ਅੰਮ੍ਰਿਤਸਰ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਰਾਜਨੀਤਕ ਪਾਰਟੀਆਂ ਚੋਣ ਪ੍ਰਚਾਰ ਦੇ ਦੌਰਾਨ ਪਿੰਡਾਂ ਦੀਆਂ ਸੱਥਾਂ ਤੋਂ ਲੈਅ ਕੇ ਸ਼ਹਿਰਾਂ ਦੇ ਕੋਨਿਆਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਹੁਣ ਡੇਰਿਆਂ ਵਿੱਚ ਆਸ਼ੀਰਵਾਦ ਲੈਂਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਆਮ ਲੋਕਾਂ ਦੇ ਨਾਲ ਰਾਬਤਾ ਕਰਨ ਤੋਂ ਇਲਾਵਾ ਪੰਜਾਬ ਭਰ ਦੇ ਡੇਰਿਆਂ ਦੇ ਵਿੱਚ ਰੁੱਖ ਕੀਤਾ ਜਾ ਰਿਹਾ ਹੈ, ਜਿੱਥੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵੱਲੋਂ ਮਨਾਂ ਦੇ ਵਿੱਚ ਡੇਰਾ ਮੁਖੀਆਂ ਦਾ ਆਸ਼ੀਰਵਾਦ ਲੈ ਆਪਣੇ ਵੋਟ ਬੈਂਕ ਨੂੰ ਹੋਰ ਮਜਬੂਤ ਕਰਨ ਦੀ ਆਸ ਜਤਾਈ ਜਾ ਰਹੀ ਹੈ।
ਭਾਜਪਾ ਉਮੀਦਵਾਰ ਨੇ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਾਤ: ਇਸੇ ਲੜੀ ਦੇ ਤਹਿਤ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਇਸ ਵੇਲੇ ਬੇਹਦ ਚਰਚਾ ਦੇ ਵਿੱਚ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਮੇਤ ਪ੍ਰਮੁੱਖ ਪਾਰਟੀਆਂ ਦੇ ਲੀਡਰ ਲਗਾਤਾਰ ਡੇਰਾ ਬਿਆਸ ਪਹੁੰਚ ਰਹੇ ਹਨ ਅਤੇ ਡੇਰਾ ਬਿਆਸ ਮੁਖੀ ਦੇ ਕੋਲੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੇ ਭਰੇ ਨਾਮਜ਼ਦਗੀ ਪੱਤਰ - Lok Sabha Election 2024
- ਸਰਹਿੰਦ-ਪਟਿਆਲਾ ਰੋਡ ਉੱਤੇ ਇਨੋਵਾ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ, ਇਨੋਵਾ ਸਵਾਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, 7 ਲੋਕ ਜ਼ਖ਼ਮੀ - road accident in Fatehgarh Sahib
- ਪੰਜਾਬ ਲੋਕ ਸਭਾ ਲਈ 'ਆਪ' ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਕੇਜਰੀਵਾਲ ਦਾ ਨਾਮ ਟਾਪ 'ਤੇ, ਜੇਲ੍ਹ ਬੰਦ ਮਨੀਸ਼ ਸਿਸੋਦੀਆਂ ਸਮੇਤ ਲਿਸਟ 'ਚ ਕੁੱਲ੍ਹ 40 ਨਾਮ - AAP list of star campaigners
ਡੇਰਾ ਬਿਆਸ ਚਰਚਾ ਵਿੱਚ: ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਰੀਬ ਪੌਣਾ ਘੰਟਾ ਡੇਰਾ ਬਿਆਸ ਦੇ ਵਿੱਚ ਮੌਜੂਦ ਰਹੇ ਅਤੇ ਬਾਅਦ ਵਿੱਚ ਉਹਨਾਂ ਦਾ ਕਾਫਿਲਾ ਵਾਪਸ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ। ਲੋਕ ਇਹਨਾਂ ਚੋਣਾਂ ਦੇ ਵਿੱਚ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਡੇਰਾ ਬਿਆਸ ਵਿੱਚ ਲਗਾਤਾਰ ਸਟੇਟ ਅਤੇ ਨੈਸ਼ਨਲ ਪੱਧਰ ਦੇ ਲੀਡਰਾਂ ਦੇ ਪੁੱਜਣ ਨਾਲ ਡੇਰਾ ਬਿਆਸ ਕਾਫੀ ਚਰਚਾ ਵਿੱਚ ਦਿਖਾਈ ਦੇ ਰਿਹਾ ਹੈ।।