ਅੰਮ੍ਰਿਤਸਰ: ਗਰਮੀ ਆਉਂਦੇ ਹੀ ਬੱਚੇ ਹੋਣ ਜਾਂ ਨੌਜਵਾਨ ਨਹਿਰਾਂ 'ਚ ਨਹਾਉਣ ਦਾ ਕਰੇਜ ਦੋਵਾਂ 'ਚ ਵਿਖਾਈ ਦਿੰਦਾ ਹੈ ਪਰ ਇਹ ਕਰੇਜ ਕਦੋਂ ਕਿਸ ਦੀ ਜਾਨ ਲੈ ਲਵੇ ਅਤੇ ਕਦੋਂ ਕਿਸ ਦਾ ਘਰ ਉਜੜ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਅਜਿਹਾ ਹੀ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਵੇਖਣ ਨੂੰ ਮਿਿਲਆ ਹੈ, ਜਿੱਥੇ ਗਰਮੀ ਤੋਂ ਬਚਾਅ ਲਈ ਨਹਿਰ 'ਚ ਨਹਾਉਣ ਗਏ 3 ਬਚੇ ਪਾਣੀ 'ਚ ਡੁੱਬ ਗਏ ਅਤੇ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ।
ਮ੍ਰਿਤਕ ਬੱਚਿਆਂ ਦੀ ਪਛਾਣ: ਪੁਲਿਸ ਨੇ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ, ਕ੍ਰਿਸ਼ਨ ਅਤੇ ਜਸਕਰਨ ਵਜੋਂ ਹੋਈ ਹੈ। ਜਿਨ੍ਹਾਂ ਦੀ ਉਮਰ 15, 17 ਅਤੇ 13 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ।ਉਥੇ ਹੀ ਪੀੜਿਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਅੱਜ ਤਿੰਨਾਂ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
- ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ 'ਚ ਪਿਆ ਵੱਡਾ ਪਾੜ, ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ - big gap in canal of Ajnala
- ਗਲੇਸ਼ੀਅਰ ਦੀ ਪਿਘੱਲ ਰਹੀ ਬਰਫ਼ ਨਾਲ ਵਧਿਆ ਬਿਆਸ ਦਰਿਆ 'ਚ ਪਾਣੀ ਦਾ ਪੱਧਰ, ਤਾਪਮਾਨ ਨੂੰ ਕਰ ਰਹੀ ਠੰਡਾ - water level in Beas river increased
- ਅੰਮ੍ਰਿਤਸਰ 'ਚ ਵਾਪਰੀ ਦਰਦਨਾਕ ਘਟਨਾ, ਨਹਿਰ 'ਚ ਨਹਾਉਣ ਗਏ ਤਿੰਨ ਬੱਚੇ ਹੋਏ ਲਾਪਤਾ, ਭਾਲ ਜਾਰੀ - Three children drowned in the canal
ਪੁਲਿਸ ਅਧਿਕਾਰੀ ਦਾ ਬਿਆਨ: ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੱਚੇ ਤਿੰਨੇ ਤੋਲੇ ਨੰਗਲ ਦੇ ਰਹਿਣ ਵਾਲੇ ਸੀ। ਇਹ ਆਪਣੇ ਨੇੜੇ ਨਹਿਰ 'ਚ ਨਹਾਉਣ ਗਏ ਸੀ ਅਤੇ ਪਾਣੀ ਤੇਜ਼ ਹੋਣ ਕਾਰਨ ਰੱਸੀ ਟੁੱਟ ਗਈ ਅਤੇ 3 ਬੱਚੇ ਪਾਣੀ 'ਚ ਰੁੜ੍ਹ ਗਏ ਜਦਕਿ ਇੱਕ ਬੱਚੇ ਨੂੰ ਬਚਾ ਲਿਆ ਗਿਆ। ਪੁਲਿਸ ਅਧਿਕਾਰੀ ਨੇ ਆਖਿਆ ਕਿ ਨਹਿਰੀ ਵਿਭਾਗ ਵੱਲੋਂ ਕਈ ਵਾਰ ਪਿੰਡ ਵਾਸੀਆਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਨਹਿਰ 'ਚ ਨਹਾਉਣ ਲਈ ਨਾ ਜਾਵੇ ਪਰ ਪਿੰਡ ਵਾਸੀਆਂ 'ਤੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ।