ਮਾਨਸਾ/ ਬੁਢਲਾਡਾ: ਇੱਕ ਪਾਸੇ ਸੂਬਾ ਸਰਕਾਰ ਵੱਲੋਂ ਪੰਜਾਬ 'ਚ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਅੱਜ ਵੀ ਰਿਸ਼ਵਤਖੋਰੀ ਧੜਲੇ ਨਾਲ ਜਾਰੀ ਹੈ। ਇਸ ਹੀ ਤਹਿਤ ਪੰਜਾਬ ਦੇ ਪੰਚਾਇਤ ਤੇ ਵਿਕਾਸ ਵਿਭਾਗ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਾਰਵਾਈ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਤੁਰੰਤ ਪ੍ਰਭਾਵ ਨਾਲ ਹੋਈ ਕਾਰਵਾਈ
ਦਸੱਣਯੋਗ ਹੈ ਕਿ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਬਲਾਕ ਬੁਢਲਾਡਾ ਦੇ ਬੀਡੀਪੀਓ ਮੇਜਰ ਸਿੰਘ ਨੇ ਪ੍ਰਾਇਮਰੀ ਸਕੂਲਾਂ ’ਚ ਪਾਣੀ ਸ਼ੁੱਧ ਕਰਨ ਲਈ ਆਰਓ ਸਿਸਟਮ ਲਗਾਉਣ ਲਈ, ਜੋ ਗਰਾਂਟ ਜਾਰੀ ਕਰਨੀ ਸੀ, ਉਸ ਵਿੱਚ ਉਸ ਨੇ ਰੁਕਾਵਟ ਪੈਦਾ ਕਰਦਿਆਂ ਰਿਸ਼ਵਤ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਡੀਪੀਓ ਵਿਰੁੱਧ ਜੋ ਦੋਸ਼ ਲੱਗੇ ਸਨ, ਉਹ ਸਹੀ ਸਾਬਤ ਹੋਣ ਮਗਰੋਂ ਵਿਭਾਗ ਨੇ ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ੳਸ ਨੂੰ ਮੁਅੱਤਲ ਕਰ ਦਿੱਤਾ ਹੈ।
ਔਰਤ ਨੂੰ ਪੈਸੇ ਦੇਣ ਦਾ ਮਾਮਲਾ: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ
ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ ਦੀ ਪ੍ਰਧਾਨਗੀ, ਵਰਕਿੰਗ ਪਾਰਟੀ ਨੂੰ ਸੌਂਪਿਆ ਅਸਤੀਫਾ
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ : ਕੇਜਰੀਵਾਲ ਬਰਨਾਲਾ ਵਿਖੇ ਕਰਨਗੇ ਰੈਲੀ, ਰਾਜਾ ਵੜਿੰਗ ਪਿੰਡਾਂ ਵਿੱਚ ਕਰਨਗੇ ਪ੍ਰਚਾਰ
ਬਰਦਾਸ਼ਤ ਨਹੀਂ ਹੋਵੇਗਾ ਭ੍ਰਿਸ਼ਟਾਚਾਰ
ਉਥੇ ਹੀ ਹਲਕਾ ਵਿਧਾਇਕ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਦਫਤਰ ਵੱਲੋਂ ਡੀਸੀ ਮਾਨਸਾ ਨੂੰ ਹਦਾਇਤ ਕੀਤੀ ਗਈ ਅਤੇ ਇਸ ਕੇਸ ਸਬੰਧੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਆਲਾ ਅਧਿਕਾਰੀਆਂ ਦੀ ਜਾਂਚ ਲਈ ਵਿਜੀਲੈਂਸ ਵਿਭਾਗ ਨੂੰ ਵੀ ਪੱਤਰ ਲਿਖਿਆ ਗਿਆ। ਇਸ ਮਾਮਲੇ ਸਬੰਧੀ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਸਪੱਸ਼ਟ ਹੈ ਕਿ ਕਿਸੇ ਵੀ ਘੁਟਾਲੇ ਜਾਂ ਰਿਸ਼ਵਤਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।