ਹੈਦਰਾਬਾਦ ਡੈਸਕ: ਇਸ ਸਮੇਂ ਵੱਡੀ ਅਤੇ ਮੰਦਭਾਗੀ ਖ਼ਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੰਜਾਬ 'ਚ ਆਮ ਆਮਦੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਦੀ ਮੌਤ ਬਾਰੇ ਪਤਾ ਲੱਗਿਆ। ਕਾਬਲੇਜ਼ਿਕਰ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਡਾਕਟਰ ਵਿੰਗ ਦੇ ਸੂਬਾ ਜਨਰਲ ਸਕੱਤਰ ਅਤੇ 'ਆਪ' ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਪੀਏ ਡਾ. ਮਹਿੰਦਰਜੀਤ ਸਿੰਘ ਮਰਵਾਹਾ ਦੀ ਕਰਤਾਰਪੁਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਕਿਵੇਂ ਹੋਈ ਮੌਤ: ਦੱਸਿਆ ਜਾ ਰਿਹਾ ਕਿ ਡਾ. ਮਹਿੰਦਰਜੀਤ ਮਰਵਾਹਾ ਕਰਤਾਰਪੁਰ ਸਾਹਿਬ 'ਚ ਆਪਣੀ ਕਾਰ ਰਹੀਂ ਚੋਣ ਪ੍ਰਚਾਰ ਲਈ ਜਾ ਰਹੇ ਸਨ। ਚੋਣਾਂ ਦੇ ਮੱਦੇਨਜ਼ਰ ਕਰਤਾਰਪੁਰ 'ਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੀ ਰੈਲੀ ਸੀ। ਜਿਸ ਕਰਕੇ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਆਪਣੀ ਕਾਰ 'ਚ ਚੋਣ ਪ੍ਰਚਾਰ ਲਈ ਉੱਥੇ ਜਾ ਰਹੇ ਸਨ ਕਿ ਰਸਤੇ 'ਚ ਸੜਕ 'ਤੇ ਖੜ੍ਹੇ ਟਿੱਪਰ 'ਚ ਕਾਰ ਜਾ ਵੱਜੀ। ਇਹ ਹਾਦਸਾ ਲਿੱਦੜਾਂ ਨੇੜੇ ਨੈਸ਼ਨਲ ਹਾਈਵੇਅ 'ਤੇ ਵਾਪਰਿਆ, ਇਸ ਦੌਰਾਨ ਡਾ. ਮਰਵਾਹਾ ਗੰਭੀਰ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
- ਡ੍ਰੀਮ ਸਿਟੀ ਪਹੁੰਚੇ ਆਪ ਉਮੀਦਵਾਰ ਕੁਲਦੀਪ ਧਾਲੀਵਾਲ, ਕਿਹਾ- ਰਾਤ-12 ਵਜੇ ਤੱਕ ਕਰ ਰਿਹਾ ਮੀਟਿੰਗਾਂ ... - Lok Sabha Election 2024
- ਮਰਹੂਮ ਕਵੀ ਸੁਰਜੀਤ ਪਾਤਰ ਸਾਬ੍ਹ ਦੀ ਅੰਤਿਮ ਅਰਦਾਸ 'ਚ ਸੀਐਮ ਮਾਨ ਸਣੇ ਪਹੁੰਚੀਆਂ ਇਹ ਸਖ਼ਸ਼ੀਅਤਾਂ, ਦਿੱਤੀ ਸ਼ਰਧਾਂਜਲੀ - Surjit Patar Antim Ardas
- ਸੁਖਪਾਲ ਖਹਿਰੇ ਦੇ ਬਿਆਨ ਦਾ ਜ਼ੋਰਦਾਰ ਵਿਰੋਧ, ਪਰਵਾਸੀ ਭਾਈਚਾਰੇ ਨੇ ਕਿਹਾ ਨਹੀਂ ਵੜਨ ਦਵਾਂਗੇ ਕਾਂਗਰਸ ਦੇ ਲੀਡਰਾਂ ਨੂੰ ਲੁਧਿਆਣੇ, ਸੁਣੋ ਤਾਂ ਜਰਾ ਅੱਗੇ ਕੀ ਬੋਲੇ... - Opposition from Congress leaders
ਟਰੱਕ ਚਾਲਕ ਫਰਾਰ: ਇਸ ਸਬੰਧੀ ਥਾਣਾ ਮਕਸੂਦਾ ਦੇ ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ 'ਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੀ ਰੈਲੀ ਹੋਣ ਕਰਕੇ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਆਪਣੀ ਕਾਰ 'ਚ ਚੋਣ ਪ੍ਰਚਾਰ ਲਈ ਉੱਥੇ ਜਾ ਰਹੇ ਸਨ। ਰਸਤੇ 'ਚ ਸੜਕ 'ਤੇ ਖੜ੍ਹੇ ਟਿਪਰ 'ਚ ਕਾਰ ਜਾ ਵੱਜੀ। ਹਾਦਸੇ 'ਚ ਕਾਰ ਦੇ ਪਰਖੱਚੇ ਉੱਡ ਗਏ। ਮੌਕੇ 'ਤੇ ਹਲਕਾ ਕਰਤਾਰਪੁਰ 'ਚ ਇਕੱਤਰ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਮੌਕੇ 'ਤੇ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ਨੂੰ ਕਬਜ਼ੇ 'ਚ ਵਿੱਚ ਲੈ ਕੇ ਫਰਾਰ ਟਿੱਪਰ ਚਾਲਕ ਇਕਬਾਲ ਸਿੰਘ ਵਾਸੀ ਅੰਮ੍ਰਿਤਸਰ ਖਿਲਾਫ਼ ਮੁਕਦਮਾ ਦਰਜ ਕਰ ਕੇ ਉਸਦੀ ਭਾਲ ਆਰੰਭ ਕਰ ਦਿੱਤੀ ਹੈ।