ਬਠਿੰਡਾ: ਲੋਕ ਸਭਾ ਚੋਣਾਂ ਦੀ ਵੋਟਿੰਗ ਦਾ ਦਿਨ ਨਜ਼ਦੀਕ ਆ ਰਿਹਾ ਹੈ। ਇਸ ਦੇ ਚੱਲਦੇ ਹਰ ਇੱਕ ਸਿਆਸੀ ਲੀਡਰ ਵਲੋਂ ਆਪਣੇ ਪ੍ਰਚਾਰ 'ਚ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਜਿੱਤ ਕੇ ਲੋਕ ਸਭਾ ਦੀ ਪੌੜੀ ਚੜ੍ਹ ਸਕਣ। ਇਸ ਦੇ ਚੱਲਦੇ ਬਠਿੰਡਾ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਹਰਸਿਰਮਤ ਕੌਰ ਬਾਦਲ ਵਲੋਂ ਵੀ ਚੋਣ ਮੁਹਿੰਮ ਪੂਰੀ ਤਰ੍ਹਾਂ ਤੇਜ਼ ਕੀਤੀ ਹੋਈ ਹੈ। ਜਿਸ ਦੇ ਚੱਲਦੇ ਉਨ੍ਹਾਂ ਦੇ ਹੱਕ 'ਚ ਸਾਬਕਾ ਕੈਬਨਿਟ ਮੰਤਰੀ ਤੇ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਪਹੁੰਚੇ।
ਲੋਕਤੰਤਰ ਦਾ ਘਾਣ ਕਰਨ 'ਤੇ ਤੁਰੀ ਭਾਜਪਾ: ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਰੋਧੀਆਂ ਨੂੰ ਕਰਡੇ ਹੱਥੀ ਲੈਂਦਿਆਂ ਕਿਹਾ ਕਿ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਜਿਸ ਤਰ੍ਹਾਂ ਦੀ ਭਾਸ਼ਾ ਕਿਸਾਨਾਂ ਖਿਲਾਫ ਵਰਤੀ ਗਈ ਹੈ, ਉਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਬਕਾਇਦਾ ਪੱਤਰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਮਜੀਠੀਆ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਅਜਿਹੇ ਉਮੀਦਵਾਰ ਦੀ ਉਮੀਦਵਾਰੀ ਰੱਦ ਕਰਕੇ ਕਿਸੇ ਹੋਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅਜਿਹਾ ਨਹੀਂ ਕਰਦੀ ਤਾਂ ਉਸ ਦੇ ਮਨਸੂਬੇ ਹੰਸ ਰਾਜ ਹੰਸ ਨਾਲ ਮੇਲ ਖਾਂਦੇ ਹਨ ਅਤੇ ਜਿਸ ਤੋਂ ਸਾਫ ਜਾਹਿਰ ਹੈ ਕਿ ਭਾਜਪਾ ਲੋਕਤੰਤਰ ਦਾ ਘਾਣ ਕਰਨ 'ਤੇ ਤੁਰੀ ਹੋਈ ਹੈ।
ਸਵਾਤੀ ਮਾਲੀਵਾਲ ਮਾਮਲੇ 'ਚ AAP 'ਤੇ ਨਿਸ਼ਾਨਾ: ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵੱਲੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਆਪਣੀਆਂ ਮਹਿਲਾ ਅਹੁਦੇਦਾਰਾਂ ਦੀ ਇੱਜਤ ਨਹੀਂ ਕਰਦੀ, ਉਹ ਦੂਸਰੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨਹੀਂ ਕਰ ਸਕਦੀ। ਇਸ ਲਈ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਇਹਨਾਂ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਖੜੋਤ ਨਾ ਆਵੇ ਕਿਉਂਕਿ ਖੇਤਰੀ ਪਾਰਟੀਆਂ ਹੀ ਪੰਜਾਬ ਦਾ ਦਰਦ ਸਮਝਦੀਆਂ ਹਨ।
- ਬਰਨਾਲਾ ਦੇ ਪਿੰਡ ਠੀਕਰੀਵਾਲਾ 'ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਵਲੋਂ ਵਿਰੋਧ - Lok Sabha Elections
- ਗੁਰਜੀਤ ਔਜਲਾ ਦਾ ਵੱਡਾ ਬਿਆਨ-ਕਿਹਾ ਮੇਰੇ 'ਤੇ ਹਮਲਾ ਕੁਲਦੀਪ ਧਾਲੀਵਾਲ ਦੇ ਕਰੀਬੀ ਨੇ ਕੀਤਾ - Gurjit Aujla rally firing
- ਰੈਲੀ 'ਚ ਗੋਲੀ ਚੱਲਣ 'ਤੇ ਔਜਲਾ ਦੇ ਲਾਏ ਇਲਜ਼ਾਮਾਂ 'ਤੇ ਧਾਲੀਵਾਲ ਦਾ ਜਵਾਬ, ਕਿਹਾ- ਝਗੜੇ ਨਾਲ ਨਹੀਂ ਕੋਈ ਸਬੰਧ - Lok Sabha Elections