ETV Bharat / state

ਹਰਿਆਣਾ ਸਰਕਾਰ ਦੀ ਕਾਰਵਾਈ ਤੋਂ ਭੜਕੀ ਉਗਰਾਹਾਂ ਜਥੇਬੰਦੀ, ਲੈਣ ਜਾ ਰਹੀ ਹੈ ਇਹ ਐਕਸ਼ਨ - ਹਰਿਆਣਾ ਸਰਕਾਰ ਦਾ ਤਸ਼ੱਦਦ

ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰੇਲਾਂ ਰੋਕਣ ਜਾ ਰਹੀ ਹੈ। ਜਿਸ ਦੇ ਚੱਲਦੇ ਪੰਜਾਬ 'ਚ 15 ਫਰਵਰੀ ਨੂੰ ਸੱਤ ਥਾਵਾਂ 'ਤੇ ਚਾਰ ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ।

ਰੇਲਾਂ ਦਾ ਚੱਕਾ ਜਾਮ
ਰੇਲਾਂ ਦਾ ਚੱਕਾ ਜਾਮ
author img

By ETV Bharat Punjabi Team

Published : Feb 14, 2024, 2:00 PM IST

ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਿੱਲੀ ਜਾ ਰਹੇ ਹਨ। ਇਸ ਵਿਚਾਲੇ ਜਿਥੇ ਹੋਰ ਸੂਬਿਆਂ 'ਚ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਜਾਂ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ ਉਥੈ ਹੀ ਹਰਿਆਣਾ ਸਰਕਾਰ ਵਲੋਂ ਅਣਮਨੁੱਖੀ ਤਸ਼ੱਦਦ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਨੂੰ ਬਾਰਡਰਾਂ 'ਤੇ ਰੋਕਣ ਲਈ ਪਹਿਲਾਂ ਕਈ ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਤੇ ਜਦੋਂ ਕਿਸਾਨਾਂ ਵਲੋਂ ਉਸ ਬੈਰੀਕੇਡਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹਰਿਆਣਾ ਪੁਲਿਸ ਬਲ ਦਾ ਪ੍ਰਯੋਗ ਕਰ ਰਹੀ ਹੈ। ਜਿਸ 'ਚ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਜਾਂ ਡਰੋਨ ਰਾਹੀ ਸਮੋਕ ਬੰਬ ਸੁੱਟੇ ਜਾ ਰਹੇ ਹਨ। ਇਥੋਂ ਤੱਕ ਕਿ ਰਬੜ ਦੀਆਂ ਗੋਲੀਆਂ ਤੱਕ ਚਲਾਈਆਂ ਗਈਆਂ ਹਨ।

ਐਕਸ਼ਨ ਦੀ ਤਿਆਰੀ 'ਚ ਉਗਰਾਹਾਂ ਜਥੇਬੰਦੀ: ਇਸ ਦੇ ਚੱਲਦੇ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੀ ਹੁਣ ਅੱਗੇ ਆ ਗਈ ਹੈ। ਜਿਸ ਦੇ ਚੱਲਦੇ ਉਗਰਾਹਾਂ ਜਥੇਬੰਦੀ ਨੇ ਹਰਿਆਣਾ ਸਰਕਾਰ ਦੀ ਕਾਰਵਾਈ ਦੇ ਵਿਰੋਧ 'ਚ ਐਕਸ਼ਨ ਦੀ ਤਿਆਰੀ ਕਰ ਲਈ ਹੈ। ਕਾਬਿਲੇਗੌਰ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ 'ਚ ਚਾਰ ਘੰਟਿਆਂ ਲਈ ਰੇਲਵੇ ਮਾਰਗ ਰੋਕੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਚਾਰ ਘੰਟਿਆਂ ਲਈ ਰੋਕਣਗੇ ਰੇਲਾਂ: ਇਸ ਦੇ ਨਾਲ ਹੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ 15 ਫਰਵਰੀ ਨੂੰ ਪੰਜਾਬ 'ਚ ਸੱਤ ਥਾਵਾਂ 'ਤੇ ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕਰਵਾਉਣ ਜਾ ਰਹੀ ਹੈ। ਜਥੇਬੰਦੀ ਵਲੋਂ ਇਹ ਫੈਸਲਾ ਹਰਿਆਣਾ ਪੁਲਿਸ ਪ੍ਰਸ਼ਾਸਨ ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਕਈ ਅੰਨ੍ਹੇ ਤਸ਼ੱਦਦ ਦੇ ਵਿਰੋਧ ਵਜੋਂ ਕੀਤਾ ਜਾਵੇਗਾ।

ਭਾਰਤ ਬੰਦ ਦਾ ਪਹਿਲਾਂ ਹੀ ਦਿੱਤਾ ਹੈ ਸੱਦਾ: ਕਾਬਿਲੇਗੌਰ ਹੈ ਕਿ ਇਸ ਤੋਂ ਇਲਾਵਾ ਵੀ ਸੰਯੁਕਤ ਕਿਸਾਨ ਮੋਰਚਾ ਵਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ 'ਚ ਕਿਸਾਨਾਂ ਵਲੋਂ ਹਰ ਵਰਗ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ। ਜਿਸ 'ਚ ਪੰਜਾਬ 'ਚ ਵੀ ਕਈ ਥਾਵਾਂ 'ਤੇ ਕਿਸਾਨਾਂ ਵਲੋਂ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਕਿਸਾਨਾਂ ਵਲੋਂ ਐੱਮਐੱਸਪੀ ਸਮੇਤ ਹੋਰ ਕਈ ਮੁੱਦਿਆਂ ਨੂੰ ਲੈਕੇ ਸੰਘਰਸ਼ ਦਾ ਰਾਹ ਸ਼ੁਰੂ ਕੀਤਾ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਜੋ ਬੇਸਿੱਟਾ ਰਹੀ ਸੀ। ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.