ETV Bharat / state

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਅਦਾਕਾਰ ਸੰਜੇ ਦੱਤ, ਪੰਜਾਬ 'ਚ ਇਸ ਬਾਲੀਵੁੱਡ ਫਿਲਮ ਦੀ ਕਰ ਰਹੇ ਨੇ ਸ਼ੂਟਿੰਗ - SANJAY DUTT

ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਪਣੀ ਨਵੀਂ ਫਿਲਮ 'ਧੁਰੰਦਰ' ਦੀ ਸ਼ੂਟਿੰਗ ਕਰ ਰਹੇ ਹਨ।

Sanjay Dutt
Sanjay Dutt (ETV Bharat)
author img

By ETV Bharat Entertainment Team

Published : Dec 17, 2024, 7:28 PM IST

ਅੰਮ੍ਰਿਤਸਰ: ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਸੰਜੇ ਇਸ ਸਮੇਂ ਆਪਣੀ ਨਵੀਂ ਫਿਲਮ 'ਧੁਰੰਦਰ' ਦੀ ਸ਼ੂਟਿੰਗ ਲਈ ਪੰਜਾਬ ਪੁੱਜੇ ਹੋਏ ਹਨ, ਇਸ ਦੇ ਨਾਲ ਹੀ ਹਾਲ ਹੀ ਵਿੱਚ ਇਸ ਸ਼ਾਨਦਾਰ ਅਦਾਕਾਰ ਨੇ ਸਿੱਖ ਧਰਮ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ, ਉਨ੍ਹਾਂ ਦਾ ਆਪਣਾ ਹੀ ਹੈ ਪੰਜਾਬ, ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ, ਖਾਸ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਖਾਣੇ ਬਹੁਤ ਪਸੰਦ ਹਨ।

ਇਸ ਦੌਰਾਨ ਜੇਕਰ ਅਦਾਕਾਰ ਦੀ ਨਵੀਂ ਫਿਲਮ ਦੀ ਗੱਲ ਕਰੀਏ ਤਾਂ 'ਜੀਓ ਸਟੂਡਿਓਜ਼' ਅਤੇ 'ਬੀ 62 ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਨੂੰ ਨਿਰਦੇਸ਼ਕ ਯਾਮੀ ਗੌਤਮ ਦੇ ਪਤੀ ਅਦਿਤਿਆ ਧਰ ਵੱਲੋਂ ਵਿਸ਼ਾਲ ਕੈਨਵਸ ਅਧੀਨ ਹੇਠ ਫਿਲਮਬੱਧ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡ ਜੇਤੂ ਅਤੇ ਸੁਪਰ-ਡੁਪਰ ਹਿੱਟ ਰਹੀ 'ਉੜੀ' ਅਤੇ 'ਆਰਟੀਕਲ 370' ਸਮੇਤ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਅਦਾਕਾਰ ਸੰਜੇ ਦੱਤ (ETV Bharat)

ਗੁਰੂ ਕੀ ਨਗਰੀ ਦੇ ਵੱਖ-ਵੱਖ ਹਿੱਸਿਆਂ ਵਿਖੇ ਤੇਜ਼ੀ ਨਾਲ ਫਿਲਮਾਈ ਜਾ ਰਹੀ ਉਕਤ ਐਕਸ਼ਨ ਥ੍ਰਿਲਰ ਫਿਲਮ 'ਚ ਇੱਕ ਬਿਲਕੁਲ ਅਲਹਦਾ ਰੋਲ ਅਤੇ ਲੁੱਕ ਵਿੱਚ ਨਜ਼ਰ ਆਉਣਗੇ ਸੰਜੇ ਦੱਤ, ਜੋ ਪਾਕਿਸਤਾਨ 'ਚ ਤਾਇਨਾਤ ਇੱਕ ਖੁਫ਼ੀਆ ਅਧਿਕਾਰੀ ਦੀ ਭੂਮਿਕਾ ਅਦਾ ਕਰ ਰਹੇ ਹਨ।

ਉਨ੍ਹਾਂ ਤੋਂ ਇਲਾਵਾ ਇਸ ਮਲਟੀ-ਸਟਾਰਰ ਫਿਲਮ ਦੀ ਕਾਸਟ 'ਚ ਸੰਜੇ ਦੱਤ, ਆਰ ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਵੀ ਸ਼ਾਮਿਲ ਹਨ। ਨਿਰਮਾਤਾ ਅਦਿਤਿਆ ਧਰ ਅਤੇ ਜੋਤੀ ਦੇਸ਼ਪਾਂਡੇ ਵੱਲੋਂ ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਰੰਭਿਆ ਗਿਆ ਇਹ ਪਹਿਲਾਂ ਸ਼ੈਡਿਊਲ ਹੈ, ਜਿਸ ਲਈ ਅਦਾਕਾਰ ਰਣਵੀਰ ਸਿੰਘ ਸਮੇਤ ਇਸ ਫਿਲਮ ਨਾਲ ਜੁੜੇ ਕਈ ਹੋਰ ਦਿੱਗਜ ਐਕਟਰ ਇੱਥੇ ਪਹੁੰਚ ਚੁੱਕੇ ਹਨ, ਜਿੰਨ੍ਹਾਂ ਉਪਰ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਇਸ ਸ਼ੈਡਿਊਲ ਦੌਰਾਨ ਕੀਤਾ ਜਾਵੇਗਾ, ਜੋ ਅਗਲੇ ਕੁਝ ਦਿਨ ਹੋਰ ਲਗਾਤਾਰ ਜਾਰੀ ਰਹੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.