ETV Bharat / state

ਪੰਚਕੂਲਾ 'ਚ ਹੋਈਆਂ ਨੈਸ਼ਨਲ ਕਲਚਰਲ ਗੇਮਜ਼ ਵਿੱਚ ਗੱਤਕੇ ਦੇ ਖਿਡਾਰੀਆਂ ਨੇ ਜਿੱਤੇ 6 ਗੋਲਡ, ਫੁੱਲਾਂ ਨਾਲ ਕੀਤਾ ਸਵਾਗਤ - LUDHIANA GATKA TEAM

ਲੁਧਿਆਣਾ ਵਿਖੇ ਗੱਤਕੇ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਆਏ ਖਿਡਾਰੀਆ ਨੂੰ ਬੱਸ ਸਟੈਂਡ 'ਤੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਸਵਾਗਤ ਕੀਤਾ ਗਿਆ।

WELCOME TO PLAYERS
ਗੱਤਕੇ ਦੇ ਖਿਡਾਰੀਆਂ ਨੇ ਜਿੱਤੇ ਮੈਡਲ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 15, 2024, 5:23 PM IST

ਲੁਧਿਆਣਾ : ਅੱਜ ਲੁਧਿਆਣਾ ਵਿਖੇ ਗੱਤਕੇ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਆਏ ਖਿਡਾਰੀਆ ਨੂੰ ਬੱਸ ਸਟੈਂਡ ਤੇ ਗੁਰਦੀਪ ਸਿੰਘ ਗੋਸ਼ਾ ਮੀਡੀਆ ਪੇਨਲਿਸਟ ਭਾਜਪਾ ਪੰਜਾਬ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆ ਦਾ ਹੌਸਲਾ ਅਫ਼ਜ਼ਾਈ ਕੀਤੀ ਪਰ ਦੂਜੇ ਤਰਫ ਗੁਰਦੀਪ ਗੋਸ਼ਾ ਨੇ ਬੋਲਦੇ ਕਿਹਾ ਜਿਹੜੀ ਖੇਡ ਮੀਡੀਆ ਦੀਆਂ ਸੁਰਖੀਆਂ 'ਚ ਆਉਂਦੀ ਹੈ ਸਰਕਾਰ ਉਨ੍ਹਾਂ ਖੇਡਾਂ ਨੂੰ ਹੋ ਪ੍ਰਫੁੱਲਿਤ ਕਰ ਰਹੀ ਹੈ। ਖਿਡਾਰੀਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾਂਦੇ ਹਨ ਜਦੋਂ ਕਿ ਗੱਤਕਾ ਸਾਡੀ ਪਹਿਚਾਨ ਹੈ, ਸਾਡਾ ਵਿਰਸਾ ਹੈ, ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ।

ਗੱਤਕੇ ਦੇ ਖਿਡਾਰੀਆਂ ਨੇ ਜਿੱਤੇ ਮੈਡਲ (ETV Bharat (ਲੁਧਿਆਣਾ, ਪੱਤਰਕਾਰ))

ਮੋਦੀ ਸਰਕਾਰ ਦਾ ਧੰਨਵਾਦ

ਗੱਤਕੇ ਦੇ ਜੇਤੂ ਖਿਡਾਰੀ ਅੱਜ ਲੁਧਿਆਣਾ ਪਹੁੰਚਣ 'ਤੇ ਬੱਸ ਵਿੱਚ ਧੱਕੇ ਖਾਣ ਅਤੇ ਆਟੋ ਵਿੱਚ ਧੱਕੇ ਖਾਣ ਨੂੰ ਮਜ਼ਬੂਰ ਹਨ। ਆਮ ਆਦਮੀ ਦੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਜਿੱਥੇ ਧੰਨਵਾਦ ਹੈ, ਕਿ ਗੱਤਕੇ ਨੂੰ ਸਰਕਾਰੀ ਖੇਡ ਵਜੋਂ ਮਾਨਤਾ ਦਿੱਤੀ। ਉੱਥੇ ਬੇਨਤੀ ਹੈ ਕਿ ਖਿਡਾਰੀਆ ਨੂੰ ਹਰ ਸਹੂਲਤ ਦਵਾਈ ਜਾਵੇ ਤਾਂ ਜੋ ਗੱਤਕਾ ਹੋਰ ਪ੍ਰਫੁੱਲਤ ਹੋ ਸਕੇ, ਪੰਜਾਬ ਅਤੇ ਦੇਸ਼ ਨਸ਼ਾ ਮੁਕਤ ਹੋ ਸਕੇ।

ਪੰਚਕੁਲਾ ਦੇ ਵਿੱਚ ਨੈਸ਼ਨਲ ਕਲਚਰਲ ਗੇਮਸ ਹੋਈਆਂ

ਇਸ ਦੌਰਾਨ ਗੱਤਕੇ ਦੇ ਖਿਡਾਰੀਆਂ ਨੇ ਦੱਸਿਆ ਕਿ ਲੜੀਵਾਰ ਪੰਚਕੁਲਾ ਦੇ ਵਿੱਚ ਨੈਸ਼ਨਲ ਕਲਚਰਲ ਗੇਮਜ਼ ਹੋਈਆਂ ਸਨ। ਜਿਸ ਵਿੱਚ ਗੱਤਕਾ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਅਤੇ ਇਸ ਵਿੱਚ ਲੁਧਿਆਣਾ ਦੀ ਟੀਮ ਨੇ ਹਿੱਸਾ ਲਿਆ ਅਤੇ ਗੋਲਡ ਮੈਡਲ ਅਤੇ ਸਿਵਿਲ ਮੈਡਲ ਆਪਣੇ ਨਾਂ ਕੀਤੇ ਅੱਜ ਇਹ ਟੀਮ ਜਿੱਤਣ ਦਾ ਲੁਧਿਆਣਾ ਪਹੁੰਚੀ ਹੈ। ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ, ਉੱਥੇ ਹੀ ਗੱਤਕੇ ਦੇ ਕੋਚ ਨੇ ਕਿਹਾ ਕਿ ਇਸ ਖੇਡ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕੀਤਾ ਜਾਣਾ ਚਾਹੀਦਾ ਹੈ।

ਸਵਾਗਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ

ਇਸ ਦੌਰਾਨ ਗੁਰਦੀਪ ਗੋਸ਼ਾ ਨੇ ਵੀ ਕਿਹਾ ਕਿ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਗੱਤਕੇ ਦੇ ਖਿਡਾਰੀਆਂ ਨੇ ਉਨ੍ਹਾਂ ਦਾ ਸਵਾਗਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਉਹ ਬੜੇ ਧੰਨਵਾਦੀ ਹਨ ਕਿ ਉਨ੍ਹਾਂ ਲਈ ਖੇਡ ਵੱਲ ਕਿਸੇ ਦਾ ਧਿਆਨ ਗਿਆ ਕਿਉਂਕਿ ਪੰਜਾਬ ਦੇ ਵਿੱਚ ਅਜਿਹੀਆਂ ਖੇਡਾਂ ਨਹੀਂ ਕਰਵਾਈਆਂ ਜਾ ਰਹੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.