਰ ਦਿੰਦੇ ਹਨ, ਸਰਕਾਰਾਂ ਨੂੰ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਦੀ ਜਰੂਰਤ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.