ਸ੍ਰੀ ਫਤਿਹਗੜ੍ਹ ਸਾਹਿਬ : ਕਿਸਾਨੀ ਮਸਲਿਆਂ ਨੂੰ ਲੈਕੇ ਕਿਸਾਨ ਆਗੂ ਕਈ ਵਾਰ ਮੀਟਿੰਗ ਕਰਦੇ ਨਜ਼ਰ ਆਉਂਦੇ ਹਨ ਅਜਿਹੀ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ। ਜਿਥੇ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਦਲੇਵ ਸਿੰਘ ਦਮਹੇੜੀ ਦੀ ਪ੍ਰਧਾਨਗੀ ਹੇਠ ਕਿਸਾਨ ਮਸਲਿਆਂ 'ਤੇ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਕਿਸਾਨ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਸ਼ਾਮਲ ਹੋਏ। ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਵੋਟਰਾਂ ਨੇ ਆਪਣੀ ਵੋਟ ਦੀ ਚੋਟ ਕਾਰਨ ਅਹਿਸਾਸ ਕਰਵਾਇਆ ਹੈ ਕਿ ਦੇਸ਼ ਦੇ ਲੋਕ ਆਪਣੇ ਉੱਤੇ ਹੋਈਆਂ ਵਧੀਕੀਆਂ ਭੁੱਲ ਨਹੀਂ ਸਕਦੇ।
ਸਤਨਾਮ ਸਿੰਘ ਬਹਿਰੂ ਨੇ ਬੋਲਦਿਆਂ ਦੱਸਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੋਵੇਂ ਮੋਰਚੇ ਸਫਲਤਾਂ ਪੂਰਵਕ ਚੱਲ ਰਹੇ ਹਨ ਅਤੇ ਉਹਨਾਂ ਇਹ ਵੀ ਦੱਸਿਆ ਕਿ ਹੁਣੇ ਹੁਣੇ ਹੋਈਆਂ ਲੋਕ ਸਭਾਂ ਚੋਣਾ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਉਹ ਸੁਪਨਾ ਦੇਸ਼ ਦੇ ਵੋਟਰਾਂ ਨੇ ਚਕਨਾਚੂਰ ਕਰ ਦਿੱਤਾ ਹੈ। ਜਿਸ ਵਿੱਚ ਨਰਿੰਦਰ ਮੋਦੀ ਤੀ ਅਮਿਤ ਸ਼ਾਹ ਰਾਗ ਅਲਾਪ ਰਹੇ ਸਨ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ 400 ਤੋਂ ਵੱਧ ਸੀਟਾ ਆਉਣਗੀਆਂ। ਪਰੰਤੂ ਕਿਸਾਨ ਅੰਦੋਲਨ ਕਾਰਨ ਬੀ.ਜੇ.ਪੀ. ਨੂੰ ਵੋਟਰਾਂ ਨੇ ਆਪਣੀ ਵੋਟ ਦੀ ਚੋਟ ਕਾਰਨ ਅਹਿਸਾਸ ਕਰਵਾਇਆ ਹੈ ਕਿ ਦੇਸ਼ ਦੇ ਲੋਕ ਆਪਣੇ ਉੱਤੇ ਹੋਈਆਂ ਵਧੀਕੀਆਂ ਭੁੱਲ ਨਹੀਂ ਸਕਦੇ। ਸਤਨਾਮ ਸਿੰਘ ਬਹਿਰੂ ਨੇ ਬੜੇ ਸ਼ਪੱਸ਼ਟ ਇਰਾਦੇ ਨਾਲ ਦਾਅਵਾ ਕੀਤਾ ਹੈ ਕਿ ਇਹਨਾਂ ਪਾਰਲੀਮੈਂਟ ਚੋਣਾ ਦੌਰਾਨ ਜਿੱਥੇ ਦੇਸ਼ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਬਣੀ ਸਰਕਾਰ ਦੇ ਖਿਲਾਫ ਦੇਸ਼ ਦੀ ਆਪੋਜੀਸ਼ਨ ਪਾਰਟੀ ਤੱਗੜੀ ਹੋਈ ਹੈ ਅਤੇ ਉੱਥੇ ਕਿਸਾਨ ਅੰਦੋਲਨ ਇੰਨਾ ਅੱਗੇ ਮਜਬੂਤ ਹੋ ਕੇ ਆਇਆ ਹੈ ਕਿ ਕਿਸੇ ਵੀ ਕੀਮਤ 'ਤੇ ਨਰਿੰਦਰ ਮੋਦੀ ਆਪ ਲੋਕ ਵਿਰੋਧੀ ਫੈਸਲੇ ਲੈ ਕੇ ਦੇਸ਼ ਦੇ ਲੋਕਾਂ ਉੱਤੇ ਥੋਪੇਗਾ ਨਹੀਂ ਅਤੇ ਤਾਨਾਸ਼ਾਹੀ ਨਹੀਂ ਕਰ ਸਕੇਗਾ।
ਭਾਜਪਾ ਦਾ ਨਹੀਂ ਚੱਲਿਆ ਜਾਦੂ : ਉਹਨਾਂ ਕਿਹਾ ਕਿ ਹੁਣ ਨਵੀਂ ਬਣੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਹੀ ਪਵੇਗੀ। ਉਹਨਾਂ ਇਹ ਵੀ ਦੱਸਿਆ ਹੈ ਕਿ ਭਾਵੇਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚੋਂ ਬੀ.ਜੇ.ਪੀ. ਵੱਲੋਂ ਖੜੇ ਉਮੀਦਵਾਰ ਕਿਤੋਂ ਵੱਧ ਤੇ ਕਿਤੋਂ ਘੱਟ ਜਿੱਤੇ ਹਨ। ਪਰੰਤੂ ਪੰਜਾਬ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਜਾਦੂ ਨਹੀਂ ਚੱਲ ਸਕਿਆ। ਇੱਥੇ ਪੰਜਾਬ ਵਿੱਚ ਬੀ.ਜੇ.ਪੀ. ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਇਸ ਕਰਕੇ ਪੰਜਾਬ ਦੇ ਸਾਰੇ ਵੋਟਰ ਤੇ ਵਸਨੀਕ ਵਧਾਈ ਦੇ ਪਾਤਰ ਹਨ।
ਕੁਲਵਿੰਦਰ ਕੌਰ ਦੀ ਹਿਮਾਇਤ : ਇਸ ਮੀਟਿੰਗ ਵਿੱਚ ਇੱਕ ਵਿਸ਼ੇਸ਼ ਮਤਾ ਪਾ ਕੇ ਬੀਬੀ ਕੁਲਵਿੰਦਰ ਕੌਰ ਦੀ ਬਹਾਦਰੀ ਦੀ ਸ਼ਲਾਘਾ ਕਰਦਿਆ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਪੰਜਾਬ ਦੀ ਧੀ ਕੁਲਵਿੰਦਰ ਕੌਰ ਲਈ ਜੋ ਵੀ ਸੰਘਰਸ਼ ਕਰਨਾ ਪਵੇਗਾ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਪਈ, ਤਾਂ ਹਰ ਸੰਭਵ ਮਦਦ ਕੀਤੀ ਜਾਵੇਗੀ। ਕਿਉਂਕਿ ਇਸ ਪੰਜਾਬ ਦੀ ਧੀ ਨੇ ਮੂੰਹ ਬੜਬੋਲੀ ਕੰਗਣਾ ਰਣਾਊਤ ਨੂੰ ਉਸ ਦੀ ਔਕਾਤ ਦਿਖਾਈ ਹੈ ਕਿ ਜੋ ਵੀ ਪੰਜਾਬ ਦੇ ਅਣਖੀ ਲੋਕਾਂ ਖਿਲਾਫ ਵੱਧ ਘੱਟ ਬੋਲੇਗਾ। ਉਸ ਦਾ ਜਨਾਜ਼ਾ ਪੰਜਾਬ ਦੇ ਅਣਖੀ ਲੋਕ ਕੱਢਦੇ ਰਹਿਣਗੇ।