ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ ਭਾਜਪਾ ਦੀ ਕਾਰਜਕਰਨੀ ਦੀ ਬੈਠਕ ਹੋ ਰਹੀ ਹੈ, ਜਿਸ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਸ਼ਾਮਿਲ ਹੋਏ ਹਨ। ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਵਿਜੇ ਸਾਂਪਲਾ ਵੀ ਪਹੁੰਚੇ ਹਨ।
ਸੀਨੀਅਰ ਲੀਡਰਸ਼ਿਪ ਸ਼ਾਮਿਲ: ਇਸ ਦੌਰਾਨ ਰਵਨੀਤ ਬਿੱਟੂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋ ਰਹੀ ਹੈ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਗਾਮੀ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਇਨਚਾਰਜ ਅਤੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਹ ਬੈਠਕ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਇਹ ਬੈਠਕ ਚਲੇਗੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਕੇਜਰੀਵਾਲ ਦਾ ਅਜੇ ਕਾਫੀ ਸਮਾਂ ਹੈ ਜੇਲ੍ਹ 'ਚ ਰਹਿਣ ਦਾ : ਇਸ ਮੌਕੇ ਰਵਨੀਤ ਬਿੱਟੂ ਨੂੰ ਜਦੋਂ ਅੰਮ੍ਰਿਤਪਾਲ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਸ ਦਾ ਭਰਾ ਕੌਣ ਹੈ, ਹਾਲਾਂਕਿ ਜਦੋਂ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦਿੱਤੇ ਜਾਣ 'ਤੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਹਾਲੇ ਮਾਮਲੇ ਹੋਰ ਵੀ ਬਾਕੀ ਹਨ। ਇਹ ਵੀ ਕਿਹਾ ਕਿ ਕੋਈ ਇਹ ਇੱਕ ਮਾਮਲਾ ਨਹੀਂ ਹੈ, ਉਨ੍ਹਾਂ 'ਤੇ ਪਤਾ ਨਹੀਂ ਕਿੰਨੇ ਕੁ ਮਾਮਲੇ ਚੱਲ ਰਹੇ ਹਨ। ਕਿਹਾ ਕਿ ਹਾਲੇ ਉਨ੍ਹਾਂ ਦਾ ਕਾਫੀ ਸਮਾਂ ਜ਼ੇਲ੍ਹ ਦੇ ਵਿੱਚ ਰਹਿਣ ਦਾ ਹੈ, ਕੋਈ ਇੱਕ ਕੇਸ ਦੇ ਵਿੱਚ ਜਰੂਰ ਰਾਹਤ ਮਿਲ ਗਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ੰਬੂ ਬਾਰਡਰ ਖੋਲੇ ਜਾਣ 'ਤੇ ਵੀ ਹਾਈਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਆਰਾਮ ਨਾਲ ਗੱਲ ਕੀਤੀ ਜਾਵੇਗੀ।
ਉੱਧਰ ਦੂਜੇ ਪਾਸੇ ਬੈਠਕ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸਾਂਪਲਾ ਵੱਲੋਂ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਕੱਲ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਵੀ ਆਪਣੀ ਪ੍ਰਤਿਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੇ ਕਾਫੀ ਮਿਹਨਤ ਦੇ ਨਾਲ ਉਹ ਚੋਣ ਲੜੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡਾ ਉਮੀਦਵਾਰ ਇੱਥੋਂ ਜਿੱਤ ਹਾਸਿਲ ਕਰੇਗਾ। ਜੇਕਰ ਪੰਜਾਬ ਦੀ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਸੀਐਮ ਨੂੰ ਖੁਦ ਚੋਣਾਂ ਦੇ ਵਿੱਚ ਘੁੰਮਣ ਦੀ ਲੋੜ ਨਾ ਪੈਂਦੀ। ਭਾਜਪਾ ਨੇ ਸਰਕਾਰ ਦੀਆਂ ਪੰਜਾਬੀ ਦੇ ਵਿੱਚ ਚੀਕਾਂ ਕੱਢਾ ਦਿੱਤੀਆਂ ਹਨ। ਉੱਥੇ ਕੇਜਰੀਵਾਲ 'ਤੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਰਿਪੋਰਟ ਦਾ ਮਾਮਲਾ ਹੈ ਇਸ ਵਿੱਚ ਉਹ ਕੀ ਟਿੱਪਣੀ ਕਰ ਸਕਦੇ ਹਨ।
- ਕੈਨੇਡਾ ਪੁਲਿਸ 'ਚ ਭਰਤੀ ਹੋਇਆ ਸੰਗਰੂਰ ਦਾ ਨੌਜਵਾਨ, ਮਾਪਿਆਂ ਨੇ ਸੂਬਾ ਸਰਕਾਰ ਤੋਂ ਪ੍ਰਗਟਾਈ ਨਾਰਜ਼ਾਗੀ - sangrur boy in canada police
- ICP ਨੇ ਬਣਾਇਆ ਰਿਕਾਰਡ, ਅਟਾਰੀ ਰਸਤੇ ਅਫ਼ਗਾਨਿਸਤਾਨ ਤੋਂ ਹੁਣ ਤੱਕ ਦਾ ਸਭ ਤੋਂ ਜਿਆਦਾ 3700 ਕਰੋੜ ਦਾ ਕੀਤਾ ਆਯਾਤ - highest import from Afghanistan
- ਸੁਨੀਲ ਜਾਖੜ ਦੀ ਅਗਵਾਈ 'ਚ ਸੂਬਾ ਪੱਧਰੀ ਮੀਟਿੰਗ; 3500 ਤੋਂ ਵੱਧ ਪਹੁੰਚੇ ਵਰਕਰ ਅਤੇ ਆਗੂ, ਆਗਾਮੀ ਚੋਣਾਂ ਨੂੰ ਲੈ ਕੇ ਵਿਓਤਬੰਦੀ - Punjab BJP president Sunil Jakhar